ਅੰਮ੍ਰਿਤਸਰ: ਲਗਾਤਾਰ ਦੂਸਰੀ ਵਾਰ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਉਤਸ਼ਾਹ ਨਾਲ ਭਰੀ ਭਾਰਤੀ ਹਾਕੀ ਟੀਮ ਵੱਲੋਂ ਏਸ਼ੀਆਈ ਚੈਂਪੀਅਨਸ਼ਿਪ ਟਰਾਫੀ ਵਿੱਚ ਚੀਨ ਦੇ ਖਿਲਾਫ ਖੇਡ ਕੇ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ ਏਸ਼ੀਆਈ ਚੈਂਪੀਅਨ ਟਰਾਫੀ ਆਪਣੇ ਨਾਮ ਕੀਤੀ ਗਈ। ਜਿਸ ਤੋਂ ਬਾਅਦ ਭਾਰਤੀ ਹਾਕੀ ਟੀਮ ਹੁਣ ਭਾਰਤ ਵਾਪਸ ਆਈ ਹੈ ਅਤੇ ਅੰਮ੍ਰਿਤਸਰ ਦੇ ਨਿੱਜੀ ਸਕੂਲ ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਅਤੇ ਕਪਤਾਨ ਨੂੰ ਸਨਮਾਨਿਤ ਕੀਤਾ ਗਿਆ।
ਖਿਡਾਰੀਆਂ ਦੀ ਹੌਂਸਲਾ ਅਫਜ਼ਾਈ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਕੀ ਟੀਮ ਦੇ ਖਿਡਾਰੀਆਂ ਨੇ ਕਿਹਾ ਕਿ ਉਹ ਏਸ਼ੀਅਨ ਚੈਂਪੀਅਨਸ਼ਿਪ ਜਿੱਤ ਕੇ ਆਏ ਹਨ ਅਤੇ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਸਨਮਾਨ ਕੀਤਾ ਗਿਆ ਹੈ। ਹਾਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਨਮਾਨ ਮੌਕੇ ਜੂਨੀਅਰ ਅਤੇ ਸੀਨੀਅਰ ਖਿਡਾਰੀ ਵੀ ਮੌਜੂਦ ਹਨ ਅਤੇ ਅਜਿਹੇ ਸਨਮਾਨ ਨਾਲ ਖਿਡਾਰੀਆਂ ਦੀ ਹੌਂਸਲਾ ਅਫਜਾਈ ਹੁੰਦੀ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਨਸ਼ਿਆਂ ਤੋਂ ਦੂਰ ਹੋਕੇ ਖੇਡਾਂ ਵੱਲ ਧਿਆਨ ਦੇਣ ਅਤੇ ਆਪਣੇ ਦੇਸ਼ ਲਈ ਮੈਡਲ ਜਿੱਤ ਕੇ ਲਿਆਉਣ।
- ਅੰਨ੍ਹੇਵਾਹ ਪੈਸੇ ਕਮਾਉਣ ਲਈ ਜੁਰਮ ਦੀ ਦੁਨੀਆ 'ਚ ਆਏ ਇਹ ਖਿਡਾਰੀ, ਨਸ਼ਾ ਤਸਕਰੀ ਦੇ ਇਲਜ਼ਾਮ 'ਚ ਹੋਏ ਗ੍ਰਿਫਤਾਰ - drugs smuggling and trafficking
- ਭਾਰਤ ਖਿਲਾਫ ਹਾਕੀ ਫਾਈਨਲ 'ਚ ਚੀਨ ਦਾ ਸਮਰਥਨ ਕਰਦੇ ਨਜ਼ਰ ਆਏ ਪਾਕਿਸਤਾਨੀ ਖਿਡਾਰੀ, ਸੋਸ਼ਲ ਮੀਡੀਆ 'ਤੇ ਹੋਏ ਟ੍ਰੋਲ - Asian Hockey Champions Trophy 2024
- ਨੈਨੀਤਾਲ ਨੇ ਹਰਿਦੁਆਰ ਨੂੰ ਹਰਾ ਕੇ ਆਪਣੀ ਪਹਿਲੀ ਜਿੱਤ ਕੀਤੀ ਦਰਜ, ਨਿਖਿਲ ਪੁੰਡੀਰ ਬਣੇ ਮੈਨ ਆਫ ਦਾ ਮੈਚ - uttarakhand premier league
ਭਾਰਤ ਲਗਾਤਾਰ ਦੂਜੀ ਵਾਰ ਏਸ਼ਿਆਈ ਚੈਂਪੀਅਨ ਬਣਿਆ
ਦੱਸ ਦਈਏ ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ਦਾ ਫਾਈਨਲ ਮੈਚ ਭਾਰਤੀ ਹਾਕੀ ਟੀਮ ਅਤੇ ਚੀਨ ਵਿਚਾਲੇ ਖੇਡਿਆ ਗਿਆ ਸੀ। ਇਸ ਰੋਮਾਂਚਿਕ ਮੈਚ ਵਿੱਚ ਭਾਰਤ ਨੇ ਚੀਨ ਨੂੰ 1-0 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਇਸ ਟਰਾਫੀ 'ਤੇ ਕਬਜ਼ਾ ਕੀਤਾ। ਦਿਲ ਦਹਿਲਾ ਦੇਣ ਵਾਲੇ ਇਸ ਮੈਚ ਵਿੱਚ ਭਾਰਤੀ ਟੀਮ ਨੇ ਦਬਾਅ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਚੀਨ ਦਾ ਪਹਿਲੀ ਵਾਰ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਕਰ ਦਿੱਤਾ। ਮੈਚ ਦਾ ਇਕਲੌਤਾ ਗੋਲ ਭਾਰਤ ਦੇ ਜੁਗਰਾਜ ਸਿੰਘ ਨੇ (51ਵੇਂ ਮਿੰਟ) ਵਿੱਚ ਕੀਤਾ ਸੀ। ਇਸ ਗੋਲ ਦੀ ਮਦਦ ਨਾਲ ਭਾਰਤ ਲਗਾਤਾਰ ਦੂਜੀ ਵਾਰ ਏਸ਼ਿਆਈ ਚੈਂਪੀਅਨ ਬਣਿਆ।