ETV Bharat / state

ਮੋਗਾ 'ਚ ਪ੍ਰੇਮ ਸਬੰਧਾਂ ਪਿੱਛੇ ਹੋਇਆ ਔਰਤ ਦਾ ਕਤਲ, ਪ੍ਰੇਮੀ 'ਤੇ ਲੱਗੇ ਕੁੱਟ-ਕੁੱਟ ਕੇ ਮਾਰਨ ਦੇ ਇਲਜ਼ਾਮ - women brutally murdered by lover - WOMEN BRUTALLY MURDERED BY LOVER

50-year-women was brutally murdered by her lover: ਮੋਗਾ ਵਿਖੇ ਇੱਕ ਔਰਤ ਹਰਪਾਲ ਕੌਰ ਦਾ ਉਸ ਦੇ ਪ੍ਰੇਮੀ ਵੱਲੋਂ ਕੁੱਟ-ਕੁੱਟ ਕੇ ਕਤਲ ਕਿਰ ਦਿੱਤਾ ਗਿਆ। ਪੁਲਿਸ ਮੁਤਾਬਿਕ 50 ਸਾਲ ਦੀ ਔਰਤ ਆਪਣੇ ਪਤੀ ਅਤੇ ਬੱਚਿਆਂ ਤੋਂ ਵੱਖ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ, ਜਿਥੇ ਉਸ ਦਾ ਪ੍ਰੇਮੀ ਲਗਾਤਾਰ ਆਉਂਦਾ ਰਹਿੰਦਾ ਸੀ।

50-year-women was brutally murdered by her lover, woman Harpal Kaur was living separately from her family
ਮੋਗਾ 'ਚ ਪ੍ਰੇਮ ਸਬੰਧਾਂ ਪਿੱਛੇ ਹੋਇਆ ਔਰਤ ਦਾ ਕਤਲ, ਪ੍ਰੇਮੀ 'ਤੇ ਲੱਗੇ ਕੁੱਟ-ਕੁੱਟ ਕੇ ਮਾਰਨ ਦੇ ਇਲਜ਼ਾਮ (Moga Reporter-ETV BHARAT)
author img

By ETV Bharat Punjabi Team

Published : Sep 26, 2024, 4:31 PM IST

ਮੋਗਾ: ਸੂਬੇ 'ਚ ਨਿਤ ਦਿਨ ਕਤਲੋਗਾਰਤ ਦੇ ਮਾਮਲੇ ਸਾਹਮਣੇ ਆ ਰਹੇ ਹਨ, ਕੀਤੇ ਲੁੱਟ ਖੋਹ ਕਾਰਨ ਕਤਲ ਹੋ ਰਹੇ ਹਨ ਅਤੇ ਕੀਤੇ ਰੰਜਿਸ਼ ਤਹਿਤ ਖ਼ੂਨ ਖ਼ਰਾਬਾ ਹੋ ਰਿਹਾ ਹੈ, ਅਜਿਹਾ ਹੀ ਇੱਕ ਹੋਰ ਮਾਮਲਾ ਮੋਗਾ ਦੇ ਕਸਬਾ ਅਜੀਤਵਾਲ 'ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਔਰਤ ਦਾ ਕਤਲ ਨਜਾਇਜ਼ ਸਬੰਧਾਂ ਦੇ ਚਲਦਿਆਂ ਹੋਇਆ ਹੈ ਅਤੇ ਜਿਸ ਨੇ ਔਰਤ ਦਾ ਬੇਹਰਹਿਮੀ ਨਾਲ ਕਤਲ ਕੀਤਾ ਹੈ, ਉਹ ਮ੍ਰਿਤਕਾ ਹਰਪਾਲ ਕੌਰ ਦਾ ਪ੍ਰੇਮੀ ਮਨੀ ਨਾਮ ਦਾ ਨੌਜਵਾਨ ਹੈ।

ਮੋਗਾ 'ਚ ਪ੍ਰੇਮ ਸਬੰਧਾਂ ਪਿੱਛੇ ਹੋਇਆ ਔਰਤ ਦਾ ਕਤਲ (Moga Reporter-ETV BHARAT)

ਪੁੱਤਰ ਨੇ ਮਾਂ ਦੇ ਪ੍ਰੇਮੀ 'ਤੇ ਲਾਏ ਕਤਲ ਦੇ ਇਲਜ਼ਾਮ

ਪੁੱਤਰ ਮੁਤਾਬਿਕ ਪਿਛਲੇ ਕਈ ਸਾਲਾਂ ਤੋਂ ਉਸ ਦੀ ਮਾਤਾ ਹਰਪਾਲ ਕੌਰ ਪਰਿਵਾਰ ਤੋਂ ਵੱਖ ਰਹਿ ਰਹੀ ਸੀ, ਜਿਥੇ ਉਸ ਦੇ ਸਬੰਧ ਮਨੀ ਨਾਮ ਦੇ ਲੜਕੇ ਨਾਲ ਸਨ। ਉਸ ਦਾ ਬੀਤੀ ਰਾਤ ਕਿਸੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਉਸ ਨੇ ਹਰਪਾਲ ਕੌਰ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਗੱਲੀ ਵਿਚੋਂ ਮੋਟਰਸਾਈਕਲ 'ਤੇ ਜਾਂਦੇ ਮਨੀ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਪੁਲਿਸ ਵੱਲੋਂ ਵੀਡੀਓ ਦੇ ਅਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਪੁਲਿਸ ਕਰ ਰਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ
ਉਥੇ ਹੀ ਘਟਨਾਂ ਦੀ ਸੁਚਨਾ ਮਿਲਦੇ ਹੀ ਮੌਕੇ 'ਤੇ ਪਹੂੰਚੇ ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ ਅਤੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਔਰਤ ਹਰਪਾਲ ਕੌਰ ਪਿੰਡ ਬੱਗੀ ਪੁਰਾ ਦੀ ਵਸਨੀਕ ਸੀ ਅਤੇ ਹੁਣ ਉਹ ਆਪਣੇ ਪਤੀ ਨੂੰ ਛੱਡ ਕੇ ਪਿਛਲੇ ਤਿੰਨ-ਚਾਰ ਸਾਲਾਂ ਤੋਂ ਅਜੀਤਵਾਲ ਵਿਖੇ ਰਹਿ ਰਹੀ ਸੀ । ਹਰਪਾਲ ਕੌਰ ਮਨੀ ਨਾਮ ਦੇ ਨੌਜਵਾਨ, ਜਿਸ ਦੀ ਉਮਰ 35 ਤੋਂ 40 ਦੇ ਕਰੀਬ ਦੱਸੀ ਜਾਂਦੀ ਹੈ । ਉਸ ਨਾਲ ਪਿੱਛਲੇ ਕੁਝ ਸਾਲਾਂ ਤੋਂ ਉਸ ਨਾਲ ਸਬੰਧ ਸਨ ਅਤੇ ਬੀਤੀ ਰਾਤ ਕਿਸੇ ਗੱਲ ਨੂੰ ਲੈ ਕੇ ਮਨੀ ਨੇ ਹਰਪਾਲ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.