ਲੁਧਿਆਣਾ : ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਵੱਲੋਂ ਅੱਜ ਲੁਧਿਆਣਾ ਵਿਖੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ, ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਵਿਜੇ ਰੂਪਾਣੀ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਅਤੇ ਵਿਜੇ ਸਾਂਪਲਾ ਪਹੁੰਚੇ ਸਨ ਪਰ ਜਦੋਂ ਰਵਨੀਤ ਬਿੱਟੂ ਡੀਸੀ ਦਫਤਰ ਪਹੁੰਚੇ ਤਾਂ ਕਿਹਾ ਕਿ ਉਹਨਾਂ ਦੀ ਫਾਈਲ ਹੀ ਉਹਨਾਂ ਕੋਲ ਨਹੀਂ ਹੈ। ਜਿਸ ਤੋਂ ਬਾਅਦ ਉਹਨਾਂ ਕਿਹਾ ਕਿ ਜਿਸ ਕੋਲ ਫਾਈਲ ਹੈ, ਉਸ ਨੂੰ ਹੀ ਅੰਦਰ ਆਉਣ ਦੀ ਆਗਿਆ ਹੈ, ਤਕਰੀਬਨ ਇੱਕ ਘੰਟੇ ਤੋਂ ਜਿਆਦਾ ਸਮੇਂ ਤੱਕ ਰਵਨੀਤ ਬਿੱਟੂ ਦੀ ਨਾਮਜ਼ਦਗੀ ਪੱਤਰ ਵਾਲੀ ਫਾਈਲ ਨੂੰ ਮੁੱਖ ਚੋਣ ਅਫਸਰ ਉਡੀਕਦੀ ਰਹੀ, ਜਿਸ ਤੋਂ ਬਾਅਦ ਬਾਹਰ ਖੜੇ ਵੱਖ-ਵੱਖ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਸੀ ਕਿ ਇਹ ਇੱਕ ਪਾਸੜ ਕੰਮ ਹੋ ਰਿਹਾ ਹੈ ਪੱਖਪਾਤ ਹੋ ਰਿਹਾ ਹੈ ਰਵਨੀਤ ਬਿੱਟੂ ਅੰਦਰ ਹੈ ਜਿਸ ਕਰਕੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਜੰਮ ਕੇ ਹੰਗਾਮਾ ਵੀ ਹੋਇਆ। ਟੀਟੂ ਬਾਣੀਆਂ ਜ਼ਮੀਨ ਉੱਪਰ ਬੈਠ ਕੇ ਪ੍ਰਦਰਸ਼ਨ ਕਰਨ ਲੱਗੇ।
ਰੋਡ ਸ਼ੋਅ ਦੌਰਾਨ ਹੋਈਆਂ ਸੜਕਾਂ ਜਾਮ : ਇਸ ਤੋਂ ਪਹਿਲਾਂ ਰਵਨੀਤ ਬਿੱਟੂ ਵੱਲੋਂ ਆਪਣੇ ਦਾਦੇ ਦੀ ਗੱਡੀ 'ਚ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਚ ਭਾਜਪਾ ਦੀ ਲੀਡਰਸ਼ਿਪ ਵੀ ਮੌਜੂਦ ਰਹੀ। ਹਾਲਾਂਕਿ ਇਸ ਦੌਰਾਨ ਸੜਕਾਂ ਵੀ ਜਾਮ ਹੋ ਗਈਆਂ ਅਤੇ ਭਾਰਤ ਨਗਰ ਚੌਂਕ ਦੇ ਵਿੱਚ 2 ਕਿਲੋਮੀਟਰ ਤੋਂ ਵੱਡਾ ਜਾਮ ਲੱਗ ਗਿਆ, ਜਿਸ ਦੌਰਾਨ ਲੋਕ ਵੀ ਖੱਜਲ ਖ਼ਆਰ ਹੁੰਦੇ ਵਖਾਈ ਦਿੱਤੇ। ਇਥੋਂ ਤੱਕ ਕਿ ਐਂਬੂਲੈਂਸ ਵੀ ਟ੍ਰੈਫਿਕ ਵਿੱਚ ਫਸ ਗਈ, ਜਿਸ ਨੂੰ ਪੁਲਿਸ ਦੀ ਮਦਦ ਦੇ ਨਾਲ ਬਾਹਰ ਕਢਵਾਇਆ ਗਿਆ। ਰਵਨੀਤ ਬਿੱਟੂ ਵੱਲੋਂ ਸ਼ਕਤੀ ਪ੍ਰਦਰਸ਼ਨ ਦੌਰਾਨ ਰਵਨੀਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਲੁਧਿਆਣਾ ਪੂਰਾ ਇੱਕ ਪਾਸੇ ਹੋ ਗਿਆ ਹੈ, ਉਹਨਾਂ ਕਿਹਾ ਕਿ ਪਹਿਲਾਂ ਕਦੇ ਕਿਸੇ ਨੇ ਇੰਨਾ ਵੱਡਾ ਇਕੱਠ ਨਹੀਂ ਵੇਖਿਆ ਹੋਣਾ। ਉਹਨਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਬਾਹਰੋਂ ਗੱਡੀਆਂ ਮੰਗਵਾਉਂਦੇ ਹਨ ਬਾਹਰੋਂ ਜ਼ਿਲ੍ਹਾ ਪ੍ਰਧਾਨ ਬਲਾਉਂਦੇ ਹਨ ਪਰ ਲੁਧਿਆਣਾ ਦੇ ਲੋਕ ਅੱਜ ਭਾਜਪਾ ਦੇ ਨਾਲ ਇਕੱਠੇ ਹੋਏ ਹਨ। ਉਹਨਾਂ ਕਿਹਾ ਕਿ ਚੌਥੀ ਵਾਰ ਜਿੱਤਾਂਗੇ ਅਤੇ ਲੁਧਿਆਣਾ ਦੇ ਵਿੱਚ ਹੈਟਰਿਕ ਲਾਵਾਂਗੇ।
- 'ਆਪ' ਪਾਰਟੀ ਦੇ ਉਮੀਦਵਾਰ ਗੁਰਮੀਤ ਖੁੱਡੀਆਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ, ਕਹੀ ਵੱਡੀ ਗੱਲ... - Nomination submitted by Khuddian
- ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਬੋਬੀ ਮਾਨ ਵੱਲੋਂ ਦਾਖ਼ਲ ਕੀਤੇ ਗਏ ਨਾਮਜ਼ਦਗੀ ਪੱਤਰ - Nomination submitted by Bobby
- Mannਹੰਸ ਰਾਜ ਹੰਸ ਦੇ ਚੋਣ ਪ੍ਰਚਾਰ ਦੌਰਾਨ ਗਰਮਾਇਆ ਮਾਹੌਲ, ਮੋਗਾ 'ਚ ਲੱਗੇ ਮੁਰਦਾਬਾਦ ਦੇ ਨਾਅਰੇ - election campaign of Hans Raj Hans
ਮੌਜੂਦਾ ਸਰਕਾਰ ਤੇ ਲਗਾਏ ਵੱਡੇ ਇਲਜ਼ਾਮ : ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਜਾਣ ਬੁਝ ਕੇ ਮੇਰੇ ਉੱਤੇ 2 ਲੱਖ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਖਰਚਾ ਪਾ ਦਿੱਤਾ। ਉਨ੍ਹਾ ਕਿਹਾ ਕਿ ਇਹ ਸਭ ਇਸ ਲਈ ਕੀਤਾ ਗਿਆ ਤਾਂਕਿ ਮੈਂ ਨਾਮਜ਼ਦਗੀ ਨਾ ਭਰ ਸਕਾਂ, ਮੇਰੇ ਨਾਮਜ਼ਦਗੀ ਵਿੱਚ ਜਾਣ ਬੁੱਝ ਕੇ ਅੜਚਨ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਰਵਨੀਤ ਬਿੱਟੂ ਨੇ ਕਿਹਾ ਕਿ 2 ਲੱਖ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ 2 ਕਰੋੜ ਰੁਪਏ ਦਾ ਉਨ੍ਹਾਂ ਤੇ ਖਰਚਾ ਪਾ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਮੀਨ ਗਹਿਣੇ ਰੱਖ ਕੇ ਪੈਸੇ ਦਿੱਤੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਪਾਣੀ ਦਾ ਬਿੱਲ ਬਿਜਲੀ ਦਾ ਬਿੱਲ ਸਭ ਸਮੇਂ ਸਿਰ ਚਕਾਉਂਦਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾ ਨੂੰ ਰੋਕਣ ਲਈ ਇਹ ਸਭ ਕਰਵਾ ਰਹੀ ਸੀ ਕਿਉਂਕਿ ਰਾਤ ਨੂੰ ਉਨ੍ਹਾ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੋਠੀਆਂ ਦਾ ਕੋਈ ਮਸਲਾ ਨਹੀਂ ਹੈ। ਇਹ ਸਭ ਸੂਬਾ ਸਰਕਾਰ ਦੀ ਸਾਜ਼ਿਸ਼ ਹੈ।