ਅੰਮ੍ਰਿਤਸਰ: ਅਕਸਰ ਕਿਹਾ ਜਾਂਦਾ ਹੈ ਕਿ ਸਮਾਂ ਬਹੁਤ ਬਲਵਾਨ ਹੈ। ਤੁਸੀਂ ਸਮੇਂ ਦੀ ਜਿਵੇਂ ਵਰਤੋਂ ਕਰਦੇ ਹੋ, ਉਹ ਉਸੇ ਅੰਦਾਜ਼ 'ਚ ਤੁਹਾਨੂੰ ਆਪਣੀ ਕੀਮਤ ਦਾ ਅਹਿਸਾਸ ਕਰਵਾਉਂਦਾ ਹੈ। ਅਜਿਹਾ ਹੀ ਅਹਿਸਾਸ ਸਮੇਂ ਨੇ ਗੋਰਵ ਉੱਪਲ ਨੂੰ ਕਰਵਾਇਆ ਹੈ। 2020 'ਚ ਕੋਰੋਨਾ ਸਮੇਂ ਗੋਰਵ ਨੇ ਜੋ ਜੀਅ ਤੋੜ ਮਿਹਨਤ ਕੀਤੀ ਅੱਜ ਉਸ ਦੀ ਬਦੌਲਤ ਗੋਰਵ ਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਹੋ ਰਿਹਾ ਹੈ।
ਕਿੰਝ ਮਿਲੀ ਕਾਮਯਾਬੀ: ਦਰਅਸਲ ਦੇਸ਼ ਭਰ 'ਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੇ ਨਤੀਜੇ ਆ ਚੁੱਕੇ ਹਨ। ਦੇਸ਼ ਭਰ ਵਿੱਚ UPSC ਦੇ ਨਤੀਜੇ ਆਉਣ ਤੋਂ ਬਾਅਦ ਵੱਖ-ਵੱਖ ਰੈਂਕ ਹਾਸਿਲ ਕਰਨ ਵਾਲੇ ਪ੍ਰੀਖਿਆਰਥੀਆਂ 'ਚ ਬੇਹੱਦ ਖੁਸ਼ੀ ਦਾ ਮਾਹੌਲ ਹੈ। ਇਹਨਾਂ ਚੋਣ ਨਤੀਜਿਆਂ ਦੇ ਵਿੱਚ ਤਹਿਸੀਲ ਬਾਬਾ ਬਕਾਲਾ ਸਾਹਿਬ ਵਿੱਚ ਬਤੌਰ ਨਾਇਬ ਤਹਿਸੀਲਦਾਰ ਸੇਵਾਵਾਂ ਨਿਭਾ ਰਹੇ ਗੌਰਵ ਉੱਪਲ ਵੱਲੋਂ ਵੀ 174ਵਾਂ ਰੈਂਕ ਹਾਸਿਲ ਕੀਤਾ ਗਿਆ। ਗੋਰਵ ਨੇ ਦੱਸਿਆ ਕਿ ਇਹ ਸਫ਼ਲਤਾ ਉਸ ਨੂੰ ਪਹਿਲੀ ਵਾਰੀ ਹੀ ਨਹੀਂ ਬਲਕਿ ਤੀਸਰੀ ਵਾਰੀ 'ਚ ਮਿਲੀ ਹੈ।
- ਪਾਥੀਆਂ ਥੱਪਣ ਵਾਲੇ ਹੱਥਾਂ 'ਚ ਅੱਜ ਮਿਸੇਜ਼ ਇੰਡੀਆ ਓਵਰਸੀਜ਼ 2024 ਦਾ ਖਿਤਾਬ, ਬਣੀ 'ਲਾਈਫ ਕੋਚ' - Mrs India Overseas 2024
- ਜ਼ਰੂਰੀ ਖ਼ਬਰ ! ਕਣਕ ਦੀ ਵਾਢੀ ਵੇਲ੍ਹੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਹੋਵੇਗਾ ਵੱਡਾ ਨੁਕਸਾਨ - Wheat Harvest
- PAU ਤੋਂ ਸਿਖਲਾਈ ਲੈਕੇ ਸ਼ੁਰੂ ਕਰੋ ਇਹ ਉਦਯੋਗ ਤੇ ਬਣਾਓ ਖੁਦ ਦਾ ਬ੍ਰਾਂਡ, ਸਰਕਾਰ ਦੇਵੇਗੀ ਸਬਸਿਡੀ, ਮਹੀਨੇ 'ਚ ਕਮਾ ਸਕਦੇ ਲੱਖਾਂ - build your brand on industry
ਮਾਪਿਆਂ ਦਾ ਸਹਿਯੋਗ: ਉਹਨਾਂ ਦੱਸਿਆ ਕਿ ਪਰਮਾਤਮਾ ਦੀ ਅਪਾਰ ਬਖਸ਼ਿਸ਼ ਅਤੇ ਮਾਤਾ-ਪਿਤਾ, ਸਮੂਹ ਪਰਿਵਾਰ ਦੇ ਸਹਿਯੋਗ ਸਦਕਾ ਅੱਜ ਉਹ ਇਸ ਮੁਕਾਮ ਦੇ ਉੱਤੇ ਹਨ ਅਤੇ ਇਸ ਦੇ ਨਾਲ ਹੀ ਇਸ ਦੌਰਾਨ ਉਹਨਾਂ ਦੇ ਦੋਸਤਾਂ ਵੱਲੋਂ ਸਮੇਂ-ਸਮੇਂ ਦੇ ਉੱਤੇ ਉਹਨਾਂ ਦਾ ਬੇਹੱਦ ਸਾਥ ਦਿੱਤਾ ਗਿਆ । ਜਿਸ ਦੀ ਬਦੌਲਤ ਸਦਕਾ ਅੱਜ ਉਹ ਆਪਣੇ ਇਸ ਟੀਚੇ 'ਤੇ ਪਹੁੰਚ ਸਕਿਆ ਹੈ। ਗੌਰਵ ਉੱਪਲ ਦੀ ਇਸ ਉਪਲਬਧੀ ਦਾ ਪਤਾ ਚੱਲਣ 'ਤੇ ਦਫਤਰ ਪਹੁੰਚ ਕੇ ਇਸ ਖਾਸ ਦਿਨ ਦੀ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ ਗਿਆ।