ਪੈਰਿਸ (ਫਰਾਂਸ): ਭਾਰਤ ਦੀ ਧੀਰਜ ਬੋਮਾਦੇਵਰਾ ਅਤੇ ਅੰਕਿਤਾ ਭਕਤ ਦੀ ਸਟਾਰ ਮਿਕਸਡ ਤੀਰਅੰਦਾਜ਼ੀ ਟੀਮ ਨੇ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।
India shoot their way to the quarter-finals! 🏹
— JioCinema (@JioCinema) August 2, 2024
Ankita & Dhiraj just clinched a stellar 5-1 victory over the Indonesian duo! 💪 Catch all the action LIVE on #Sports18 and stream FREE on #JioCinema. 🔥#OlympicsOnJioCinema #OlympicsOnSports18 #JioCinemaSports #Cheer4Bharat… pic.twitter.com/ZskHEkQa1K
ਭਾਰਤੀ ਮਿਕਸਡ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ ਵਿੱਚ: ਸਟਾਰ ਤੀਰਅੰਦਾਜ਼ ਧੀਰਜ ਬੋਮਾਦੇਵਰਾ ਅਤੇ ਅੰਕਿਤਾ ਭਕਤ ਨੇ ਸ਼ੁੱਕਰਵਾਰ ਨੂੰ ਇੱਥੇ ਚੱਲ ਰਹੇ ਪੈਰਿਸ ਓਲੰਪਿਕ 2024 ਦੇ ਮਿਕਸਡ ਟੀਮ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਹੇਠਲੇ ਦਰਜੇ ਦੀ ਇੰਡੋਨੇਸ਼ੀਆ ਦੀ ਟੀਮ ਨੂੰ 5-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ।
Recurve Mixed Team 1/8 Elimination Round
— SAI Media (@Media_SAI) August 2, 2024
Ankita Bhakat and @BommadevaraD put up a clinical performance against Indonesia’s Choirunisa Diananda & Pangestu Arif, defeating them 5-1!
With this, they qualify for the Quarter-finals where they will face the winner of the match… pic.twitter.com/OXFp7Zqogb
ਧੀਰਜ ਬੋਮਦੇਵਾਰਾ ਅਤੇ ਅੰਕਿਤਾ ਭਕਤ ਦਾ ਧਮਾਕੇਦਾਰ ਪ੍ਰਦਰਸ਼ਨ: ਅੰਕਿਤਾ ਭਕਤ ਅਤੇ ਧੀਰਜ ਬੋਮਾਦੇਵਰਾ ਦੀ ਭਾਰਤੀ ਤੀਰਅੰਦਾਜ਼ੀ ਮਿਕਸਡ ਟੀਮ ਨੇ ਪੈਰਿਸ ਓਲੰਪਿਕ ਦੇ ਰਾਊਂਡ ਆਫ 16 ਦੇ ਮੈਚ 'ਚ ਇੰਡੋਨੇਸ਼ੀਆ ਦੇ ਦਿਆਨੰਦਾ ਚੋਇਰੁਨਿਸਾ ਅਤੇ ਆਰਿਫ ਪੰਗੇਸਟੂ 'ਤੇ 5-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਭਾਰਤੀ ਜੋੜੀ ਕੁਆਰਟਰ ਫਾਈਨਲ 'ਚ ਪਹੁੰਚ ਗਈ।
𝐍𝐞𝐰𝐬 𝐅𝐥𝐚𝐬𝐡: 𝐈𝐧𝐝𝐢𝐚 𝐚𝐝𝐯𝐚𝐧𝐜𝐞 𝐢𝐧𝐭𝐨 𝐐𝐅 𝐨𝐟 𝐀𝐫𝐜𝐡𝐞𝐫𝐲 𝐌𝐢𝐱𝐞𝐝 𝐭𝐞𝐚𝐦 𝐞𝐯𝐞𝐧𝐭 🔥
— India_AllSports (@India_AllSports) August 2, 2024
Ankita & Dhiraj BEAT Indonesian pair 5-1. #Archery #Paris2024 #Paris2024withIAS pic.twitter.com/qei7II9B8z
ਪ੍ਰੀ-ਕੁਆਰਟਰ ਦੀ ਸਥਿਤੀ ਕਿਵੇਂ ਰਹੀ?: ਭਕਤ ਅਤੇ ਬੋਮਾਦੇਵਰਾ ਦੀ ਜੋੜੀ ਨੇ ਪਹਿਲਾ ਸੈੱਟ 37-36 ਦੇ ਸਕੋਰ ਨਾਲ ਜਿੱਤ ਲਿਆ। ਦੂਜਾ ਸੈੱਟ 38-38 ਨਾਲ ਬਰਾਬਰ ਰਿਹਾ। ਫਿਰ ਭਾਰਤੀ ਜੋੜੀ ਨੇ ਤੀਜਾ ਸੈੱਟ 38-37 ਦੇ ਸਕੋਰ ਨਾਲ ਜਿੱਤ ਲਿਆ। ਇਸ ਦੌਰਾਨ, ਪੰਜਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਲੇਸ ਇਨਵੈਲਾਈਡਜ਼ 'ਤੇ ਪ੍ਰੀ-ਕੁਆਰਟਰ ਫਾਈਨਲ ਜਿੱਤ ਦੌਰਾਨ ਪੰਜ 10 ਸਕੋਰ ਬਣਾਏ।
Archery Update: India will be in action next at 1745 hrs IST.
— India_AllSports (@India_AllSports) August 2, 2024
They will take on Spain in QF of Mixed team event.
PS: Spain beat China 6-2 in Pre-QF. #Archery #Paris2024 #Paris2024withIAS https://t.co/n3fZzcXzyg pic.twitter.com/IbY45bATRA
ਕੁਆਰਟਰ ਫਾਈਨਲ ਅੱਜ ਸ਼ਾਮ 5:30 ਵਜੇ ਹੋਵੇਗਾ: ਤੁਹਾਨੂੰ ਦੱਸ ਦਈਏ ਕਿ ਅੱਜ ਇਸ ਈਵੈਂਟ ਦੇ ਮੈਡਲ ਰਾਊਂਡ ਵੀ ਖੇਡੇ ਜਾਣਗੇ। ਭਾਰਤ ਦੀ ਇਹ ਸਟਾਰ ਜੋੜੀ ਅੱਜ ਸ਼ਾਮ 5:45 ਵਜੇ ਕੁਆਰਟਰ ਫਾਈਨਲ ਵਿੱਚ ਸਪੇਨ ਦੀ ਟੀਮ ਨਾਲ ਭਿੜੇਗੀ। ਕਿਉਂਕਿ ਸਪੇਨ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਚੀਨ ਨੂੰ 6-2 ਨਾਲ ਹਰਾਇਆ ਹੈ।
- ਮੈਡਲ ਵੱਲ ਵੱਧਦੇ ਕਦਮ: ਜੋਕੋਵਿਚ, ਅਲਕਾਰਾਜ਼, ਮੁਸੇਟੀ ਅਤੇ ਔਗਰ-ਅਲਿਆਸੀਮੇ ਨੇ ਸੈਮੀਫਾਈਨਲ 'ਚ ਬਣਾਈ ਜਗ੍ਹਾ - Paris Olympic 2024
- ਪੈਰਿਸ ਓਲੰਪਿਕ ਵਿੱਚ ਨੀਰਜ ਚੋਪੜਾ ਜਿੱਤਿਆ ਗੋਲਡ ਤਾਂ ਲੱਗੇਗੀ ਤੁਹਾਡੀ ਲਾਟਰੀ, ਪੁਰੀ ਦੁਨੀਆ ਘੁੰਮਣ ਦਾ ਮਿਲੇਗਾ ਮੌਕਾ ! - Paris Olympics 2024
- ਕੀ ਮੁੱਕੇਬਾਜ਼ ਇਮਾਨ ਖਲੀਫ ਹੈ ਮਰਦ, ਸੋਸ਼ਲ ਮੀਡੀਆ 'ਤੇ ਖੜ੍ਹਾ ਹੋਇਆ ਨਵਾਂ ਵਿਵਾਦ - Paris Olympics 2024