ਲੁਧਿਆਣਾ : ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਹਨ, ਉੱਥੇ ਹੀ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਹਨ। ਲੁਧਿਆਣੇ ਦੇ ਵਿੱਚ ਅੱਜ 3 ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਜਿਨਾਂ ਦੇ ਵਿੱਚ ਸਿਮਰਨਦੀਪ ਸਿੰਘ, ਰਵਿੰਦਰ ਪਾਲ ਸਿੰਘ ਬਾਬਾ ਜੀ ਬਰਗਰ ਵਾਲੇ, ਟੀਟੂ ਬਾਣੀਆਂ ਸ਼ਾਮਿਲ ਹਨ। ਇਹਨਾਂ ਦੇ ਵਿੱਚ ਰਵਿੰਦਰ ਪਾਲ ਸਿੰਘ ਬਾਬਾ ਜੀ ਬਰਗਰ ਬਣਾਉਣ ਦਾ ਦਾ ਕੰਮ ਕਰਦੇ ਹਨ, ਉਹ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਨੇੜੇ ਬਰਗਰ ਦੀ ਰੇੜੀ ਲਾਉਂਦੇ ਹਨ, ਬਾਬਾ ਜੀ ਬਰਗਰ ਵਾਲੇ ਉਦੋਂ ਚਰਚਾ ਦੇ ਵਿੱਚ ਆਏ ਸਨ ਜਦੋਂ ਉਹਨਾਂ ਨੇ ਗੁਰਬਾਣੀ ਸਿਖਾਉਣ ਲਈ ਸ਼ੁਰੂਆਤ ਕੀਤੀ ਸੀ ਕਿ ਜੇਕਰ ਕੋਈ 10 ਸਾਲ ਤੋਂ ਛੋਟਾ ਬੱਚਾ ਗੁਰਬਾਣੀ ਦਾ ਪਾਠ ਕਰਕੇ ਉਹਨਾਂ ਵਿਖਾਵੇਗਾ ਤਾਂ ਉਸ ਨੂੰ ਇੱਕ ਬਰਗਰ ਫਰੀ ਦਿੱਤਾ ਜਾਵੇਗਾ।
ਟੀਟੂ ਬਾਣੀਆਂ ਕਰਦਾ ਹੈ ਫਿਲਟਰ ਠੀਕ ਕਰਨ ਦਾ ਕੰਮ : ਉੱਥੇ ਹੀ ਟੀਟੂ ਬਾਣੀਆਂ ਫਿਲਟਰ ਠੀਕ ਕਰਨ ਦਾ ਕੰਮ ਕਰਦਾ ਹੈ ਤੇ ਨਾਲ ਹੀ ਸਮਾਜ ਸੇਵਾ ਵੀ ਕਰਦਾ ਹੈ। ਟੀਟੂ ਬਾਣੀਆਂ ਪਹਿਲਾਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਿਆ ਸੀ ਪਰ ਬਾਅਦ ਵਿੱਚ ਉਸਨੇ ਅਕਾਲੀ ਦਲ ਦਾ ਸਾਥ ਛੱਡ ਦਿੱਤਾ। ਉੱਥੇ ਹੀ ਦੂਜੇ ਪਾਸੇ ਸਿਮਰਨਦੀਪ ਸਿੰਘ ਨੇ ਦੱਸਿਆ ਕਿ ਉਹ 2019 ਮੁੱਲਾਪੁਰ ਦਾਖਾ ਦੀ ਜਿਮਨੀ ਚੋਣ 'ਚ ਵੀ ਖੜਾ ਹੋਇਆ ਸੀ ਅਤੇ 2022 ਦੀ ਵਿਧਾਨ ਸਭਾ ਚੋਣਾਂ ਚ ਵੀ ਖੜਾ ਹੋਇਆ ਸੀ ਇਸ ਵਾਰ 2024 ਦੀ ਲੋਕ ਸਭਾ ਚੋਣਾਂ ਵਿੱਚ ਵੀ ਉਹ ਆਪਣੀ ਕਿਸਮਤ ਅਜਮਾ ਰਿਹਾ ਹੈ।
ਬਾਬਾ ਲਗਾਉਂਦਾ ਹੈ ਬਰਗਰ ਦੀ ਰੇਹੜੀ : ਆਜ਼ਾਦ ਉਮੀਦਵਾਰਾਂ ਦੇ ਆਪਣੇ ਵੱਖਰੇ ਵੱਖਰੇ ਮੁੱਦੇ ਹਨ ਇੱਕ ਪਾਸੇ ਜਿੱਥੇ ਬਾਬਾ ਜੀ ਬਰਗਰ ਵਾਲੇ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਸਿੱਖਿਆ ਦੇ ਮੁੱਦੇ ਨੂੰ ਮੁੱਖ ਰੱਖ ਕੇ ਚੋਣ ਲੜਨਗੇ ਅਤੇ ਜੋ ਸਰਕਾਰੀ ਸਕੂਲਾਂ ਦਾ ਮਿਆਰ ਡਿੱਗ ਰਿਹਾ ਹੈ ਉਸ ਨੂੰ ਉੱਪਰ ਚੁੱਕਣਗੇ। ਉਹਨਾਂ ਕਿਹਾ ਕਿ ਰੇੜੀ ਫੜੀਆਂ ਵਾਲੇ ਮੇਰੇ ਨਾਲ ਹਨ ਜੋ ਰੇੜੀ ਫੜੀਆਂ ਵਾਲਿਆਂ ਦੇ ਨਾਲ ਧੱਕਾ ਹੋ ਰਿਹਾ ਹੈ ਉਹ ਉਹਨਾਂ ਦੀ ਆਵਾਜ਼ ਲੋਕ ਸਭਾ ਵਿੱਚ ਜਾ ਕੇ ਬੁਲੰਦ ਕਰਨਗੇ। ਦੂਜੇ ਪਾਸੇ ਸਿਮਰਨਦੀਪ ਸਿੰਘ ਨੇ ਕਿਹਾ ਹੈ ਕਿ ਹਾਲੇ ਤੱਕ ਲੁਧਿਆਣਾ ਦੇ ਬੁੱਢੇ ਨਾਲੇ ਦਾ ਮਸਲਾ ਹੀ ਹੱਲ ਨਹੀਂ ਹੋਇਆ। ਉਹਨਾਂ ਕਿਹਾ ਕਿ ਉਹ ਬੁੱਢੇ ਨਾਲੇ ਦੇ ਮੁੱਦੇ 'ਤੇ ਲੋਕਾਂ ਵਿੱਚ ਵਿਚਰਨਗੇ ਅਤੇ ਲੋਕਾਂ ਤੋਂ ਵੋਟ ਮੰਗਣਗੇ। ਉਹਨਾਂ ਕਿਹਾ ਕਿ ਭਾਵੇਂ ਸਮੇਂ ਦੀਆਂ ਸਰਕਾਰਾਂ ਨੇ ਦਾਅਵੇ ਜਰੂਰ ਕੀਤੇ ਕਿ ਬੁੱਢੇ ਨਾਲੇ ਦੀ ਸਫਾਈ ਕਰ ਦਿੱਤੀ ਪਰ ਅੱਜ ਤੱਕ ਬੁੱਢਾ ਨਾਲਾ ਸਾਫ ਨਹੀਂ ਹੋਇਆ। ਇਸ ਮੌਕੇ ਟੀਟੂ ਬਾਣੀਆਂ ਵੀ ਆਪੋ ਆਪਣੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਦੇ ਵਿੱਚ ਹੈ।
- ਪਾਣੀ ਪੀਣ ਗਏ ਨੌਜਵਾਨ ਨਾਲ ਐਸਜੀਪੀਸੀ ਵਲੋਂ ਮੁਲਾਜ਼ਮ ਨਾਲ ਕਥਿਤ ਕੁੱਟਮਾਰ ਦੇ ਇਲਜ਼ਾਮ - SGPC employee assaulted a young man
- ਬੈਂਡ-ਬਾਜੇ ਲੈ ਕੇ ਨਾਮਜ਼ਦਗੀ ਦਾਖਲ ਕਰਨ ਪਹੁੰਚੇ ਟੀਟੂ ਬਾਣੀਆਂ, ਕਿਹਾ- ਇਸ ਕਰਕੇ ਮੈਨੂੰ ਲੜਨੀ ਪੈਂਦੀ ਵਾਰ-ਵਾਰ ਚੋਣ - Lok Sabha Election 2024
- ਚੋਣ ਪ੍ਰਚਾਰ 'ਚ ਸਰਗਰਮ ਗੁਰਪ੍ਰੀਤ ਸਿੰਘ ਜੀਪੀ-ਕਿਹਾ 'ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੈ ਲੋਕ' - Gurpreet Singh GP election campaign
ਲੁਧਿਆਣਾ ਲੋਕ ਸਭਾ ਸੀਟ ਤੋਂ ਹੁਣ ਤੱਕ 6 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਹਨ। ਜਿਨਾਂ ਵਿੱਚ ਟੀਟੂ ਬਾਣੀਆਂ, ਬਾਬਾ ਜੀ ਬਰਗਰ ਵਾਲੇ, ਸਿਮਰਨਦੀਪ ਸਿੰਘ, ਬਲਦੇਵ ਰਾਜ, ਭੁਪਿੰਦਰ ਸਿੰਘ ਭਾਰਤੀ ਜਵਾਨ ਕਿਸਾਨ ਪਾਰਟੀ ਤੋਂ, ਵਿਪਨ ਕੁਮਾਰ ਆਜ਼ਾਦ ਅਤੇ ਦਵਿੰਦਰ ਸਿੰਘ ਆਮ ਲੋਕ ਪਾਰਟੀ ਯੂਨਾਈਟਡ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਹਨ। ਹਾਲਾਂਕਿ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੇ ਹਾਲੇ ਨਾਮਜ਼ਦਗੀ ਨਹੀਂ ਕਰਵਾਈ। ਦੱਸ ਦਈਏ ਕਿ ਰਵਨੀਤ ਬਿੱਟੂ ਕੱਲ ਨਾਮਜ਼ਦਗੀ ਭਰਨਗੇ ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ 13 ਤਰੀਕ ਨੂੰ ਨਾਮਜ਼ਦਗੀ ਦਾਖਲ ਕਰਨਗੇ।