ਨਵੀਂ ਦਿੱਲੀ: ਮਹਿਲਾ ਪ੍ਰੀਮੀਅਰ ਲੀਗ 2024 ਦਾ ਫਾਈਨਲ ਮੁਕਾਬਲਾ ਅੱਜ ਖੇਡਿਆ ਜਾਵੇਗਾ। ਪਿਛਲੇ ਮਹੀਨੇ ਸ਼ੁਰੂ ਹੋਏ ਇਸ ਲੀਗ ਦੀ ਸਮਾਪਤੀ ਅੱਜ ਇੱਕ ਨਵੀਂ ਟੀਮ ਦੇ ਚੈਂਪੀਅਨ ਬਨਣ ਨਾਲ ਹੋਵੇਗੀ। ਜੋ ਵੀ ਟੀਮ ਜੀਤੇਗੀ ਪਹਿਲੀ ਵਾਰ ਚੈਂਪੀਅਨ ਬਣੇਗੀ। ਪਿਛਲੀ ਵਾਰ ਮੁੰਬਈ ਇੰਡੀਅਨਸ ਨੇ ਦਿੱਲੀ ਨੂੰ ਹਰਾ ਕੇ ਪਹਿਲੇ ਸੀਜ਼ਨ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਦਿੱਲੀ ਲਗਾਤਾਰ ਦੂਜੀ ਵਾਰ ਫਾਈਨਲ 'ਚ ਪਹੁੰਚੀ ਹੈ।
ਦੂਜੇ ਪਾਸੇ ਬੈਂਗਲੁਰੂ ਟੀਮ ਪਹਿਲੀ ਵਾਰ ਫਾਈਨਲ 'ਚ ਪਹੁੰਚੀ ਹੈ। ਮੰਧਾਨਾ ਦੀ ਕਪਤਾਨੀ 'ਚ ਬੈਂਗਲੁਰੂ ਤੋਂ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਹਨ। ਕਿਉਂਕਿ ਟੀਮ ਸਟਾਰ ਖਿਡਾਰੀਆਂ ਨਾਲ ਭਰੀ ਹੋਈ ਹੈ। ਮੰਧਾਨਾ, ਐਲੀਸਾ ਪੇਰੀ, ਸ਼੍ਰੇਅੰਕਾ ਪਾਟਿਲ ਅਤੇ ਸੋਫੀ ਡਿਵਾਈਨ ਵਰਗੀਆਂ ਖਿਡਾਰਨਾਂ ਹਨ। ਦਿੱਲੀ 'ਚ ਜਿੱਥੇ ਜੇਮਿਮਾ ਰੌਡਰਿਗਸ, ਮੈਗ ਲੈਨਿੰਗ, ਸ਼ੈਫਾਲੀ ਵਰਮਾ, ਅਲੀਸਾ ਕੈਪਸ, ਐਨਾਬੈਲ ਸਦਰਲੈਂਡ ਸਟਾਰ ਖਿਡਾਰੀ ਹਨ।
ਐਲਿਸਾ ਪੈਰੀ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੇਮੀਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਨੇ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਜਿਸ ਦੇ ਆਧਾਰ 'ਤੇ ਬੈਂਗਲੁਰੂ ਆਪਣੇ ਛੋਟੇ ਟੀਚੇ ਦਾ ਬਚਾਅ ਕਰਨ 'ਚ ਸਫਲ ਰਿਹਾ। ਪੈਰੀ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਸਭ ਤੋਂ ਵੱਧ 312 ਦੌੜਾਂ ਬਣਾਈਆਂ ਹਨ ਅਤੇ ਉਹ ਬੈਂਗਲੁਰੂ ਦੀ ਭਰੋਸੇਮੰਦ ਆਲਰਾਊਂਡਰ ਖਿਡਾਰੀ ਹੈ।
ਦਿੱਲੀ ਕੈਪੀਟਲਸ ਦੀ ਤਾਕਤ ਉਨ੍ਹਾਂ ਦੀ ਬੱਲੇਬਾਜ਼ੀ ਵਿੱਚ ਹੈ, ਜਿਸ ਵਿੱਚ ਕਪਤਾਨ ਲੈਨਿੰਗ ਅਤੇ ਸ਼ੈਫਾਲੀ ਵਰਮਾ ਦੀ ਧਮਾਕੇਦਾਰ ਸਲਾਮੀ ਜੋੜੀ ਅਗਵਾਈ ਕਰ ਰਹੀ ਹੈ। ਲੈਨਿੰਗ ਨੇ ਇਸ ਸਾਲ 308 ਦੌੜਾਂ ਬਣਾਈਆਂ ਹਨ ਅਤੇ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਹੈ। ਸ਼ੈਫਾਲੀ ਵੀ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲਿਆਂ ਦੀ ਸੂਚੀ 'ਚ ਹੈ। ਉਸਨੇ ਲਗਾਤਾਰ ਦੋ ਅਰਧ ਸੈਂਕੜਿਆਂ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ, ਅਤੇ ਗੁਜਰਾਤ ਜਾਇੰਟਸ ਦੇ ਖਿਲਾਫ ਆਪਣੇ ਆਖਰੀ ਮੈਚ ਵਿੱਚ 37 ਗੇਂਦਾਂ ਵਿੱਚ 71 ਦੌੜਾਂ ਬਣਾਈਆਂ।
ਦੋਵਾਂ ਟੀਮਾ:
ਦਿੱਲੀ ਕੈਪੀਟਲਸ: ਮੇਗ ਲੈਨਿੰਗ (ਕਪਤਾਨ), ਲੌਰਾ ਹੈਰਿਸ, ਤਾਨਿਆ ਭਾਟੀਆ, ਜੇਮਿਮਾਹ ਰੌਡਰਿਗਜ਼, ਸ਼ੈਫਾਲੀ ਵਰਮਾ, ਏਲੀਸ ਕੈਪਸ, ਮਾਰੀਅਨ ਕੈਪ, ਸ਼ਿਖਾ ਪਾਂਡੇ, ਐਨਾਬੈਲ ਸਦਰਲੈਂਡ, ਜੇਸ ਜੋਨਾਸਨ, ਮਿੰਨੂ ਮਨੀ, ਪੂਨਮ ਯਾਦਵ, ਅਰੁੰਧਤੀ ਰੈੱਡੀ, ਤਿਤਾਸ ਸਾਧੂ, ਰਾਧਾ ਯਾਦਵ, ਅਸ਼ਵਨੀ ਕੁਮਾਰੀ, ਅਪਰਨਾ ਮੰਡਲ, ਵੀ ਸਨੇਹਾ ਦੀਪਤੀ
ਰਾਇਲ ਚੈਲੰਜਰਜ਼ ਬੈਂਗਲੁਰੂ: ਸਮ੍ਰਿਤੀ ਮੰਧਾਨਾ (ਕਪਤਾਨ), ਰਿਚਾ ਘੋਸ਼, ਦਿਸ਼ਾ ਕਸਾਤ, ਐਸ ਮੇਘਨਾ, ਇੰਦਰਾਣੀ ਰਾਏ, ਸਤੀਸ਼ ਸ਼ੁਭਾ, ਹੀਥਰ ਨਾਈਟ, ਸਿਮਰਨ ਬਹਾਦੁਰ, ਐਨ ਡੀ ਕਲਰਕ, ਸੋਫੀ ਡਿਵਾਈਨ, ਸ਼੍ਰੇਅੰਕਾ ਪਾਟਿਲ, ਐਲੀਜ਼ ਪੇਰੀ, ਆਸ਼ਾ ਸ਼ੋਭਨਾ, ਏਕਤਾ ਬਿਸ਼ਟ, ਕੇਟ ਕਰਾਸ, ਸੋਫੀ ਮੋਲੀਨੇਊ, ਸ਼ਰਧਾ ਪੋਖਰਕਰ, ਰੇਣੁਕਾ ਸਿੰਘ, ਜਾਰਜੀਆ ਵੇਅਰਹੈਮ