ਲੁਧਿਆਣਾ: ਲੁਧਿਆਣਾ ਦੇ ਵਿੱਚ 72 ਸਾਲ ਦੇ ਰਕੇਸ਼ ਖੰਨਾ ਦੇ ਨਾਲ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੀ ਉਮਰ ਭਰਦੀ ਕਮਾਈ 'ਤੇ ਸਾਈਬਰ ਠੱਗ ਹੱਥ ਸਾਫ ਕਰ ਗਏ। ਲਗਭਗ 11 ਲੱਖ ਰੁਪਏ ਦਾ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ। ਇਸ ਸਬੰਧੀ ਉਨ੍ਹਾਂ ਨੇ ਲੁਧਿਆਣਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਵੀ ਦਰਜ ਕਰਾਇਆ ਹੈ ਅਤੇ ਪੁਲਿਸ ਨੇ ਜਾਂਚ ਵੀ ਗੱਲ ਆਖੀ ਹੈ।
ਆਨਲਾਈਨ ਟ੍ਰਾਂਸਫਰ
ਰਕੇਸ਼ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਵੱਲੋਂ ਇੱਕ ਸਿਲੰਡਰ ਬੁੱਕ ਕਰਵਾਇਆ ਗਿਆ ਸੀ ਅਤੇ ਜਦੋਂ ਸਿਲੰਡਰ ਨਹੀਂ ਆਇਆ, ਤਾਂ ਉਨ੍ਹਾਂ ਨੇ ਆਨਲਾਈਨ ਜਾ ਕੇ ਨੰਬਰ ਕੱਢਿਆ ਤਾਂ ਉਨ੍ਹਾਂ ਨੂੰ ਸ਼ਖਸ ਵੱਲੋਂ 10 ਰੁਪਏ ਆਨਲਾਈਨ ਟ੍ਰਾਂਸਫਰ ਕਰਵਾਉਣ ਲਈ ਕਿਹਾ ਗਿਆ ਅਤੇ ਕਿਹਾ ਤਾਂ ਹੀ ਤੁਹਾਨੂੰ ਸਿਲੰਡਰ ਪ੍ਰਾਪਤ ਹੋਵੇਗਾ।
ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ
ਜਿਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਤਾਂ ਉਨ੍ਹਾਂ ਵਟਸਐਪ 'ਤੇ ਉਨ੍ਹਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਦੇ ਖਾਤੇ ਦੀ ਸਾਰੀ ਜਾਣਕਾਰੀ ਲੈ ਕੇ 50-50 ਹਜ਼ਾਰ ਦੀਆਂ ਲਗਭਗ 22 ਟਰਾਂਜੈਕਸ਼ਨ ਕਰ ਦਿੱਤੀਆਂ। ਜਿਸ ਨਾਲ ਉਨ੍ਹਾਂ ਦੇ ਖਾਤੇ ਦੇ ਵਿੱਚੋਂ 11 ਲੱਖ ਰੁਪਏ ਕੱਢ ਲਏ ਗਏ। ਇਸ ਪੂਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਦੇ ਸਰਾਭਾ ਨਗਰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਦੀ ਗੱਲ ਆਖੀ ਗਈ ਹੈ।
ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ
ਸਾਈਬਰ ਕ੍ਰਾਈਮ ਸਰਾਭਾ ਨਗਰ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਇੰਟਰਨੈਟ 'ਤੇ ਕਿਸੇ ਵੀ ਤਰ੍ਹਾਂ ਦੇ ਕੋਈ ਨੰਬਰ ਕੱਢ ਕੇ ਉਸ ਦੇ ਨਾਲ ਸੰਪਰਕ ਉਦੋਂ ਤੱਕ ਨਾ ਕੀਤਾ ਜਾਵੇ ਜਦੋਂ ਤੱਕ ਇਹ ਪੱਕਾ ਨਾ ਹੋ ਜਾਵੇ ਕਿ ਉਹ ਨੰਬਰ ਕਿਸੇ ਵੀ ਕੰਪਨੀ ਦੀ ਅਧਿਕਾਰਿਕ ਸਾਈਟ ਤੋਂ ਹੀ ਕੱਢਿਆ ਗਿਆ ਹੈ।
ਲੋਕਾਂ ਨੂੰ ਅਪੀਲ
ਜਤਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਨਗੇ ਕਿ ਆਪਣੇ ਖਾਤਿਆਂ ਨਾਲ ਜੁੜੇ ਹੋਏ ਨੰਬਰਾਂ ਦੀ ਵਰਤੋਂ ਗੱਲਬਾਤ ਕਰਨ ਲਈ ਜਾਂ ਫਿਰ ਇੰਟਰਨੈਟ ਚਲਾਉਣ ਦੇ ਲਈ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਪਣਾ ਇਹ ਨੰਬਰ ਵੱਖਰਾ ਰੱਖਿਆ ਜਾਵੇ ਅਤੇ ਵੱਧ ਤੋਂ ਵੱਧ ਸਤੱਰਕ ਰਹਿਣ।
- ਰਾਹੁਲ ਗਾਂਧੀ ਦੇ ਸਿੱਖਾਂ ਬਾਰੇ ਬਿਆਨ 'ਤੇ ਮਨਜਿੰਦਰ ਸਿੰਘ ਸਿਰਸਾ ਨੂੰ ਆਇਆ ਗੁੱਸਾ, ਆਖਤੀ ਇਹ ਵੱਡੀ ਗੱਲ - Manjinder Singh on Rahul Gandhi
- ਬੀਟੈਕ ਅਤੇ MA ਪਾਸ ਨੌਜਵਾਨ ਨੇ ਖੇਤੀ ਨੂੰ ਬਣਾਇਆ ਲਾਹੇਵੰਦ ਕਿੱਤਾ, ਨੌਕਰੀ ਛੱਡ ਕਰ ਰਿਹਾ ਚੋਖੀ ਕਮਾਈ - Bathinda Young Kissan
- 'ਇਕ ਦੇਸ਼ ਇੱਕ ਚੋਣ' ਕੇਂਦਰ ਸਰਕਾਰ ਦਾ ਫੈਸਲਾ ਸਹੀ ਜਾਂ ਗਲਤ, ਸਮਾਜ ਸੇਵੀ ਨੇ ਕਿਹਾ- ਇਤਿਹਾਸ ਦੁਹਰਾਇਆ ਜਾਵੇਗਾ - One Nation One Election