ਲੁਧਿਆਣਾ: ਲੁਧਿਆਣਾ ਦੇ ਆਰਤੀ ਚੌਂਕ ਨਜ਼ਦੀਕ ਪੈਂਦੀ ਮਾਰਕੀਟ ਪਿੰਕ ਪਲਾਜ਼ਾ ਦੇ ਦੁਕਾਨਦਾਰ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। ਜਿਸ ਦਾ ਕਾਰਨ ਇਲਾਕੇ ਵਿੱਚ ਟੁੱਟੇ ਬਿਜਲੀ ਦੇ ਖੰਬੇ ਅਤੇ ਲੰਬੇ ਸਮੇਂ ਤੋਂ ਲਾਈਟ ਬੰਦ ਰਹਿਣਾ ਹੈ। ਮਾਮਲਾ ਅੱਜ ਤੜਕਸਾਰ ਦਾ ਹੈ ਜਦੋਂ ਇੱਕ ਤੇਜ਼ ਰਫਤਾਰ ਐਸਯੂਵੀ ਕਾਰ ਖੰਬੇ ਨਾਲ ਟਕਰਾਉਂਦੀ ਹੈ ਅਤੇ ਖੰਭਿਆਂ ਉੱਪਰ ਲੱਗੀਆਂ ਬਿਜਲੀ ਦੀਆਂ ਤਾਰਾਂ ਟੁੱਟ ਕੇ ਨੀਚੇ ਗਿਰ ਜਾਂਦੀਆਂ ਹਨ ਅਤੇ ਇਲਾਕੇ ਦੀ ਬੱਤੀ ਗੁੱਲ ਹੋ ਜਾਂਦੀ ਹੈ।
ਇਸ ਮੌਕੇ ਲੋਕਾਂ ਵਿੱਚ ਵੱਡੀ ਨਰਾਜ਼ਗੀ ਦੇਖਣ ਨੂੰ ਮਿਲੀ ਹੈ, ਦੁਕਾਨਦਾਰਾਂ ਦਾ ਰਹਿਣਾ ਹੈ ਕਿ ਇੱਕ ਤਾਂ ਪਹਿਲਾਂ ਹੀ ਗਰਮੀ ਕਾਰਨ ਮੰਦੀ ਦੀ ਮਾਰ ਝੱਲ ਰਹੇ ਹਾਂ ਅਤੇ ਦੂਜੇ ਪਾਸੇ ਲਾਈਟ ਨਾ ਹੋਣ ਕਾਰਨ ਗ੍ਰਾਹਕ ਨਹੀਂ ਆ ਰਹੇ। ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਖੰਬਿਆਂ ਨੂੰ ਸੜਕ ਵਿਚਕਾਰੋਂ ਚੁੱਕਿਆ ਜਾਵੇ ਅਤੇ ਤਾਰਾਂ ਨੂੰ ਠੀਕ ਕੀਤਾ ਜਾਵੇ ਤਾਂ ਜੋ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।
- ਸੀਸੀਟੀਵੀ ਕੈਮਰੇ ਸਾਬਤ ਹੋਏ ਸਫ਼ੇਦ ਹਾਥੀ, ਨਗਰ ਕੌਂਸਲ ਨੰਗਲ ਦੀ ਕਾਰਜਸ਼ੈਲੀ ਸਵਾਲਾਂ ਦੇ ਘੇਰੇ 'ਚ - The issue of CCTV cameras
- ਭਾਜਪਾ ਦੇ ਪੋਸਟਰ 'ਤੇ ਮਰਹੂਮ ਸੀਐੱਮ ਬੇਅੰਤ ਸਿੰਘ ਦੀ ਫੋਟੋ, ਵਿਰੋਧੀਆਂ ਨੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਉੱਤੇ ਕੱਸੇ ਸਿਆਸੀ ਤੰਜ - Rivals are hounding Ravneet Bittu
- ਤੋਹਫੇ 'ਚ ਮਿਲੀ ਚਾਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਦੀ ਵਿਗੜੀ ਸਿਹਤ, ਪਰਿਵਾਰ ਨੇ ਦੁਕਾਨ 'ਤੇ ਕੀਤਾ ਹੰਗਾਮਾ - shopkeeper sold Expiry chocolate
ਬਿਜਲੀ ਵਿਭਾਗ ਦਾ ਲੱਖਾਂ ਦਾ ਹੋਇਆ ਨੁਕਸਾਨ: ਇਸ ਮੌਕੇ ਬਿਜਲੀ ਅਧਿਕਾਰੀ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਕੰਪਲੇਂਟ ਕੀਤੀ ਗਈ ਹੈ ਅਤੇ ਪੁਲਿਸ ਨੇ ਸੰਬੰਧਿਤ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਹਨਾਂ ਦੱਸਿਆ ਕਿ ਬਿਜਲੀ ਵਿਭਾਗ ਦਾ ਇੱਕ ਲੱਖ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ, ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਕਾਰ ਦੇ ਖੰਭੇ ਵਿੱਚ ਟਕਰਾਉਣ ਸਬੰਧੀ ਇੱਕ ਰਾਤ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਤੇਜ਼ ਰਫਤਾਰ ਕਾਰ ਸੜਕ ਦੇ ਦੂਜੀ ਸਾਈਡ ਖੰਭੇ ਵਿੱਚ ਜਾ ਵੱਜਦੀ ਹੈ, ਜਿਸ ਕਰਕੇ ਤਾਰਾ ਟੁੱਟ ਜਾਂਦੀਆਂ ਹਨ। ਹਾਲਾਂਕਿ ਬਿਜਲੀ ਮੁਲਾਜ਼ਮ ਸਵੇਰ ਤੋਂ ਤਾਰਾ ਠੀਕ ਕਰਨ ਵਿੱਚ ਲੱਗੇ ਹੋਏ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਕਾਰਨ ਬਿਜਲੀ ਵਿਭਾਗ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ। ਜਿਸ ਦੀ ਭਰਪਾਈ ਹੋਣੀ ਚਾਹੀਦੀ ਹੈ।