ਨਵੀਂ ਦਿੱਲੀ: ਮਹਿਲਾ ਪ੍ਰੀਮੀਅਰ ਲੀਗ 2024 ਦਾ ਫਾਈਨਲ ਮੈਚ 17 ਮਾਰਚ ਨੂੰ ਬੈਂਗਲੁਰੂ ਬਨਾਮ ਦਿੱਲੀ ਵਿਚਾਲੇ ਖੇਡਿਆ ਜਾਵੇਗਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਇਲ ਚੈਲੰਜਰਜ਼ ਬੰਗਲੌਰ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਮੁੰਬਈ ਇੰਡੀਅਨਜ਼ 20 ਓਵਰਾਂ 'ਚ 130 ਦੌੜਾਂ ਹੀ ਬਣਾ ਸਕੀ ਅਤੇ ਬੈਂਗਲੁਰੂ ਨੇ 5 ਦੌੜਾਂ ਨਾਲ ਜਿੱਤ ਦਰਜ ਕੀਤੀ।
ਬੈਂਗਲੁਰੂ ਲਈ ਐਲੀਸਾ ਪੇਰੀ ਨੇ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 50 ਗੇਂਦਾਂ 'ਤੇ 8 ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 6 ਦੌੜਾਂ ਦੀ ਪਾਰੀ ਖੇਡੀ। ਐਲੀਸਾ ਪੇਰੀ ਤੋਂ ਇਲਾਵਾ ਬੈਂਗਲੁਰੂ ਦਾ ਕੋਈ ਵੀ ਬੱਲੇਬਾਜ਼ ਦੌੜਾਂ ਨਹੀਂ ਬਣਾ ਸਕਿਆ। ਕਪਤਾਨ ਮੰਧਾਨਾ ਨੇ 10 ਦੌੜਾਂ ਬਣਾਈਆਂ। ਸੋਫੀ 10. ਰਿਚਾ ਘੋਸ਼ 14, ਦੌੜਾਂ ਬਣਾ ਸਕੀ।
ਬੈਂਗਲੁਰੂ ਦੇ 136 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਨੇ ਪਹਿਲੇ 3 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ 22 ਦੌੜਾਂ ਬਣਾ ਲਈਆਂ ਸਨ। ਮੁੰਬਈ ਲਈ ਹਰਮਨਪ੍ਰੀਤ ਕੌਰ ਨੇ ਸਭ ਤੋਂ ਵੱਧ 33 ਦੌੜਾਂ ਬਣਾਈਆਂ। 18ਵੇਂ ਓਵਰ 'ਚ ਉਸ ਦੇ ਆਊਟ ਹੋਣ ਤੋਂ ਬਾਅਦ ਪੂਰਾ ਮੈਚ ਲਗਭਗ ਬੰਗਲੌਰ ਦੇ ਪੱਖ 'ਚ ਝੁਕ ਗਿਆ। ਆਖਰੀ ਓਵਰ 'ਚ ਮੁੰਬਈ ਨੂੰ ਜਿੱਤ ਲਈ 6 ਗੇਂਦਾਂ 'ਤੇ 12 ਦੌੜਾਂ ਦੀ ਲੋੜ ਸੀ। ਪੂਜਾ ਵਸਤਰਾਕਰ ਅਤੇ ਅਮੇਲੀਆ ਕੇਰ ਆਹਮੋ-ਸਾਹਮਣੇ ਸਨ, ਵਸਤਰਾਕਰ ਚੌਥੀ ਗੇਂਦ 'ਤੇ ਆਊਟ ਹੋ ਗਈ। ਆਖਰੀ ਗੇਂਦ 'ਤੇ ਜਿੱਤ ਲਈ 7 ਦੌੜਾਂ ਦੀ ਲੋੜ ਸੀ ਜਿਸ 'ਚ ਮੁੰਬਈ ਸਿਰਫ 2 ਦੌੜਾਂ ਹੀ ਬਣਾ ਸਕੀ।
ਹੁਣ ਫਾਈਨਲ ਮੈਚ ਬੈਂਗਲੁਰੂ ਦੀ ਜੇਤੂ ਟੀਮ ਮੰਧਾਨਾ ਅਤੇ ਮੈਗ ਲੈਨਿੰਗ ਦੀ ਕਪਤਾਨੀ ਵਾਲੀ ਟੀਮ ਦਿੱਲੀ ਵਿਚਾਲੇ ਖੇਡਿਆ ਜਾਵੇਗਾ, ਜੋ ਵੀ ਟੀਮ ਇਹ ਮੈਚ ਜਿੱਤੇਗੀ ਉਹ ਪਹਿਲੀ ਵਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤੇਗੀ। ਦਿੱਲੀ ਦੀ ਟੀਮ ਸ਼ਾਨਦਾਰ ਸਿਤਾਰਿਆਂ ਨਾਲ ਸ਼ਿੰਗਾਰੀ ਟੀਮ ਹੈ। ਜਦਕਿ ਦਿੱਲੀ ਕੋਲ ਜੇਮਿਮਾ ਰੌਡਰਿਗਜ਼, ਲੌਰਾ ਹੈਰਿਸ, ਮੇਗ ਲੈਨਿੰਗ, ਸ਼ੈਫਾਲੀ ਵਰਮਾ ਵਰਗੇ ਬੱਲੇਬਾਜ਼ ਹਨ, ਬੰਗਲੌਰ ਕੋਲ ਸਮ੍ਰਿਤੀ ਮੰਧਾਨਾ, ਅਲੀਸਾ ਪੇਰੀ, ਰਿਚਾ ਘੋਸ਼, ਸੋਫੀ ਡਿਵਾਈਨ, ਸ਼੍ਰੇਅੰਕਾ ਪਾਟਿਲ ਵਰਗੇ ਖਿਡਾਰੀ ਹਨ। 17 ਮਾਰਚ ਨੂੰ ਹੋਣ ਵਾਲੇ ਫਾਈਨਲ ਮੈਚ ਵਿੱਚ ਦੋਵੇਂ ਟੀਮਾਂ ਮਹਿਲਾ ਪ੍ਰੀਮੀਅਰ ਲੀਗ ਦੇ ਦੂਜੇ ਸੀਜ਼ਨ ਦਾ ਤਾਜ ਆਪਣੇ ਸਿਰ ਪਾਉਣਾ ਚਾਹੁਣਗੀਆਂ।