ਅੰਮ੍ਰਿਤਸਰ: ਅੱਜ ਕੱਲ ਆਨਲਾਈਨ ਠੱਗੀ ਦੇ ਨਵੇਂ-ਨਵੇਂ ਤਰੀਕੇ ਦੇਖਣ ਨੂੰ ਮਿਲ ਰਹੇ ਹਨ ਅਤੇ ਕਦੋਂ ਘਰ ਬੈਠੇ ਬਿਠਾਏ ਲੋਕਾਂ ਦੇ ਖਾਤੇ ਇੱਕ ਫੋਨ ਕਾਲ ਦੇ ਨਾਲ ਵਿਹਲੇ ਹੋ ਜਾਂਦੇ ਹਨ ਇਹ ਪਤਾ ਹੀ ਨਹੀਂ ਚੱਲਦਾ। ਜੀ ਹਾਂ ਠੱਗਾਂ ਵੱਲੋਂ ਕਦੀ ਕਿਸੇ ਔਰਤ ਰਾਹੀਂ ਅਸ਼ਲੀਲ ਵੀਡਿਉ ਕਾਲ, ਕਦੇ ਬਿਜਲੀ ਬਿੱਲ ਭਰਨ ਦੇ ਨਾਮ ਤੇ OTP, ਕਦੇ ਸਿਮ ਬੰਦ ਹੋ ਜਾਏਗੀ ਦਾ ਬਹਾਨਾ ਲਗਾ ਕੇ ਭੋਲੇ ਭਾਲੇ ਲੋਕਾਂ ਨੂੰ ਫੋਨ ਕਾਲ ਰਾਹੀਂ ਆਪਣੇ ਝਾਂਸੇ ਵਿੱਚ ਲੈਅ ਕੇ OTP ਲੈਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾਂਦੇ ਹਨ। ਪਰ ਹੁਣ ਇਨ੍ਹਾਂ ਠੱਗਾਂ ਵੱਲੋਂ ਠੱਗੀ ਮਾਰਨ ਲਈ ਕਥਿਤ ਤੌਰ ਤੇ ਖਾਕੀ ਦਾ ਨਾਮ ਵਰਤਦੇ ਹੋਏ ਵਿਦੇਸ਼ੀ ਨੰਬਰਾਂ ਤੋਂ ਲੋਕਾਂ ਨੂੰ whatsapp ਕਾਲ ਕਰਕੇ ਠੱਗਿਆ ਜਾ ਰਿਹਾ ਹੈ।
Goggle pay ਰਾਹੀਂ ਪੈਸੇ ਭੇਜਣ ਲਈ ਕਿਹਾ: ਇਸੇ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਮਾਜ ਸੇਵੀ ਨੂੰ ਇੱਕ ਠੱਗ ਨੇ ਵਿਦੇਸ਼ੀ ਨੰਬਰ ਤੋਂ ਕਾਲ ਲਗਾਈ ਅਤੇ ਆਪਣੇ ਆਪ ਨੂੰ ਇੱਕ ਪੁਲਿਸ ਅਧਿਕਾਰੀ ਦੱਸ ਕੇ ਕਿਹਾ ਕਿ ਤੁਹਾਡਾ ਮੁੰਡਾ ਦੋ ਹੋਰਨਾਂ ਨੌਜਵਾਨਾਂ ਦੇ ਨਾਲ ਫੜਿਆ ਹੈ। ਜਿਸ ਕੋਲੋਂ ਹਥਿਆਰ ਅਤੇ ਨਸ਼ਾ ਬਰਾਮਦ ਹੋਇਆ ਹੈ, ਜਿਸ ਤੋਂ ਬਾਅਦ ਮਾਮਲੇ ਨੂੰ ਰਫਾ-ਦਫਾ ਕਰਨ ਦੇ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਉਕਤ ਵਿਅਕਤੀ ਨੂੰ ਡਰਾਉਂਦੇ ਧਮਕਾਉਂਦੇ ਹੋਏ ਚਲਦੀ ਫੋਨ ਕਾਲ ਵਿੱਚ ਹੀ goggle pay ਰਾਹੀਂ ਪੈਸੇ ਭੇਜਣ ਲਈ ਕਿਹਾ ਗਿਆ, ਪਰ ਠੱਗ ਇਹ ਭੁੱਲ ਗਏ ਕਿ ਜਿਸ ਵਿਅਕਤੀ ਨੂੰ ਉਹ ਕਾਲ ਕਰਕੇ ਇਹ ਕਹਿ ਰਹੇ ਹਨ ਕਿ ਤੇਰਾ ਮੁੰਡਾ ਪੁਲਿਸ ਵੱਲੋਂ ਫੜਿਆ ਗਿਆ, ਉਹ ਖੁਦ ਹਾਲੇ ਕੁਆਰਾ ਹੈ। ਇਸ ਦੇ ਨਾਲ ਹੀ ਅਜਿਹੇ ਠੱਗਾਂ ਬਾਰੇ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਵੀ ਕਰਦਾ ਹੈ।
'ਵਿਦੇਸ਼ੀ ਨੰਬਰ ਤੋਂ whatsapp ਰਾਹੀਂ ਆਈ ਕਾਲ': ਇਸ ਸੰਬੰਧੀ ਗੱਲਬਾਤ ਕਰਦੇ ਹੋਏ ਇੰਜੀਨੀਅਰ ਪਵਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ whatsapp ਰਾਹੀਂ ਕਾਲ ਆਈ। ਉਕਤ ਵਿਅਕਤੀ ਨੇ ਆਪਣੇ ਆਪ ਨੂੰ ਇੱਕ ਵੱਡੀ ਜਾਂਚ ਏਜੰਸੀ ਦਾ ਤਫਤੀਸ਼ੀ ਅਧਿਕਾਰੀ ਦੱਸਦਿਆਂ ਪੁੱਛਿਆ ਕੀ ਤੁਹਾਨੂੰ ਪਤਾ ਤੁਹਾਡਾ ਮੁੰਡਾ ਕਿੱਥੇ ਹੈ ਅਤੇ ਹੋਰ ਤਾਂ ਹੋਰ ਜਦੋਂ ਉਸ ਨੇ ਠੱਗਾਂ ਦੀ ਇਸ ਤਰਕੀਬ ਨੂੰ ਸਮਝ ਲਿਆ ਤਾਂ ਉਸ ਨੇ ਲੋਕਾਂ ਨੂੰ ਅਜਿਹੀ ਠੱਗੀ ਪ੍ਰਤੀ ਜਾਗਰੂਕ ਕਰਨ ਦੇ ਲਈ ਉਕਤ ਠੱਗ ਦੇ ਨਾਲ ਗੱਲਬਾਤ ਜਾਰੀ ਰੱਖੀ ਤੇ ਉਸ ਗੱਲਬਾਤ ਨੂੰ ਆਪਣੇ ਫੋਨ ਦੇ ਵਿੱਚ ਰਿਕਾਰਡ ਕਰ ਲਿਆ।
'ਡਰਾਉਣ ਦੀ ਕੀਤੀ ਗਈ ਕੋਸ਼ਿਸ਼': ਉਨ੍ਹਾਂ ਦੱਸਿਆ ਕਿ ਠੱਗ ਵੱਲੋਂ ਕਾਲ ਤੇ ਗੱਲਬਾਤ ਰਾਹੀਂ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਿਆਦਾ ਮਾਮਲਿਆਂ ਦੇ ਵਿੱਚ ਅਕਸਰ ਅਜਿਹਾ ਹੁੰਦਾ ਹੈ। ਲੋਕ ਇਸ ਤਰ੍ਹਾਂ ਕਾਲ ਆਉਣ ਦੇ ਉੱਤੇ ਘਬਰਾ ਜਾਂਦੇ ਹਨ ਅਤੇ ਡਰ ਦੇ ਵਿੱਚ ਗੱਲਬਾਤ ਕਰਦੇ ਕਰਦੇ ਹੀ ਅਜਿਹੇ ਠੱਗਾਂ ਨੂੰ ਆਪਣੇ ਹੱਥੀ ਪੈਸੇ ਦੇ ਬੈਠਦੇ ਹਨ ਅਤੇ ਜਦੋਂ ਤੱਕ ਠੱਗੀ ਦੇ ਸ਼ਿਕਾਰ ਵਿਅਕਤੀ ਨੂੰ ਸਾਰਾ ਮਾਮਲਾ ਸਾਫ ਹੁੰਦਾ ਹੈ। ਉਦੋਂ ਤੱਕ ਠੱਗ ਪੈਸੇ ਲੈ ਕੇ ਆਪਣਾ ਨੰਬਰ ਬੰਦ ਕਰ ਚੁੱਕੇ ਹੁੰਦੇ ਹਨ ਅਤੇ ਕਿਸੇ ਹੋਰ ਸ਼ਿਕਾਰ ਦੀ ਤਲਾਸ਼ ਵਿਚ ਜੁੱਟ ਜਾਂਦੇ ਹਨ।
ਮਾਮਲਾ ਸਾਂਝਾ ਕਰਨ ਦਾ ਇੱਕੋ ਮਕਸਦ: ਉਨ੍ਹਾਂ ਕਿਹਾ ਕਿ ਮੀਡੀਆ ਨਾਲ ਉਕਤ ਮਾਮਲਾ ਸਾਂਝਾ ਕਰਨ ਦਾ ਇੱਕੋ ਮਕਸਦ ਹੈ ਕਿ ਲੋਕਾਂ ਨੂੰ ਅਜਿਹੇ ਠੱਗਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਅਜਿਹੀ ਕਾਲ ਆਉਂਦੀ ਹੈ ਤਾਂ ਉਹ ਪਹਿਲ ਦੇ ਅਧਾਰ ਦੇ ਉੱਤੇ ਸਥਾਨਕ ਪੁਲਿਸ ਦੇ ਨਾਲ ਸੰਪਰਕ ਕਰੇ ਤਾਂ ਜੋ ਪੁਲਿਸ ਸਾਈਬਰ ਸੈਲ ਦੀ ਮਦਦ ਦੇ ਨਾਲ ਅਜਿਹੇ ਠੱਗਾਂ ਨੂੰ ਕਾਬੂ ਕਰ ਸਕੇ।
- ਓਵਰਲੋਡਡ ਵਾਹਨਾਂ ਤੋਂ ਅੱਕੇ ਗੜ੍ਹਸ਼ੰਕਰ ਦੇ ਲੋਕ, ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ - Overloaded vahicles
- ਲੁਧਿਆਣਾ ਸ਼ੇਰਪੁਰ ਚੌਂਕ ਫਲਾਈ ਓਵਰ 'ਤੇ ਹੋਇਆ ਹਾਦਸਾ, ਧਾਗੇ ਨਾਲ ਭਰਿਆ ਟਰਾਲਾ ਪਲਟਿਆ - Accident at Ludhiana
- ਪੰਜਾਬ ਦੇ ਵਿਕਾਸ ਕਾਰਜ ਰੁਕੇ, ਠੇਕੇਦਾਰਾਂ ਨੇ ਕਿਹਾ- ਇਸ ਪਿੱਛੇ 'ਸਿਆਸੀ ਸਾਜਿਸ਼', ਹੋਰ ਸੂਬਿਆਂ ਨੂੰ ਸਪਲਾਈ ਹੋ ਰਹੀ ਹੈ ਲੁੱਕ - Allegations On HPCL