ਅੰਮ੍ਰਿਤਸਰ : ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਹੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਪਹੁੰਚਦੀਆਂ ਹਨ। ਇਸੇ ਤਰ੍ਹਾਂ ਉਨ੍ਹਾਂ ਤੇ ਰਹਿਣ ਲਈ ਜਿੱਥੇ ਵੱਖ-ਵੱਖ ਸਰਾਵਾਂ ਬਣਾਈਆਂ ਗਈਆਂ ਹਨ, ਉੱਥੇ ਹੀ ਸਾਰਾਗੜੀ ਸਰਾਂ ਉਨ੍ਹਾਂ ਸਰਾਵਾਂ ਵਿੱਚੋਂ ਇੱਕ ਮੁੱਖ ਸਰਾਂ ਹੈ ਜਿਸ ਵਿੱਚ ਕਿ ਸੰਗਤਾਂ ਆਨਲਾਈਨ ਕਮਰਾ ਬੁੱਕ ਕਰਵਾਉਂਦੀਆਂ ਹਨ। ਪਰ ਕਾਫੀ ਸਮੇਂ ਤੋਂ ਕਿਸੇ ਠੱਗ ਵੱਲੋਂ ਨਕਲੀ ਵੈਬ ਸਾਈਡ ਬਣਾ ਕੇ ਸੰਗਤਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਠੱਗੀ ਦਾ ਮਾਮਲਾ: ਅਜਿਹੇ ਕਈ ਮਾਮਲੇ ਪਹਿਲਾਂ ਵੀ ਕਈ ਜਗ੍ਹਾ ਤੋਂ ਆਏ ਹਨ। ਜਿੰਨਾਂ ਵਿੱਚ ਸੰਗਤਾਂ ਵੱਲੋਂ ਕਮਰੇ ਦੇ ਨਾ ਤੇ ਪੈਸੇ ਲੈ ਲਏ ਜਾਂਦੇ ਸਨ ਤੇ ਜਦੋਂ ਸੰਗਤ ਕਮਰੇ ਲਈ ਸਾਰਾਗੜੀ ਸਰਾਂ ਵਿਖੇ ਪਹੁੰਚਦੀ ਹੈ ਤਾਂ ਉੱਥੇ ਉਨ੍ਹਾਂ ਦੇ ਕਮਰੇ ਦੀ ਬੁਕਿੰਗ ਨਹੀਂ ਹੁੰਦੀ। ਅੱਜ ਦੁਬਾਰਾ ਤੋਂ ਕਈ ਪਰਿਵਾਰਾਂ ਨਾਲ ਇਸੇ ਤਰ੍ਹਾਂ ਦੀ ਹੀ ਠੱਗੀ ਦਾ ਮਾਮਲਾ ਮੁੜ ਸਾਹਮਣੇ ਆਇਆ ਹੈ।
ਨਕਲੀ ਵੈਬਸਾਈਟ: ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਆਨਲਾਈਨ ਸਰਚ ਕਰਦੇ ਹਾਂ ਤਾਂ ਇਹ ਨਕਲੀ ਵੈਬਸਾਈਟ ਸਾਹਮਣੇ ਆਉਂਦੀ ਹੈ ਅਤੇ ਇਨ੍ਹਾਂ ਵੱਲੋਂ ਬਾਅਦ ਵਿੱਚ ਗੱਲਬਾਤ ਕਰਕੇ ਆਨਲਾਈਨ ਪੇਮੈਂਟ ਮੰਗੀ ਜਾਂਦੀ ਹੈ। ਜੇਕਰ ਕੋਈ ਪਰਿਵਾਰ ਪੇਮੈਂਟ ਕਰ ਦਿੰਦਾ ਹੈ ਤਾਂ ਬਾਅਦ ਵਿੱਚ ਇਹ ਠੱਗ ਫੋਨ ਨਹੀਂ ਚੁੱਕਦਾ ਤੇ ਇਸ ਤਰ੍ਹਾਂ ਨਾਲ ਪਰਿਵਾਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ।
ਠੱਗਾਂ ਦੇ ਖਿਲਾਫ ਸਖ਼ਤ ਕਾਰਵਾਈ: ਸਾਰਾਗੜੀ ਸਰਾਂ ਦੇ ਸੁਪਰਵਾਈਜ਼ਰ ਰਣਜੀਤ ਸਿੰਘ ਭੋਮਾ ਵੱਲੋਂ ਵੀ ਸੰਗਤਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਸਿਰਫ ਐਸ.ਜੀ.ਪੀ.ਸੀ. ਦੀ ਵੈਬਸਾਈਟ ਤੇ ਜਾ ਕੇ ਹੀ ਕਮਰੇ ਦੀ ਬੁਕਿੰਗ ਕੀਤੀ ਜਾਵੇ ਅਤੇ ਇਨ੍ਹਾਂ ਠੱਗਾਂ ਤੋਂ ਬਚਿਆ ਜਾਵੇ ਅਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਠੱਗਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
- ਪੰਜਾਬ ਪੁਲਿਸ ਦੀ AGTF ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਵੱਲੋਂ ਸੰਚਾਲਿਤ ਅੱਤਵਾਦੀ ਮਾਡਿਊਲ ਦੇ ਦੋ ਹੋਰ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ - Two associates of Iqbalpreet arrest
- ਕਿਸਾਨਾਂ ਨੂੰ 8 ਘੰਟੇ ਬਿਨ੍ਹਾਂ ਰੁਕਾਵਟ ਮਿਲੇਗੀ ਬਿਜਲੀ: ਸੀਐਮ ਮਾਨ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ - Punjab CM Bhagwant Mann
- ਦਿਨ ਦਿਹਾੜੇ ਬੈਂਕ 'ਚ ਲੁੱਟ ਦੀ ਵਾਰਦਾਤ, ਤਿੰਨ ਨਕਾਬਪੋਸ਼ਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਉਡਾਏ 15 ਲੱਖ ਰੁਪਏ, ਹਵਾ 'ਚ ਕੀਤੀ ਫਾਇਰਿੰਗ - Robbery in Punjab and Sindh Bank