ਲਖਨਊ: ਕੋਲਕਾਤਾ ਨੇ ਲਖਨਊ ਨੂੰ 98 ਦੌੜਾਂ ਨਾਲ ਹਰਾਇਆ ਹੈ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 6 ਵਿਕਟਾਂ ਗੁਆ ਕੇ 235 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਲਖਨਊ ਦੀ ਟੀਮ 16.1 ਓਵਰਾਂ 'ਚ 137 ਦੌੜਾਂ ਹੀ ਬਣਾ ਸਕੀ। ਕੋਲਕਾਤਾ ਲਈ ਨਰਾਇਣ ਨੇ ਤੇਜ਼ ਪਾਰੀ ਖੇਡੀ ਅਤੇ 39 ਗੇਂਦਾਂ 'ਚ 81 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਾਲਟ ਨੇ 14 ਗੇਂਦਾਂ 'ਤੇ 32 ਦੌੜਾਂ ਦੀ ਪਾਰੀ ਖੇਡੀ।
ਲਖਨਊ ਨੇ ਘਰੇਲੂ ਮੈਦਾਨ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ (ਏਕਾਨਾ) ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਨੇ 20 ਓਵਰਾਂ 'ਚ 6 ਵਿਕਟਾਂ 'ਤੇ 235 ਦੌੜਾਂ ਬਣਾਈਆਂ। ਏਕਾਨਾ ਸਟੇਡੀਅਮ ਵਿੱਚ ਪਹਿਲੀ ਵਾਰ 200 ਤੋਂ ਵੱਧ ਦੌੜਾਂ ਦਾ ਸਕੋਰ ਬਣਾਇਆ ਗਿਆ। ਕੋਲਕਾਤਾ ਨੇ ਸੀਜ਼ਨ ਵਿੱਚ ਛੇਵੀਂ ਵਾਰ 200+ ਸਕੋਰ ਬਣਾਏ ਹਨ। ਜਵਾਬ 'ਚ ਲਖਨਊ ਦੀ ਟੀਮ 16.1 ਓਵਰਾਂ 'ਚ 137 ਦੌੜਾਂ 'ਤੇ ਆਲ ਆਊਟ ਹੋ ਗਈ। ਸੁਨੀਲ ਨਰੇਲ ਨੇ 39 ਗੇਂਦਾਂ 'ਤੇ 81 ਦੌੜਾਂ ਦੀ ਪਾਰੀ ਖੇਡੀ। ਉਹ ਪਲੇਅਰ ਆਫ ਦਿ ਮੈਚ ਰਿਹਾ।
ਜਵਾਬ ਵਿੱਚ ਲਖਨਊ ਲਈ ਮਾਰਕਸ ਸਟੋਇਨਿਸ ਨੇ ਸਭ ਤੋਂ ਵੱਧ 36 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡਾ ਸਕੋਰ ਨਹੀਂ ਬਣਾ ਸਕਿਆ। ਕੋਲਕਾਤਾ ਲਈ ਹਰਸ਼ਿਤ ਰਾਣਾ ਅਤੇ ਵਰੁਣ ਚੱਕਰਵਰਤੀ ਨੇ 3-3 ਵਿਕਟਾਂ ਲਈਆਂ।
ਕੋਲਕਾਤਾ ਦੀ ਸੀਜ਼ਨ ਦੀ ਇਹ ਅੱਠਵੀਂ ਜਿੱਤ ਹੈ। ਇਸ ਜਿੱਤ ਨਾਲ ਕੋਲਕਾਤਾ ਨਾਈਟ ਰਾਈਡਰਜ਼ ਅੰਕ ਸੂਚੀ ਵਿੱਚ ਸਿਖਰ ’ਤੇ ਆ ਗਈ ਹੈ। ਰਾਜਸਥਾਨ ਵੀ 8 ਜਿੱਤਾਂ ਨਾਲ ਦੂਜੇ ਸਥਾਨ 'ਤੇ ਹੈ। ਕੋਲਕਾਤਾ ਰਨ ਰੇਟ ਵਿੱਚ ਰਾਜਸਥਾਨ ਤੋਂ ਉੱਪਰ ਹੈ।
ਦੋਵਾਂ ਟੀਮਾਂ ਦਾ ਪਲੇਇੰਗ-11
ਕੋਲਕਾਤਾ ਨਾਈਟ ਰਾਈਡਰਜ਼: ਸ਼੍ਰੇਅਸ ਅਈਅਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਸੁਨੀਲ ਨਰਾਇਣ, ਅੰਗਕ੍ਰਿਸ਼ ਰਘੂਵੰਸ਼ੀ, ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਵਰੁਣ ਚੱਕਰਵਰਤੀ ਅਤੇ ਹਰਸ਼ਲ ਪਟੇਲ।
ਲਖਨਊ ਸੁਪਰਜਾਇੰਟਸ: ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਮਾਰਕਸ ਸਟੋਇਨਿਸ, ਦੀਪਕ ਹੁੱਡਾ, ਨਿਕੋਲਸ ਪੂਰਨ, ਐਸ਼ਟਨ ਟਰਨਰ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਰਵੀ ਬਿਸ਼ਨੋਈ, ਨਵੀਨ-ਉਲ-ਹੱਕ, ਯਸ਼ ਠਾਕੁਰ ਅਤੇ ਮੋਹਸਿਨ ਖਾਨ।
- ਹਰਸ਼ਲ ਨੇ ਪਹਿਲੀ ਹੀ ਗੇਂਦ 'ਤੇ ਉਡਾਈਆਂ ਧੋਨੀ ਦੀਆਂ ਗਿੱਲੀਆਂ, ਧਰਮਸ਼ਾਲਾ 'ਚ ਪ੍ਰਸ਼ੰਸਕਾਂ ਦਾ ਟੁੱਟਿਆ ਦਿਲ - IPL 2024
- PBKS Vs CSK ਲਾਈਵ: ਚੇਨਈ ਨੇ ਪੰਜਾਬ ਨੂੰ 28 ਦੌੜਾਂ ਨਾਲ ਹਰਾਇਆ, ਰਵਿੰਦਰ ਜਡੇਜਾ ਨੇ 43 ਦੌੜਾਂ ਨਾਲ ਝਟਕੀਆਂ 3 ਵਿਕਟਾਂ - ipl 2024
- ਮਹਿਲਾ ਟੀ-20 ਵਿਸ਼ਵ ਕੱਪ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਟੀਮ ਇੰਡੀਆ ਦੇ ਕਿਸ ਨਾਲ ਹੋਣਗੇ ਮੈਚ - WOMENS T20 WORLD CUP 2024