ਲੁਧਿਆਣਾ: ਖੰਨਾ ਦੇ ਗੁਰੂ ਗੋਬਿੰਦ ਸਿੰਘ ਨਗਰ ਸਥਿਤ ਕਬਜ਼ਾ ਫੈਕਟਰੀ ਰੋਡ 'ਤੇ ਪਾਲਤੂ ਕੁੱਤੇ ਨੂੰ ਲੈ ਕੇ ਲੜਾਈ ਹੋ ਗਈ। ਸਥਿਤੀ ਇੰਨੀ ਵੱਧ ਗਈ ਕਿ ਗੁੱਸੇ 'ਚ ਆਏ ਗੁਆਂਢੀਆਂ ਨੇ ਇੱਕ ਪਰਿਵਾਰ ਦੇ ਤਿੰਨ ਜੀਆਂ ਦਾ ਸਿਰ ਪਾੜ ਦਿੱਤਾ। ਜ਼ਖਮੀਆਂ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਸਿਵਲ ਹਸਪਤਾਲ ਖੰਨਾ 'ਚ ਦਾਖਲ ਕਰਵਾਇਆ ਗਿਆ। ਇਨ੍ਹਾਂ ਦੀ ਪਛਾਣ ਪੱਪੂ, ਉਸਦੀ ਪਤਨੀ ਸ਼ਬਨਮ ਅਤੇ ਪੁੱਤਰ ਫਰਮਾਨ ਵਜੋਂ ਹੋਈ। ਸਿਟੀ ਥਾਣਾ 2 ਦੀ ਪੁਲਿਸ ਨੇ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਦੂਜੇ ਪਾਸੇ ਜਖ਼ਮੀਆਂ ਦਾ ਇਲਾਜ ਖੰਨਾ ਸਿਵਲ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ।
ਕੁੱਤੇ ਨੂੰ ਬੰਨ੍ਹ ਕੇ ਰੱਖਣ ਲਈ ਕਿਹਾ: ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਸ਼ਬਨਮ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਇੱਕ ਪਾਲਤੂ ਕੁੱਤਾ ਰੱਖਿਆ ਹੋਇਆ ਹੈ। ਇਸ ਕੁੱਤੇ ਨੇ ਉਹਨਾਂ ਨੂੰ ਪਹਿਲਾਂ ਵੀ ਇੱਕ-ਦੋ ਵਾਰ ਵੱਢਿਆ ਸੀ। ਜਿਸ ਕਾਰਨ ਉਹ ਗੁਆਂਢੀਆਂ ਨੂੰ ਕੁੱਤੇ ਨੂੰ ਬੰਨ੍ਹ ਕੇ ਰੱਖਣ ਲਈ ਕਹਿੰਦੇ ਸੀ। ਪਰ ਇਸਦੇ ਉਲਟ ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਕੁੱਤਾ ਉਨ੍ਹਾਂ ਨੂੰ ਵੱਢਦਾ ਹੈ ਤਾਂ ਉਹ ਸਿਵਲ ਹਸਪਤਾਲ ਵਿੱਚ ਮੁਫ਼ਤ ਟੀਕਾ ਲਗਵਾ ਸਕਦੇ ਹਨ। ਇਸ ਗੱਲ ਨੂੰ ਲੈ ਕੇ ਗੁਆਂਢੀਆਂ ਨਾਲ ਲੜਾਈ ਹੋ ਗਈ। ਗੁਆਂਢੀਆਂ ਦੇ ਮੁੰਡੇ ਨੇ ਲਾਗਲੇ ਮੁਹੱਲੇ ਤੋਂ ਆਪਣੇ ਦੋਸਤ ਨੂੰ ਬੁਲਾਇਆ। ਸ਼ਬਨਮ ਮੁਤਾਬਕ ਪਹਿਲਾਂ ਉਸਨੂੰ ਵਾਲਾਂ ਤੋਂ ਘਸੀਟਿਆ ਗਿਆ ਅਤੇ ਉਸਦਾ ਸਿਰ ਪਾੜ ਦਿੱਤਾ ਗਿਆ। ਫਿਰ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸਦੇ ਪਤੀ ਅਤੇ ਪੁੱਤਰ ਦਾ ਸਿਰ ਪਾੜ ਦਿੱਤਾ ਗਿਆ। ਰੌਲਾ ਪੈਣ 'ਤੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਬਚਾਇਆ ਗਿਆ। ਸ਼ਬਨਮ ਨੇ ਕਿਹਾ ਕਿ ਪਹਿਲਾਂ ਵੀ ਗੁਆਂਢੀ ਉਹਨਾਂ ਨੂੰ ਧਮਕੀਆਂ ਦਿੰਦੇ ਰਹਿੰਦੇ ਹਨ।
- ਧੀ ਦੇ ਪ੍ਰੇਮ ਵਿਆਹ ਤੋਂ ਨਾਖੁਸ਼ ਹੋਇਆ ਪਰਿਵਾਰ ਪੰਜਾਬ ਤੋਂ ਜੋੜੇ ਦਾ ਪਿੱਛਾ ਕਰਦਾ ਪੁੱਜਿਆ ਮੰਡੀ, ਅੱਗੇ ਕਰ ਦਿੱਤਾ ਇਹ ਕਾਰਾ.. - Punjab Intercaste Marriage case
- ਬਜਾਜ ਫਾਈਨਾਂਸ ਕੰਪਨੀ ਨੂੰ ਲੱਗਾ 30 ਹਜ਼ਾਰ ਰੁਪਏ ਦਾ ਜ਼ੁਰਮਾਨਾ, ਕੰਪਨੀ ਦੀ ਚਲਾਕੀ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ - Bajaj Finance Company fined
- ਮੋਗਾ 'ਚ ਪਾਵਰ ਗਰਿੱਡ ਨੂੰ ਲੱਗੀ ਭਿਆਨਕ ਅੱਗ: ਬਿਜਲੀ ਸਪਲਾਈ ਠੱਪ, ਮੌਕੇ 'ਤੇ ਪੁੱਜੀਆਂ ਦਰਜਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ - Terrible fire in Moga
ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ: ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਫੋਨ ਰਾਹੀਂ ਏ.ਐਸ.ਆਈ ਪ੍ਰਮੋਦ ਕੁਮਾਰ ਜੋਕਿ ਇਸ ਕੇਸ ਦੀ ਜਾਂਚ ਕਰ ਰਹੇ ਹਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਜਿਸਤੋਂ ਬਾਅਦ ਉਹਨਾਂ ਨੇ ਥਾਣਾ ਸਿਟੀ 2 ਤੋਂ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ। ਉਥੇ ਬਿਆਨ ਦਰਜ ਕਰਨ ਤੋਂ ਬਾਅਦ ਮੌਕਾ ਦੇਖਿਆ ਗਿਆ। ਹੁਣ ਮੈਡੀਕਲ ਰਿਪੋਰਟ ਦੀ ਉਡੀਕ ਹੈ। ਸੋਮਵਾਰ ਨੂੰ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਜੋ ਵੀ ਹੋਵੇ, ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।