ETV Bharat / state

ਸਤਲੁਜ ਦਰਿਆ 'ਚ ਨਹਾਉਣ ਸਮੇਂ ਡੁੱਬੇ 5 ਨੌਜਵਾਨਾਂ ਵਿੱਚੋਂ 3 ਦੀਆਂ ਲਾਸ਼ਾਂ ਹੋਈਆਂ ਬਰਾਮਦ, 2 ਦੀ ਭਾਲ ਜਾਰੀ - 4 Friends Drowned In Satlej

author img

By ETV Bharat Punjabi Team

Published : Jun 10, 2024, 10:40 AM IST

Updated : Jun 10, 2024, 6:43 PM IST

Friends Drowned In Sutlej River: ਗਰਮੀ ਤੋਂ ਰਾਹਤ ਪਾਉਣ ਲਈ 6 ਦੋਸਤ ਲੁਧਿਆਣਾ ਵਿਖੇ ਸਤਲੁਜ ਦਰਿਆ 'ਚ ਨਹਾਉਣ ਗਏ ਸਨ, ਪਰ ਇਸ ਮੌਕੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਕੁੱਲ੍ਹ 5 ਨੌਜਵਾਨ ਪਾਣੀ 'ਚ ਡੁੱਬ ਗਏ। ਹੁਣ 3 ਦੀਆਂ ਲਾਸ਼ਾਂ ਗੋਤਾਖੋਰਾਂ ਨੇ ਬਰਾਮਦ ਕਰ ਲਈਆਂ ਹਨ ਜਦ ਕਿ 2 ਦੀ ਭਾਲ ਫਿਲਹਾਲ ਜਾਰੀ ਹੈ।

4 youths drowned in Ludhiana's Sutlej, 6 friends, two survived, search continues for 4
ਗਰਮੀ ਤੋਂ ਰਾਹਤ ਦੀ ਕੋਸ਼ਿਸ਼ ਬਣੀ ਮੁਸੀਬਤ,ਲੁਧਿਆਣਾ ਦੇ ਸਤਲੁਜ 'ਚ 4 ਨੌਜਵਾਨ ਡੁੱਬੇ 6 ਦੋਸਤ (Etv Bharat (ਰਿਪੋਰਟ - ਪੱਤਰਕਾਰ, ਲੁਧਿਆਣਾ))

ਲੁਧਿਆਣਾ: ਦੇਸ਼ ਭਰ ਵਿੱਚ ਇਸ ਵੇਲੇ ਗਰਮੀ ਤੋਂ ਬੁਰਾ ਹਾਲ ਹੈ ਜਿਸ ਤੋਂ ਰਾਹਤ ਦੇ ਲਈ ਲੋਕ ਵੱਖ ਵੱਖ ਤਰੀਕੇ ਅਪਣਾਉਂਦੇ ਹਨ, ਪਰ ਲੁਧਿਆਣਾ ਦੇ ਨੌਜਵਾਨਾਂ ਵੱਲੋਂ ਗਰਮੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਜਾਨਲੇਵਾ ਸਾਬਿਤ ਹੋਵੇਗੀ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੋਣਾ। ਦਰਅਸਲ, ਲੁਧਿਆਣਾ ਦੇ ਪਿੰਡ ਕਾਸਾਬਾਦ ਨੇੜੇ ਪੈਂਦੇ ਸਤਲੁਜ ਦਰਿਆ ਦੇ ਵਿੱਚ ਪੰਜ ਨੌਜਵਾਨ ਡੁੱਬਣ ਕਰਕੇ ਸੋਗ ਦਾ ਮਾਹੌਲ ਹੈ। ਡੁੱਬੋ ਹੋਏ ਪੰਜਾਬ ਨੌਜਵਾਨਾਂ ਵਿੱਚੋਂ ਤਿੰਨ ਦੀਆਂ ਲਾਸ਼ਾਂ ਬਰਾਮਦਮ ਕਰ ਲਈਆਂ ਗਈਆਂ ਹਨ ਜਦਕਿ ਇੱਕ ਦੀ ਭਾਲ ਜਾਰੀ ਹੈ। ਡੁੱਬਣ ਤੋਂ ਬਚੇ ਨੌਜਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੱਲ ਸ਼ਾਮ ਉਹ 6 ਨੌਜਵਾਨ ਨਹਾਉਣ ਦੇ ਲਈ ਆਏ ਸੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 21 ਸਾਲ ਦੇ ਵਿਚਕਾਰ ਹੈ, ਪਰ ਇਸ ਦੌਰਾਨ ਦੋ ਨੌਜਵਾਨਾਂ ਨੂੰ ਤਾਂ ਮੌਕੇ ਤੋਂ ਬਾਹਰ ਕੱਢ ਲਿਆ ਗਿਆ, ਪਰ ਚਾਰ ਨੌਜਵਾਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ। ਦੂਜੇ ਪਾਸੇ ਥੋੜੀ ਹੀ ਦੂਰ ਇੱਕ ਹੋਰ ਨੌਜਵਾਨ ਵੀ ਡੁੱਬ ਗਿਆ ਹੈ ਜਿਸ ਦੀ ਪੁਸ਼ਟੀ ਰਾਹਤ ਕਾਰਜ ਦੀਆਂ ਟੀਮਾਂ ਵੱਲੋਂ ਕੀਤੀ ਗਈ ਹੈ।

ਲੁਧਿਆਣਾ ਦੇ ਸਤਲੁਜ 'ਚ 4 ਨੌਜਵਾਨ ਡੁੱਬੇ 6 ਦੋਸਤ (Etv Bharat (ਰਿਪੋਰਟ - ਪੱਤਰਕਾਰ, ਲੁਧਿਆਣਾ))

ਲਾਪਤਾ ਨੌਜਵਾਨਾਂ ਦੀ ਭਾਲ ਜਾਰੀ : ਉਥੇ ਹੀ, ਇਸ ਪੂਰੇ ਮਾਮਲੇ ਦੀ ਪੜਤਾਲ ਲਈ ਜਿਥੇ ਮੌਕੇ 'ਤੇ ਪਰਿਵਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਉਥੇ ਹੀ ਹੁਣ ਤੱਕ ਬਚਾਅ ਕਾਰਜ ਜਾਰੀ ਹੈ ਅਤੇ ਲਾਪਤਾ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਫਿਲਹਾਲ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਪੁਲਿਸ ਗੋਤਾਖੋਰਾਂ ਦੀ ਵੀ ਮਦਦ ਲੈ ਰਹੀ ਹੈ। ਡੁੱਬਣ ਵਾਲੇ ਦੋ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ। ਸਮੀਰ ਖਾਨ ਅਤੇ ਸ਼ਾਹਬਾਜ਼ ਅੰਸਾਰੀ ਹੈ।

ਉਥੇ ਹੀ, ਲਗਾਤਾਰ ਰਾਹਤ ਕਾਰਜ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਣੀ ਇੱਥੇ ਕਾਫੀ ਡੂੰਘਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਤਾਰੀ (ਸਵੀਮਿੰਗ) ਨਹੀਂ ਆਉਂਦੀ ਤਾਂ ਦਰਿਆ ਵਿੱਚ ਨਹੀਂ ਆਉਣਾ ਚਾਹੀਦਾ। ਨੌਜਵਾਨਾਂ ਦੇ ਨਾਲ ਨਹਾਉਣ ਆਏ ਦੋਸਤਾਂ ਨੇ ਦੱਸਿਆ ਕਿ ਉਹ 6 ਦੋਸਤ ਆਏ ਸਨ ਅਤੇ ਉਨ੍ਹਾਂ ਵਿੱਚੋਂ 4 ਡੁੱਬ ਗਏ, ਜਦਕਿ ਉਨ੍ਹਾਂ ਦੋਵਾਂ ਨੂੰ ਨੇੜੇ ਤੇੜੇ ਲੋਕਾਂ ਨੇ ਸੁਰੱਖਿਤ ਬਾਹਰ ਕੱਢ ਲਿਆ। ਉਨ੍ਹਾਂ ਨੇ ਕਿਹਾ ਜਦੋਂ ਉਨ੍ਹਾਂ ਨੂੰ ਹੋਸ਼ ਆਇਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਦੋਸਤ ਲਾਪਤਾ ਹਨ।

ਸਤਲੁਜ 'ਚ ਡੁੱਬੇ ਦੋਸਤ (Etv Bharat (ਰਿਪੋਰਟ - ਪੱਤਰਕਾਰ, ਲੁਧਿਆਣਾ))

ਜਾਨ ਬਚਾਉਣ ਲਈ ਮੰਗੇ ਪੈਸੇ : ਜ਼ਿਕਰਯੋਗ ਹੈ ਕਿ ਇਸ ਦੌਰਾਨ ਪੀੜਤ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਉੱਤੇ ਢਿੱਲੀ ਕਾਰਵਾਈ ਕਰਨ ਦੇ ਵੀ ਇਲਜ਼ਾਮ ਲਾਏ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਤੱਕ ਉਹ ਉਨ੍ਹਾਂ ਨੂੰ ਲੱਭਦੇ ਰਹੇ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਮਦਦ ਦੇ ਲਈ ਅੱਗੇ ਨਹੀਂ ਆਏ। ਉਨ੍ਹਾਂ ਨੇ ਕਿਹਾ ਕਿ ਡੇਢ ਲੱਖ ਰੁਪਏ ਦੇ ਕੇ ਪਟਿਆਲਾ ਤੋਂ ਉਨ੍ਹਾਂ ਨੇ ਗੋਤਾਖੋਰਾਂ ਦੀਆਂ ਟੀਮਾਂ ਨੂੰ ਬੁਲਾਇਆ। ਉਨ੍ਹਾਂ ਕਿਹਾ ਕਿ ਪਰ ਉਹ ਅੱਜ ਸਵੇਰੇ ਨਹੀਂ ਆਏ। ਉਨ੍ਹਾਂ ਨੂੰ ਵੀ ਕੋਈ ਵੀ ਨੌਜਵਾਨ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਅੱਜ ਜਲੰਧਰ ਤੋਂ ਟੀਮਾਂ ਇੱਥੇ ਪਹੁੰਚੀਆਂ ਹਨ ਅਤੇ ਟੀਮਾਂ ਵੱਲੋਂ ਵੀ ਹਲੇ ਤੱਕ ਕੁਝ ਵੀ ਨਹੀਂ ਜਾਣਕਾਰੀ ਦਿੱਤੀ ਗਈ ਹੈ। ਲਗਾਤਾਰ ਉਹ ਸਵੇਰ ਤੋਂ 8 ਵਜੇ ਦਰਿਆ ਵਿੱਚ ਸਰਚ ਆਪਰੇਸ਼ਨ ਚਲਾ ਰਹੇ ਹਨ। ਲਾਪਤਾ ਨੌਜਵਾਨਾਂ ਦੇ ਵਿੱਚ ਸਾਹਿਲ, ਜਾਹਿਦ, ਸਮੀਰ, ਸ਼ਮੀ ਅਤੇ ਸ਼ਹਿਬਾਜ਼ ਸ਼ਾਮਿਲ ਹਨ।

Last Updated : Jun 10, 2024, 6:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.