ਨਵੀਂ ਦਿੱਲੀ : ਬੰਗਲਾਦੇਸ਼ ਕ੍ਰਿਕਟ ਟੀਮ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ 'ਤੇ ਵੱਡਾ ਐਕਸ਼ਨ ਹੋ ਸਕਦਾ ਹੈ। ਸ਼ਾਕਿਬ ਦਾ ਵਿਵਾਦਪੂਰਨ ਵਿਵਹਾਰ ਕਈ ਮੌਕਿਆਂ 'ਤੇ ਮੈਦਾਨ 'ਤੇ ਵੀ ਦੇਖਿਆ ਗਿਆ ਹੈ। ਉਸ ਨੇ ਹਾਲ ਹੀ 'ਚ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ 'ਤੇ ਗੇਂਦ ਸੁੱਟੀ, ਜਿਸ ਤੋਂ ਉਸ ਦੇ ਗੁੱਸੇ ਅਤੇ ਚਿੜਚਿੜੇਪਨ ਦਾ ਪਤਾ ਲੱਗਦਾ ਹੈ। ਪਰ ਹੁਣ ਕ੍ਰਿਕਬਜ਼ ਦੀ ਇੱਕ ਰਿਪੋਰਟ ਮੁਤਾਬਕ ਸ਼ਾਕਿਬ ਵੱਡੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਉਸ ਖਿਲਾਫ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ।
A legal notice has been sent to the Bangladesh Cricket Board where the lawyers have asked the board to ban Shakib Al Hasan from all forms of cricket. (Cricbuzz).
— Tanuj Singh (@ImTanujSingh) August 26, 2024
- Shakib Al Hasan as one of the accused in connection with alleged murder during protest in Bangladesh. pic.twitter.com/6s6MI7zbJO
ਸ਼ਾਕਿਬ 'ਤੇ ਕਤਲ ਦਾ ਦੋਸ਼ ਹੈ : ਦਰਅਸਲ ਬੰਗਲਾਦੇਸ਼ 'ਚ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਦੌਰਾਨ ਕ੍ਰਿਕਟਰ ਸ਼ਾਕਿਬ ਅਲ ਹਸਨ 'ਤੇ ਕਥਿਤ ਤੌਰ 'ਤੇ ਹੱਤਿਆ ਦਾ ਦੋਸ਼ ਲੱਗਾ ਹੈ। ਇਸ ਮਾਮਲੇ 'ਚ ਪੀੜਤਾ ਦੇ ਪਿਤਾ ਨੇ ਵਕੀਲਾਂ ਦੀ ਮਦਦ ਨਾਲ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਕਾਨੂੰਨੀ ਨੋਟਿਸ 'ਚ ਵਕੀਲਾਂ ਨੇ ਸ਼ਾਕਿਬ ਅਲ ਹਸਨ 'ਤੇ ਕ੍ਰਿਕਟ ਦੇ ਸਾਰੇ ਫਾਰਮੈਟਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਾਕਿਬ ਸ਼ੇਖ ਹਸੀਨਾ ਦੀ ਸਰਕਾਰ ਵਿੱਚ ਮੰਤਰੀ ਸਨ। ਇਨ੍ਹੀਂ ਦਿਨੀਂ ਉਹ ਬੰਗਲਾਦੇਸ਼ ਲਈ ਪਾਕਿਸਤਾਨ ਵਿੱਚ ਦੋ ਟੈਸਟ ਮੈਚਾਂ ਦੀ ਲੜੀ ਦਾ ਹਿੱਸਾ ਹੈ।
- ਪਾਕਿਸਤਾਨ ਦੀ ਹਾਰ ਤੋਂ ਬਾਅਦ ਗੁੱਸੇ 'ਚ ਆਏ ਕਾਮਰਾਨ ਅਕਮਲ, ਕਿਹਾ- 'ਉਹ ਇੰਨਾ ਅਪਮਾਨਿਤ ਹੈ ਕਿ... - PAKISTAN CRICKET TEAM
- ਇੰਗਲੈਂਡ ਨੂੰ ਲੱਗਿਆ ਵੱਡਾ ਝਟਕਾ, ਮਾਰਕ ਵੁੱਡ ਸ਼੍ਰੀਲੰਕਾ ਖਿਲਾਫ ਬਾਕੀ ਰਹਿੰਦੇ 2 ਟੈਸਟ ਮੈਚਾਂ ਤੋਂ ਬਾਹਰ - ENG vs SL
- ਬੰਗਲਾਦੇਸ਼ ਨੇ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਕੇ ਰਚਿਆ ਇਤਿਹਾਸ, ਟੈਸਟ ਕ੍ਰਿਕਟ 'ਚ ਪਾਕਿਸਤਾਨ 'ਤੇ ਪਹਿਲੀ ਜਿੱਤ ਕੀਤੀ ਹਾਸਿਲ - PAK VS BAN 1st Test
ਕੀ ਹੈ ਸਾਰਾ ਮਾਮਲਾ: ਦੱਸ ਦਈਏ ਕਿ ਬੰਗਲਾਦੇਸ਼ 'ਚ ਭਾਰੀ ਵਿਰੋਧ ਪ੍ਰਦਰਸ਼ਨ ਕਾਰਨ ਪ੍ਰਧਾਨ ਮੰਤਰੀ ਸ਼ੇਖ ਹਸੀਨ ਦੀ ਗੱਦੀ ਖੋਹ ਲਈ ਗਈ ਸੀ ਅਤੇ ਉਨ੍ਹਾਂ ਨੂੰ ਰਾਤੋ-ਰਾਤ ਆਪਣੇ ਹੀ ਦੇਸ਼ ਤੋਂ ਭੱਜਣਾ ਪਿਆ ਸੀ। ਇਸ ਤੋਂ ਬਾਅਦ ਅੰਦੋਲਨ ਹੋਰ ਤੇਜ਼ ਹੋ ਗਿਆ, ਜਿਸ ਵਿੱਚ 400 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਇਸ ਦੌਰਾਨ ਸ਼ਾਕਿਬ ਅਤੇ 147 ਲੋਕਾਂ 'ਤੇ ਇਕ ਵਿਦਿਆਰਥੀ ਦੀ ਹੱਤਿਆ ਦਾ ਦੋਸ਼ ਹੈ। ਮ੍ਰਿਤਕ ਵਿਦਿਆਰਥੀ ਦੇ ਪਿਤਾ ਦੀ ਤਰਫੋਂ ਕ੍ਰਿਕਟਰ ਦੇ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਗਈ ਹੈ। ਦਰਅਸਲ 5 ਅਗਸਤ ਨੂੰ ਹੋਈ ਗੋਲੀਬਾਰੀ 'ਚ ਵਿਦਿਆਰਥੀ ਦੀ ਮੌਤ ਹੋ ਗਈ ਸੀ। ਹੁਣ ਪਿਤਾ ਦੀ ਮਦਦ ਨਾਲ ਬੰਗਲਾਦੇਸ਼ ਬੋਰਡ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।