ਨਵੀਂ ਦਿੱਲੀ: IPL 2024 ਦਾ 50ਵਾਂ ਮੈਚ ਪਿਛਲੇ ਵੀਰਵਾਰ ਨੂੰ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਰਾਜਸਥਾਨ ਰਾਇਲਜ਼ ਦੇ ਮਿਡਲ ਆਰਡਰ ਬੱਲੇਬਾਜ਼ ਰਿਆਨ ਪਰਾਗ ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਇਸ ਮੈਚ 'ਚ ਰਿਆਨ ਪਰਾਗ ਨੇ ਆਪਣੇ IPL ਕਰੀਅਰ ਦੀਆਂ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ ਹੈਦਰਾਬਾਦ ਖ਼ਿਲਾਫ਼ ਇਹ ਉਪਲਬਧੀ ਹਾਸਲ ਕੀਤੀ ਹੈ।
ਪਰਾਗ ਨੇ ਪੂਰੀਆਂ ਕੀਤੀਆਂ 1000 IPL ਦੌੜਾਂ : ਰਿਆਨ ਪਰਾਗ ਨੇ ਇਸ ਮੈਚ 'ਚ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਪਰਾਗ ਨੇ 49 ਗੇਂਦਾਂ ਵਿੱਚ 157.4 ਦੀ ਔਸਤ ਨਾਲ 8 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 77 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੇ ਦੌਰਾਨ ਉਨ੍ਹਾਂ ਨੇ ਜੈਦੇਵ ਉਨਾਦਕਟ ਨੂੰ ਲਾੱਨ ਆੱਨ ਉੱਤੇ ਇੱਕ ਤੂਫਾਨੀ ਛੱਕਾ ਵੀ ਲਗਾਇਆ। ਇਸ ਪਾਰੀ ਦੇ ਨਾਲ ਰਿਆਨ ਪਰਾਗ ਨੇ 64 ਆਈਪੀਐਲ ਮੈਚਾਂ ਦੀਆਂ 53 ਪਾਰੀਆਂ ਵਿੱਚ 6 ਅਰਧ ਸੈਂਕੜਿਆਂ ਦੀ ਮਦਦ ਨਾਲ 1009 ਦੌੜਾਂ ਬਣਾਈਆਂ ਹਨ। ਇਸ ਆਈਪੀਐਲ ਵਿੱਚ ਪਰਾਗ ਨੇ ਹੁਣ ਤੱਕ 10 ਮੈਚਾਂ ਵਿੱਚ 4 ਅਰਧ ਸੈਂਕੜਿਆਂ ਦੀ ਮਦਦ ਨਾਲ 409 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਸੀਜ਼ਨ 'ਚ ਅੱਧੇ ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਨਾਲ ਰਿਆਨ ਪਰਾਗ IPL 2024 'ਚ 400 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਅਨਕੈਪਡ ਖਿਡਾਰੀ ਬਣ ਗਿਆ ਹੈ।
ਪਰਾਗ ਨੇ ਕਿਸ ਸੀਜ਼ਨ ਵਿੱਚ ਬਣਾਈਆਂ ਕਿੰਨੀਆਂ ਦੌੜਾਂ
- ਆਈਪੀਐਲ 2023 – 7 ਮੈਚ, 78 ਦੌੜਾਂ
- ਆਈਪੀਐਲ 2022 - 17 ਮੈਚ, 183 ਦੌੜਾਂ
- ਆਈਪੀਐਲ 2021 - 11 ਮੈਚ, 93 ਦੌੜਾਂ
- ਆਈਪੀਐਲ 2020 - 12 ਮੈਚ, 86 ਦੌੜਾਂ
- ਆਈਪੀਐਲ 2019 - 7 ਮੈਚ, 160 ਦੌੜਾਂ
ਮੈਚ ਦੀ ਪੂਰੀ ਸਥਿਤੀ: ਰਾਜਸਥਾਨ ਅਤੇ ਹੈਦਰਾਬਾਦ ਵਿਚਾਲੇ ਖੇਡੇ ਗਏ ਮੈਚ ਦੀ ਗੱਲ ਕਰੀਏ ਤਾਂ ਰਾਜਸਥਾਨ 1 ਦੌੜਾਂ ਨਾਲ ਹਾਰ ਗਿਆ। ਹੈਦਰਾਬਾਦ ਨੇ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 201 ਦੌੜਾਂ ਬਣਾਈਆਂ। ਰਾਜਸਥਾਨ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 200 ਦੌੜਾਂ ਹੀ ਬਣਾ ਸਕਿਆ। ਇਸ ਮੈਚ 'ਚ ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ 'ਚ 41 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਲਈ ਉਨ੍ਹਾਂ ਨੂੰ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਦਿੱਤਾ ਗਿਆ।
- ਵਾਨਖੇੜੇ 'ਚ ਅੱਜ ਹੋਵੇਗਾ ਮੁੰਬਈ ਤੇ ਕੋਲਕਾਤਾ ਵਿਚਾਲੇ ਮੈਚ, ਜਾਣੋ ਦੋਵੇਂ ਟੀਮਾਂ ਦੇ ਅੰਕੜੇ ਅਤੇ ਸੰਭਾਵਿਤ ਪਲੇਇੰਗ-11 - IPL 2024
- ਰੋਮਾਂਚਕ ਮੈਚ 'ਚ ਹੈਦਰਾਬਾਦ ਨੇ 1 ਦੌੜਾਂ ਨਾਲ ਜਿੱਤ ਕੀਤੀ ਦਰਜ, ਭੁਵਨੇਸ਼ਵਰ ਕੁਮਾਰ ਨੇ ਲਈਆਂ 3 ਵਿਕਟਾਂ - IPL 2024
- ਲਖਨਊ ਦੇ ਲੀਗ ਮੈਚਾਂ ਤੋਂ ਬਾਹਰ ਹੋ ਸਕਦੇ ਹਨ ਮਯੰਕ ਯਾਦਵ, ਡਾਕਟਰਾਂ ਨੇ 3 ਹਫ਼ਤੇ ਆਰਾਮ ਕਰਨ ਦੀ ਦਿੱਤੀ ਸਲਾਹ - IPL 2024