ETV Bharat / state

ਸਰਹੱਦ ਪਾਰ ਜਾਣ ਦਾ ਸੀ ਡਰ, 20 ਦਿਨ ਬਾਅਦ ਪਰਿਵਾਰ ਨੂੰ ਮਿਲਿਆ 19 ਸਾਲਾ ਲਾਪਤਾ ਨੌਜਵਾਨ - 19 year old missing youth - 19 YEAR OLD MISSING YOUTH

19-year-old Missing Youth Found: ਗਿੱਦੜਬਾਹਾ ਦਾ ਰਹਿਣ ਵਾਲਾ 19 ਸਾਲਾ ਨੌਜਵਾਨ ਪਿਛਲੇ 20 ਦਿਨਾਂ ਤੋਂ ਆਪਣੇ ਘਰੋਂ ਲਾਪਤਾ ਸੀ। ਉੱਥੇ ਹੀ ਅੰਮ੍ਰਿਤਸਰ ਦੇ ਬੱਸ ਸਟੈਂਡ 'ਤੇ ਇਹ ਆਪਣੇ ਪਰਿਵਾਰ ਨੂੰ ਮਿਲਿਆ ਅਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ। ਪੜ੍ਹੋ ਪੂਰੀ ਖਬਰ...

19-year-old missing youth
20 ਦਿਨ ਬਾਅਦ ਮਿਲਿਆ 19 ਸਾਲਾ ਲਾਪਤਾ ਨੌਜਵਾਨ (ETV Bharat Amritsar)
author img

By ETV Bharat Punjabi Team

Published : Jul 17, 2024, 1:57 PM IST

20 ਦਿਨ ਬਾਅਦ ਮਿਲਿਆ 19 ਸਾਲਾ ਲਾਪਤਾ ਨੌਜਵਾਨ (ETV Bharat Amritsar)

ਅੰਮ੍ਰਿਤਸਰ : ਗਿੱਦੜਬਾਹਾ ਦਾ ਰਹਿਣ ਵਾਲਾ 19 ਸਾਲਾ ਨੌਜਵਾਨ ਜਿਸ ਦਾ ਨਾਂ ਕੁਲਦੀਪ ਸਿੰਘ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਦਿਮਾਗੀ ਸੰਤੁਲਨ ਨੂੰ ਵੀ ਥੋੜਾ ਠੀਕ ਨਹੀਂ ਸੀ ਇਹ ਪਿਛਲੇ 20 ਦਿਨਾਂ ਤੋਂ ਆਪਣੇ ਘਰੋਂ ਲਾਪਤਾ ਸੀ। ਘਰ ਵਾਲੇ ਇਸਦੀ ਕਾਫੀ ਭਾਲ ਕਰ ਰਹੇ ਸਨ, ਪਰ ਨਾ ਮਿਲਣ ਕਰਕੇ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ 'ਤੇ ਅੱਜ ਅੰਮ੍ਰਿਤਸਰ ਦੇ ਬੱਸ ਸਟੈਂਡ 'ਤੇ ਇਹ ਕੁਲਦੀਪ ਆਪਣੇ ਪਰਿਵਾਰ ਨੂੰ ਮਿਲਿਆ ਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ। ਉੱਥੇ ਹੀ, ਉਸ ਦੀ ਮਾਂ ਦੇ ਚਿਹਰੇ 'ਤੇ ਰੌਣਕ ਆਈ ਅਤੇ ਆਪਣੇ ਪੁੱਤ ਨੂੰ ਗਲ ਨਾਲ ਲਾਇਆ ਇਹ ਦੱਸਿਆ ਕਿ ਦੋ ਭੈਣਾਂ ਦਾ ਇਕੱਲਾ ਭਰਾ ਹੈ।

ਲੜਕਾ ਅੰਮ੍ਰਿਤਸਰ ਪਹੁੰਚ ਚੁੱਕਾ: ਇਸ ਮੌਕੇ ਗੱਲਬਾਤ ਕਰਦੇ ਹੋਏ ਕੁਲਦੀਪ ਦੀ ਮਾਂ ਰੱਜੀ ਨੇ ਦੱਸਿਆ ਕਿ ਅਸੀਂ ਗਿੱਦੜਬਾਹਾ ਦੇ ਰਹਿਣ ਵਾਲੇ ਹਾਂ ਅਤੇ ਪਿਛਲੇ 20 ਦਿਨ ਪਹਿਲਾਂ ਤੇ ਕਣਕ ਦੀ ਵਾਢੀ ਦੇ ਲਈ ਗਿਆ ਸੀ। ਇਸ ਦੇ ਯਾਰਾਂ ਦੋਸਤਾਂ ਨੇ ਇਹਨੂੰ ਕੋਈ ਨਸ਼ੇ ਵਾਲੀ ਚੀਜ਼ ਖਵਾ ਦਿੱਤੀ ਅਤੇ ਇਹ ਲਾਪਤਾ ਹੋ ਗਿਆ। ਇਹ ਨਸ਼ੇ ਦੇ ਵਿੱਚ ਝੂਮਦਾ ਹੋਇਆ ਘਰੋਂ ਗਾਇਬ ਹੋ ਗਿਆ ਅਸੀਂ ਕਾਫੀ ਦਿਨਾਂ ਤੋਂ ਇਸਦੀ ਭਾਲ ਕਰ ਰਹੇ ਸਨ। ਅੱਜ ਸਾਨੂੰ ਇਹ ਅੰਮ੍ਰਿਤਸਰ ਬੱਸ ਸਟੈਂਡ 'ਤੇ ਮਿਲਿਆ ਹੈ ਸਾਨੂੰ ਇੱਕ ਫੋਨ ਆਇਆ ਸੀ ਅਤੇ ਪਤਾ ਲੱਗਾ ਕਿ ਸਾਡਾ ਲੜਕਾ ਅੰਮ੍ਰਿਤਸਰ ਪਹੁੰਚ ਚੁੱਕਾ ਹੈ। ਉਹ ਕਿਸੇ ਕਿਸਾਨ ਵੀਰ ਦੇ ਕੋਲ ਹੈ, ਸਾਨੂੰ ਫੋਨ ਕੀਤਾ ਗਿਆ ਅਤੇ ਅੱਜ ਅਸੀਂ ਇਸ ਨੂੰ ਲੈਣ ਦੇ ਲਈ ਪਹੁੰਚੇ ਹਾਂ ।ਕੁਲਦੀਪ ਦੀ ਮਾਂ ਰੱਜੀ ਨੇ ਦੱਸਿਆ ਕਿ ਇਸ ਦੀਆਂ ਦੋ ਭੈਣਾਂ ਹਨ ਉਹ ਵੀ ਇਸ ਲਈ ਕਾਫੀ ਚਿੰਤਿਤ ਸੀ ਅੱਜ ਆਪਣੇ ਪੁੱਤ ਨੂੰ ਮੈਂ ਆਪਣੇ ਘਰ ਵਾਪਸ ਲੈ ਕੇ ਜਾ ਰਹੇੰ ਹਾਂ। ਉੱਥੇ ਹੀ ਮੈਂ ਕਿਸਾਨ ਵੀਰ ਦਾ ਵੀ ਧੰਨਵਾਦ ਕਰਦੀ ਹਾਂ ਜਿਸ ਨੇ ਮੇਰੇ ਪੁੱਤਰ ਨੂੰ ਲੱਭਿਆ ਅਤੇ ਇਸ ਦੀ ਜਾਨ ਬਚਾਈ।

ਵੇਖਿਆ ਕਿ ਛੱਤ 'ਤੇ ਕੋਈ ਖੜਾਕ ਹੋ ਰਿਹਾ : ਇਸ ਮੌਕੇ ਕਿਸਾਨ ਆਗੂ ਕਾਬਲ ਸਿੰਘ ਮਹਾਵਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨੌਜਵਾਨ ਅੰਮ੍ਰਿਤਸਰ ਬੱਸ ਸਟੈਂਡ ਤੋਂ ਬੱਸ ਦੀ ਛੱਤ ਉੱਤੇ ਲੰਮੇ ਪੈ ਕੇ ਅਟਾਰੀ ਬਾਰਡਰ 'ਤੇ ਪਹੁੰਚ ਗਿਆ। ਜਿਹੜੀ ਬੱਸ 'ਤੇ ਲੰਮੇ ਪਿਆ ਸੀ, ਉਹ ਬੱਸ ਸਾਡੇ ਪਿੰਡ ਮਹਾਵੇ ਦੀ ਸੀ ਅਤੇ ਬੱਸ ਨੇ ਆਪਣੀਆਂ ਸਵਾਰੀਆਂ ਉਤਾਰ ਕੇ ਬਸ ਪਿੰਡ ਵੱਲ ਨੂੰ ਮੋੜ ਲਈ। ਜਦੋਂ ਬਸ ਪਿੰਡ ਪਹੁੰਚੀ ਤਾਂ ਉਨ੍ਹਾਂ ਵੇਖਿਆ ਕਿ ਛੱਤ 'ਤੇ ਕੋਈ ਖੜਾਕ ਹੋ ਰਿਹਾ ਹੈ। ਜਦੋਂ ਉਨ੍ਹਾਂ ਛੱਤ ਉੱਪਰ ਵੇਖਿਆ ਤਾਂ ਇੱਕ ਨੌਜਵਾਨ ਬੱਸ 'ਤੇ ਲੰਮੇ ਪਿਆ ਹੋਇਆ ਸੀ। ਉਸ ਨੂੰ ਪਾਸੋਂ ਹੇਠਾਂ ਨੂੰ ਉਤਾਰਿਆ ਅਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਕਾਬਲ ਸਿੰਘ ਮਹਾਵਾ ਨੇ ਦੱਸਿਆ ਕਿ ਜਦੋਂ ਅਸੀਂ ਇਸ ਕੋਲੋਂ ਪੁੱਛਗਿਛ ਕੀਤੀ ਤਾਂ ਇਸ ਨੇ ਕੁਝ ਵੀ ਸਾਨੂੰ ਸਹੀ ਨਹੀਂ ਦੱਸਿਆ।

ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ: ਅਸੀਂ ਵੇਖਿਆ ਕਿ ਇਸ ਦਾ ਦਿਮਾਗੀ ਸੰਤੁਲਨ ਵੀ ਥੋੜਾ ਠੀਕ ਨਹੀਂ ਸੀ। ਜਿਸਦੇ ਚਲਦੇ ਅਸੀਂ ਇਸਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਅਤੇ ਸਾਨੂੰ ਪਤਾ ਲੱਗਾ ਕਿ ਇਹ ਗਿੱਦੜਬਾਹਾ ਦਾ ਰਹਿਣ ਵਾਲਾ ਹੈ। ਇੱਕ ਨੌਜਵਾਨ ਦਾ ਸਾਨੂੰ ਫੋਨ ਆਇਆ ਕਿ ਇਹ ਸਾਡੇ ਪਿੰਡ ਦਾ ਹੀ ਲੜਕਾ ਹੈ ਅਤੇ ਪਿਛਲੇ ਕਾਫੀ ਦਿਨਾਂ ਤੋਂ ਇਹ ਲਾਪਤਾ ਹੈ। ਫਿਰ ਉਸ ਵਿਅਕਤੀ ਨੇ ਸਾਡੀ ਗੱਲ ਇਸ ਦੇ ਪਰਿਵਾਰਿਕ ਮੈਂਬਰਾਂ ਨਾਲ ਕਰਵਾਈ। ਜਦੋਂ ਉਨ੍ਹਾਂ ਨੇ ਸਾਨੂੰ ਇਸ ਦਾ ਨਾਂ ਦੱਸਿਆ ਅਤੇ ਕਿਹਾ ਕਿ ਅਸੀਂ ਸਵੇਰੇ ਬੱਸ ਸਟੈਂਡ ਪਹੁੰਚ ਕੇ ਇਸ ਨੂੰ ਲੈ ਜਾਵਾਂਗੇ। ਅੱਜ ਅਸੀਂ ਇਸ ਨੂੰ ਬੱਸ ਸਟੈਂਡ ਲੈ ਕੇ ਪਹੁੰਚੇ ਹਾਂ। ਜਿੱਥੇ ਇਸਦੇ ਪਰਿਵਾਰਿਕ ਮੈਂਬਰ ਵੀ ਪਹੁੰਚੇ ਹਨ ਅਤੇ ਹੁਣ ਅਸੀਂ ਇਸ ਦੇ ਪਰਿਵਾਰਿਕ ਮੈਂਬਰਾਂ ਦੇ ਇਸ ਨੂੰ ਹਵਾਲੇ ਕਰ ਦਿੱਤਾ ਹੈ।

ਬੀਐਸਐਫ ਵੱਲੋਂ ਇਸ ਨੂੰ ਗੋਲੀ ਮਾਰ ਦੇਣੀ ਸੀ: ਕਾਬਲ ਸਿੰਘ ਮਹਾਵਾ ਨੇ ਦੱਸਿਆ ਕਿ ਜੇਕਰ ਇਹ ਅਟਾਰੀ ਉੱਤਰ ਜਾਂਦਾ ਜਾਂ ਤਾਰੋਂ-ਪਾਰ ਜਾਣ ਦੀ ਕੋਸ਼ਿਸ਼ ਕਰਦਾ ਅਤੇ ਬੀਐਸਐਫ ਵੱਲੋਂ ਇਸ ਨੂੰ ਗੋਲੀ ਮਾਰ ਦੇਣੀ ਸੀ ਜਾਂ ਇਸ ਨੂੰ ਫੜ ਲੈਣਾ ਸੀ ਅਤੇ ਇਸ ਦੇ ਬਾਰੇ ਪਤਾ ਵੀ ਨਹੀਂ ਸੀ ਲੱਗਣਾ ਪਰਮਾਤਮਾ ਦਾ ਸ਼ੁਕਰ ਹੈ ਕਿ ਇਹ ਸਾਡੇ ਹੱਥ ਲੱਗ ਗਿਆ। ਅਸੀਂ ਇਸ ਦੀ ਵੀਡੀਓ ਵਾਇਰਲ ਕੀਤੀ ਅਤੇ ਜਲਦੀ ਹੀ ਇਸ ਬਾਰੇ ਪਤਾ ਲੱਗ ਗਿਆ ਨਹੀਂ ਤਾਂ ਕਈ ਵਾਰ ਵੇਖਿਆ ਗਿਆ ਹੈ ਕਿ ਲੋਕ ਅਜਿਹੇ ਲੋਕਾਂ ਨੂੰ ਆਪਣੇ ਘਰਾਂ ਦਾ ਕੰਮ-ਕਾਜ ਕਰਨ ਲਈ ਰੱਖ ਲੈਂਦੇ ਹਨ। ਉਨ੍ਹਾਂ ਕੋਲ ਆਪਣੇ ਘਰ ਦਾ ਕੰਮ ਕਰਵਾਉਂਦੇ ਹਨ।

ਮੋਬਾਇਲ ਨੰਬਰ ਬੱਚੇ ਦਾ ਨਾਂ ਉਸ ਦੀ ਬਾਂਹ 'ਤੇ ਲਿਖਵਾਇਆ ਜਾਵੇ : ਕਾਬਲ ਸਿੰਘ ਮਹਾਵਾ ਨੇ ਦੱਸਿਆ ਕਿ ਉਹ ਪਹਿਲੇ ਵੀ ਕਈ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਲਵਾ ਚੁੱਕਾ ਹੈ। ਹੁਣ ਇਸ ਨੂੰ ਵੀ ਇਸਦੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰਕੇ ਉਸ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਹੈ ਕਿ ਇੱਕ ਪਰਿਵਾਰ ਨੂੰ ਉਸਦਾ ਨੌਜਵਾਨ ਬੇਟਾ ਮਿਲ ਗਿਆ ਜੋ ਕਾਫੀ ਦਿਨਾਂ ਤੋਂ ਲਾਪਤਾ ਸੀ ਕਾਬਲ ਸਿੰਘ ਮਹਾਵਾ ਨੇ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਨਾਂ ਦੇ ਬੱਚੇ ਮੰਦ ਬੁੱਧੀ ਹਨ ਜਾਂ ਜਿਨਾਂ ਦਾ ਥੋੜਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਬਾਂਹ ਉੱਤੇ ਆਪਣਾ ਮੋਬਾਇਲ ਨੰਬਰ 'ਤੇ ਆਪਣੇ ਬੱਚੇ ਦਾ ਨਾਂ ਉਸਦੀ ਬਾਂਹ 'ਤੇ ਲਿਖਵਾਇਆ ਜਾਵੇ ਤਾਂ ਜੋ ਕਿਸੇ ਕੋਲ ਵੀ ਪਹੁੰਚੇ ਅਤੇ ਉਸ ਨੂੰ ਪਤਾ ਲੱਗ ਸਕੇ ਕਿ ਇਹ ਕੌਣ ਹੈ ਇਹ ਕਿੱਥੋਂ ਦਾ ਰਹਿਣ ਵਾਲਾ ਹੈ। ਅਗਲਾ ਵਿਅਕਤੀ ਫੋਨ ਦੇ ਰਾਹੀਂ ਬੱਚੇ ਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕਰਕੇ ਉਸ ਦੇ ਹਵਾਲੇ ਕਰ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.