ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ। ਭਾਰਤ ਵੱਲੋਂ ਦਿੱਤੇ 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕਾ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 169 ਦੌੜਾਂ 'ਤੇ ਢੇਰ ਹੋ ਗਈ ਅਤੇ 7 ਦੌੜਾਂ ਨਾਲ ਮੈਚ ਹਾਰ ਗਈ।
ਇਸ ਮੈਚ ਵਿੱਚ ਹੇਨਰਿਕ ਕਲਾਸੇਨ (52) ਅਤੇ ਡੇਵਿਡ ਮਿਲਰ (21) ਨੇ ਭਾਰਤ ਦੇ ਹੱਥੋਂ ਮੈਚ ਲਗਭਗ ਖੋਹ ਲਿਆ ਸੀ। ਜਿੱਤ ਲਈ ਦੱਖਣੀ ਅਫਰੀਕਾ ਨੂੰ ਆਖਰੀ 3 ਓਵਰਾਂ ਵਿੱਚ 18 ਗੇਂਦਾਂ ਵਿੱਚ 22 ਦੌੜਾਂ ਬਣਾਉਣੀਆਂ ਸਨ। ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ 18ਵੇਂ ਓਵਰ ਵਿੱਚ 2 ਦੌੜਾਂ ਦੇ ਕੇ ਮਾਰਕੋ ਜੈਨਸਨ ਦਾ ਵਿਕਟ ਲਿਆ।
ਦੱਖਣੀ ਅਫਰੀਕਾ ਨੂੰ ਆਖਰੀ 12 ਗੇਂਦਾਂ 'ਤੇ ਜਿੱਤ ਲਈ 20 ਦੌੜਾਂ ਦੀ ਲੋੜ ਸੀ। ਇਸ ਤੋਂ ਬਾਅਦ ਅਰਸ਼ਦੀਪ ਸਿੰਘ ਨੇ 19ਵੇਂ ਓਵਰ ਵਿੱਚ 4 ਦੌੜਾਂ ਦਿੱਤੀਆਂ। ਹਾਰਦਿਕ ਪੰਡਯਾ ਨੇ ਪਾਰੀ ਦਾ ਆਖਰੀ ਓਵਰ ਕਰਵਾਇਆ। ਇਸ ਓਵਰ 'ਚ ਦੱਖਣੀ ਅਫਰੀਕਾ ਨੂੰ ਜਿੱਤ ਲਈ 6 ਗੇਂਦਾਂ 'ਚ 16 ਦੌੜਾਂ ਦੀ ਲੋੜ ਸੀ।
ਡੇਵਿਡ ਮਿਲਰ (21) ਹਾਰਦਿਕ ਦੀ ਪਹਿਲੀ ਗੇਂਦ 'ਤੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਹਾਰਦਿਕ ਨੇ ਕਾਗਿਸੋ ਰਬਾਡਾ (4) ਨੂੰ ਵੀ ਪੈਵੇਲੀਅਨ ਭੇਜਿਆ। ਇਸ ਓਵਰ 'ਚ ਹਾਰਦਿਕ ਨੇ 8 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ ਭਾਰਤ ਨੂੰ 7 ਦੌੜਾਂ ਨਾਲ ਜਿੱਤ ਦਿਵਾਈ।
ਇਸ ਨਾਲ ਭਾਰਤ ਨੇ 2007 ਤੋਂ ਬਾਅਦ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਇਸ ਮੈਚ ਲਈ ਵਿਰਾਟ ਕੋਹਲੀ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ। ਕੋਹਲੀ ਨੇ 76 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ।