ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਬੱਚਿਆਂ ਦੀ ਲੜਾਈ ਪਿੱਛੇ ਕੱਥੂਨੰਗਲ ਅਧੀਨ ਪੈਂਦੇ ਪਿੰਡ ਸਰਹਾਲੀ ਕਲਾਂ ਵਿੱਚ ਮੌਜੂਦਾ ਨੰਬਰਦਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਅ ਲਿਆ ਹੈ। ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਨੰਬਰਦਾਰ ਦੇ ਕਾਤਲਾਂ ਨੂੰ 24 ਘੰਟਿਆਂ ਦੇ ਅੰਦਰ ਕਾਬੂ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਇੱਕ ਕਾਰ ਅਤੇ ਹੱਥਿਆਰ ਵੀ ਬਰਾਮਦ ਕੀਤੇ ਗਏ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਮਜੀਠਾ ਜੇ ਐਸ ਢਿੱਲੋਂ ਨੇ ਪ੍ਰੈਸ ਨੂੰ ਸੰਬੋਧਿਤ ਕੀਤਾ ਅਤੇ ਦੱਸਿਆ ਕੇ ਬੁੱਧਵਾਰ ਦੇਰ ਰਾਤ ਨੰਬਰਦਾਰ ਭਗਵੰਤ ਸਿੰਘ ਨੂੰ ਗੋਲੀਆਂ ਮਾਰਨ ਵਾਲੇ ਸਾਬਕਾ ਫੌਜੀ ਅਮਰਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
3 ਮੁਲਜ਼ਮ ਕਾਬੂ, ਬਾਕੀ ਫਰਾਰ
ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਦਿਹਾਤੀ, ਜਸਪਾਲ ਸਿੰਘ ਢਿੱਲੋ ਨੇ ਕਿਹਾ ਕਿ ਮਾਮਲੇ 'ਚ ਪਰਿਵਾਰ ਵੱਲੋਂ ਛੇ ਤੋਂ ਸੱਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ। ਜਿਸ ਦੇ ਚਲਦੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 12 ਘੰਟਿਆਂ ਦੇ ਵਿੱਚ ਹੀ ਕਤਲ ਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇੱਕ ਗੱਡੀ ਸਵਿਫਟ ਰੰਗ ਚਿੱਟਾ ਅਤੇ ਇੱਕ ਗੱਡੀ ਵੈਨਿਉ ਰੰਗ ਚਿੱਟਾ ਤੇ ਸਵਾਰ ਹੋ ਕੇ ਅਮਨਪ੍ਰੀਤ ਸਿੰਘ ਪੁੱਤਰ ਬਖਤਾਵਰ ਸਿੰਘ, ਦਲੇਰ ਸਿੰਘ ਪੁੱਤਰ ਮਲਕੀਤ ਸਿੰਘ, ਜਗਮਨਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਮਰੜੀ ਕਲ੍ਹਾ ਅਤੇ ਹੋਰ ਤਿੰਨ ਚਾਰ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
- ਬੱਚਿਆਂ ਦੀ ਲੜਾਈ ਪਿੱਛੇ ਵਹਿ ਗਿਆ ਖ਼ੂਨ, ਪਿੰਡ ਦੇ ਮੌਜੂਦਾ ਨੰਬਰਦਾਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ - Amritsar Nambardar Murdered
- ਮੋਗਾ 'ਚ ਪ੍ਰੇਮ ਸਬੰਧਾਂ ਪਿੱਛੇ ਹੋਇਆ ਔਰਤ ਦਾ ਕਤਲ, ਪ੍ਰੇਮੀ 'ਤੇ ਲੱਗੇ ਕੁੱਟ-ਕੁੱਟ ਕੇ ਮਾਰਨ ਦੇ ਇਲਜ਼ਾਮ - women brutally murdered by lover
- ਦੋ ਕਾਰ ਸਵਾਰਾਂ ਨੇ ਫ਼ਲ ਲਏ ਤੇ ਫ਼ਲਾਂ ਦੇ ਪੈਸੇ ਮੰਗਣ 'ਤੇ ਰੇਹੜੀ ਵਾਲੇ ਨੌਜਵਾਨ ਦਾ ਕਰ ਦਿੱਤਾ ਕਤਲ - MURDER YOUNG MAN WITH FRUIT RATE
ਮੁਲਜ਼ਮਾਂ ਦਾ ਲਿਆ ਰਿਮਾਂਡ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੋ ਮੁਲਜ਼ਮ ਕਾਬੂ ਕੀਤੇ ਗਏ ਹਨ, ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਪੁਲਿਸ ਵੱਲੋਂ ਕਾਬੂ ਮੁਲਜ਼ਮਾਂ ਵਿੱਚੋਂ ਇੱਕ ਦੇ ਖਿਲਾਫ ਪਹਿਲਾਂ ਵੀ ਪੁਲਿਸ ਥਾਣੇ 'ਚ ਮਾਮਲਾ ਦਰਜ ਹੈ। ਬਾਕੀਆਂ ਦੇ ਪੁਲਿਸ ਰਿਕਾਰਡ ਵੀ ਫਰੋਲੇ ਜਾ ਰਹੇ ਹਨ।