ETV Bharat / state

ਕੰਗਨਾ ਰਣੌਤ ਮਾਮਲੇ 'ਚ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੱਲੋਂ ਆਇਆ ਵੱਡਾ ਬਿਆਨ, ਸੁਣੋ ਕੀ ਕਿਹਾ ... - Kangana Ranaut slap case

author img

By ETV Bharat Punjabi Team

Published : Jun 7, 2024, 10:28 AM IST

Kangana Ranaut Slapped Case: ਹਾਲ ਹੀ 'ਚ ਲੋਕ ਸਭਾ ਚੋਣਾ 'ਚ ਮੰਡੀ ਹਿਮਾਚਲ ਤੋਂ ਜਿੱਤ ਹਾਸਿਲ ਕਰਨ ਵਾਲੀ ਭਾਜਪਾ ਉਮੀਦਵਾਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਸੁੱਰਖਿਆ ਗਾਰਡ ਵੱਲੋਂ ਥਪੜ ਮਾਰੇ ਜਾਣ ਦੇ ਮਾਮਲੇ 'ਚ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੱਲੋਂ ਪ੍ਰਤਿਕਿ੍ਰਆ ਸਾਹਮਣੇ ਆਈ ਹੈ।

A big statement from Hazuri Ragi of Sri Darbar Sahib in Kangana Ranaut case
ਕੰਗਨਾ ਰਣੌਤ ਮਾਮਲੇ 'ਚ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੱਲੋਂ ਆਇਆ ਵੱਡਾ ਬਿਆਨ (Etv Bharat (ਰਿਪੋਰਟ - ਪੱਤਰਕਾਰ, ਅੰਮ੍ਰਿਤਸਰ))

ਕੰਗਨਾ ਨੂੰ ਥਪੜ ਮਾਰਨ ਦਾ ਵੱਡਾ ਕਾਰਨ (Etv Bharat (ਰਿਪੋਰਟ - ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ : ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਹਲਕਾ ਮੰਡੀ ਤੋਂ ਮੈਂਬਰ ਪਾਰਲੀਮੈਂਟ ਚੁਣੀ ਗਈ ਕੰਗਨਾ ਰਣੌਤ ਨੂੰ ਬੀਤੇ ਦਿਨ ਚੰਡੀਗੜ੍ਹ ਏਅਰਪੋਰਟ 'ਤੇ ਕਥਿਤ ਤੌਰ 'ਤੇ ਸੀ ਆਈ ਐਸ ਐੱਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦਾ ਮਾਮਲਾ ਤੂਲ ਫੜ੍ਹਦਾ ਨਜਰ ਆ ਰਿਹਾ ਹੈ। ਇਸ ਸਬੰਧੀ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ।

ਕੰਗਨਾ ਨੂੰ ਥਪੜ ਮਾਰਨ ਦਾ ਵੱਡਾ ਕਾਰਨ : ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਬੋਲਦਿਆਂ ਕਿਹਾ ਮੇਰਾ ਮੰਨਣਾ ਹੈ ਕਿ ਥੱਪੜ ਮਾਰਨਾ ਵੀ ਚੰਗਾ ਨਹੀਂ ਹੈ ਪਰ ਵੱਜਣ ਦੇ ਕਾਰਨ ਹੁੰਦੇ ਹਨ, ਕੋਈ ਐਵੇਂ ਕਿਸੇ ਨੂੰ ਥੱਪੜ ਨਹੀਂ ਮਾਰਦਾ, ਕਿਉਂਕਿ ਕੰਗਣਾ ਰਣੌਤ ਨੇ ਕਿਸਾਨੀ ਧਰਨੇ ਦੇ ਦੌਰਾਨ ਬਹੁਤ ਹੀ ਭੱਦੀ ਸ਼ਬਦਾਵਲੀ ਦੇ ਨਾਲ ਕਿਸਾਨਾਂ ਨੂੰ ਅਤੇ ਸਾਡੀਆਂ ਬੀਬੀਆਂ ਮਾਤਾਵਾਂ ਨੂੰ ਸੰਬੋਧਨ ਕੀਤਾ ਸੀ, ਜਿਹਦੇ ਵਿੱਚ ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ 100-100 ਰੁਪਿਆਂ 'ਤੇ ਧਰਨੇ 'ਤੇ ਆਉਂਦੀਆਂ ਨੇ ਪੰਜਾਬ ਦੀਆਂ ਬੀਬੀਆਂ।

ਸਿੰਘਾ ਨੇ ਬਚਾਈਆਂ ਔਰਤਾਂ ਇੱਜਤਾਂ: ਉਨ੍ਹਾਂ ਕਿਹਾ ਕਿ ਮੈਂ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਉਹ ਸਮੇਂ ਇਹਨਾਂ ਨੂੰ ਭੁੱਲ ਗਏ ਨੇ ਜਦੋਂ ਇਹਨਾਂ ਦੀਆਂ ਬੀਬੀਆਂ ਗਜਨਵੀ ਦੇ ਬਾਜ਼ਾਰ ਵਿੱਚ ਟਕੇ ਟਕੇ ਤੇ ਵਿਕਦੀਆਂ ਸੀ ਪਰ ਸਿੰਘਾਂ ਨੇ ਛੁਡਾ ਕੇ ਘਰਾਂ ਨੂੰ ਦਿੱਤੀਆਂ, ਸਹੀ ਥਾਂ 'ਤੇ ਪਹੁੰਚਾਈਆਂ। ਪਰ ਫਿਰ ਵੀ ਕੰਗਣਾ ਰਣੌਤ ਨੇ ਕਿਸਾਨਾਂ ਦੇ ਉੱਤੇ ਅਤੇ ਸਾਡੀਆਂ ਮਾਤਾਵਾਂ ਤੇ ਉਥੇ ਬੜੀ ਮਾੜੀ ਸ਼ਬਦਾਵਲੀ ਵਰਤੀ ਸੀ। ਜਿਹਦਾ ਵਿਰੋਧ ਅੱਜ ਉਸਨੂੰ ਝੱਲਣਾ ਪਿਆ ਹੈ, ਜਦੋਂ ਚੰਡੀਗੜ੍ਹ ਏਅਰਪੋਰਟ ਤੇ ਕੁਲਵਿੰਦਰ ਕੌਰ ਨੇ ਇੱਕ ਥੱਪੜ ਮਾਰਿਆ, ਉਸ ਨੂੰ ਸਮਝਣਾ ਚਾਹੀਦਾ ਸੀ ਕਿ ਮੈਂ ਗਲਤ ਬੋਲੀ ਸੀ ਤਾਂ ਮੇਰੇ ਥੱਪੜ ਵੱਜਿਆ ਪਰ ਮੈਂ ਹੈਰਾਨ ਹਾਂ ਕਿ ਉਹ ਪੜੀ ਲਿਖੀ ਇਨੀ ਵੱਡੀ ਸਟਾਰ ਹੈ ਅਤੇ ਅੱਜ ਉਸਨੂੰ ਲੋਕਾਂ ਨੇ ਐਮਪੀ ਵੀ ਚੁਣ ਲਿਆ ਪਰ ਸਿਆਣਪ ਅਜੇ ਵੀ ਲਾਗੇ ਬੰਨੇ ਨਹੀਂ ਆਈ।

ਥਪੜ ਤੋਂ ਬਾਅਦ ਵੀ ਕੀਤੀ ਗਲਤ ਟਿੱਪਣੀ : ਕਿਉਂਕਿ ਥੱਪੜ ਵੱਜਣ ਤੋਂ ਬਾਅਦ ਕੰਗਨਾ ਰਣੌਤ ਦਾ ਬਿਆਨ ਹੈ ਕਿ ਪੰਜਾਬ ਵਿੱਚ ਖਾੜਕੂ ਜਨਮ ਲੈ ਰਹੇ ਨੇ ਖਾੜਕੂਵਾਦ ਉੱਪਰ ਆ ਰਿਹਾ ਹੈ ਤੇ ਇਹਨੂੰ ਠੱਲਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਕੀ ਬਿਆਨ ਦੇ ਰਹੀ ਹੈ, ਕਿਉਂਕਿ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਬਣੇ ਹਨ ਅਤੇ ਭਾਈ ਸਰਬਜੀਤ ਸਿੰਘ ਬਣੇ ਹਨ ਅਤੇ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਵੋਟਾਂ ਪਾ ਕੇ ਭੇਜਿਆ ਹੈ ਤੇ ਇਹਨਾ ਨੂੰ ਹੁਣ ਖਾੜਕੂਵਾਦ ਉੱਪਰ ਆਉਂਦਾ ਦਿਸ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੁਣ ਸਿੱਖ ਚੋਣਾਂ ਲੜ ਕੇ ਵੀ ਇਹਨਾਂ ਦੇ ਬਰਾਬਰ ਨਾਲ ਬੈਠਣ ਇਹਨਾਂ ਤੋਂ ਬਰਦਾਸ਼ਤ ਨਹੀਂ ਹੂੰਦਾ, ਕੰਗਨਾ ਰਣੌਤ ਦੇ ਅੰਦਰ ਬਹੁਤ ਜਿਆਦੀ ਨਫਰਤ ਭਰੀ ਹੋਈ ਹੈ, ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਕਿਸੇ ਵੀ ਸਿੱਖ ਨੂੰ ਵੇਖਣਾ ਨਹੀਂ ਚਾਹੁੰਦੀ, ਗਲਤੀ ਪਹਿਲਾਂ ਆਪ ਕਰਦੀ ਹੈ, ਥੱਪੜ ਖਾਂਦੀ ਹੈ ਤੇ ਗਲਤ ਫਿਰ ਸਾਰੇ ਪੰਜਾਬੀਆਂ ਨੂੰ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਬਣਾਉਣ ਦਾ ਮੇਰਾ ਕਾਰਨ ਇਹ ਹੈ ਕਿ ਤੈਨੂੰ ਥੱਪੜ ਮਾਰਿਆ ਭੈਣ ਕੁਲਵਿੰਦਰ ਕੌਰ ਨੇ ਤੂੰ ਗੱਲ ਕਰ ਕਿ ਮੇਰੇ ਥੱਪੜ ਕਿਉਂ ਮਾਰਿਆ,ਕਾਨੂੰਨ ਬੈਠਾ, ਅਦਾਲਤਾਂ ਬੈਠੀਆਂ ਨੇ ਉਹ ਫੈਸਲਾ ਕਰ ਲੈਣਗੇ ਕਿ ਬਦਕਲਾਮੀ ਸ਼ੁਰੂਆਤ ਕਿਸ ਨੇ ਕੀਤੀ ਸੀ, ਇਹ ਆਪੇ ਕਾਨੂੰਨ ਵੇਖੇਗਾ ਪਰ ਇਹ ਸਾਰੇ ਪੰਜਾਬ ਨੂੰ ਕਿਵੇਂ ਦੁਬਾਰਾ ਤੁਸੀਂ ਖਾੜਕੂਵਾਦ ਨਾਲ ਜੋੜ ਕੇ ਤੇ ਮੀਡੀਆ ਨੂੰ ਦਿਖਾ ਰਹੇ ਹੋ ਕਿ ਉਥੇ ਪੰਜਾਬ ਦੇ ਵਿੱਚ ਖਾੜਕੂ ਲਹਿਰ ਉੱਭਰ ਰਹੀ ਹੈ।

ਸੁਰੱਖਿਆ ਕਰਮਚਾਰੀ ਵੀ ਖਾੜਕੂ ਨਜ਼ਰ ਆਉਂਦੇ: ਉਨ੍ਹਾਂ ਕਿਹਾ ਕਿ ਸਗੋਂ ਕੁਲਵਿੰਦਰ ਕੌਰ ਸੀ ਆਈ ਐਸ ਐੱਫ ਵਿੱਚ ਭਰਤੀ ਹਨ ਤੇ ਤੁਹਾਨੂੰ ਸੁਰੱਖਿਆ ਕਰਮਚਾਰੀ ਵੀ ਖਾੜਕੂ ਦਿਸਦੇ ਹਨ। ਉਨ੍ਹਾਂ ਕਿਹਾ ਕਿ ਕੀ ਕਰੀਏ ਬੋਲਣਾ ਤੁਸੀਂ ਗਲਤ ਥੱਪੜ ਤੁਹਾਨੂੰ ਪੈਣੇ ਤੇ ਤੁਸੀਂ ਸਾਰੇ ਪੰਜਾਬ ਨੂੰ ਸੰਬੋਧਨ ਕਰਕੇ ਖਾੜਕੂ ਕਹੋ, ਕੋਈ ਲੀਡਰ ਉੱਠਦਾ ਉਹ ਕਹਿੰਦਾ ਪੰਜਾਬ ਉੜਤਾ ਪੰਜਾਬ ਹੈ, ਨਸ਼ੇ ਦਾ ਪੰਜਾਬ ਹੈ, ਕੋਈ ਬੋਲਦਾ ਖਾੜਕੂ ਪੰਜਾਬ ਹੈ, ਨਹੀਂ ਭਾਈ ਜਦੋਂ ਆਕਸੀਜਨ ਦੇ ਲੰਗਰ ਲਾਉਂਦੇ ਉਹੀ ਪੰਜਾਬੀ ਹਨ, ਜਦੋਂ ਮਦਦ ਕਰਦੇ ਉਹੀ ਪੰਜਾਬੀ ਹਨ ਅਤੇ ਜਦੋਂ ਤੁਹਾਡੇ ਨਾਲ ਕੋਈ ਵੀ ਬਿਪਤਾ ਤੇ ਜਾ ਖੜ੍ਹੇ ਹੁੰਦੇ ਹਨ ਉਹੀ ਪੰਜਾਬੀ ਹਨ ਪਰ ਇਹ ਗੱਲ ਬੜੀ ਦੁਖਦਾਈ ਲੱਗੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.