ਨਵੀਂ ਦਿੱਲੀ: ਇੰਗਲੈਂਡ ਦੇ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਆਈਪੀਐਲ 2024 ਤੋਂ ਬਾਹਰ ਹੋ ਗਏ ਹਨ। ਉਹ ਲਖਨਊ ਸੁਪਰ ਜਾਇੰਟਸ ਟੀਮ ਦਾ ਹਿੱਸਾ ਸੀ। ਉਸਨੇ ਨਿੱਜੀ ਕਾਰਨਾਂ ਕਰਕੇ IPL ਦੇ ਇਸ ਸੀਜ਼ਨ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਹੈ। ਹੁਣ ਉਨ੍ਹਾਂ ਦੀ ਜਗ੍ਹਾ ਲਖਨਊ ਨੇ ਨਿਊਜ਼ੀਲੈਂਡ ਦੇ ਖਤਰਨਾਕ ਤੇਜ਼ ਗੇਂਦਬਾਜ਼ ਨੂੰ ਸ਼ਾਮਲ ਕੀਤਾ ਹੈ।
ਹੈਨਰੀ ਲਖਨਊ ਵਿਚ ਸ਼ਾਮਲ ਹੋਇਆ: ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਹੁਣ IPL 2024 'ਚ ਖੇਡਦੇ ਨਜ਼ਰ ਆਉਣਗੇ। ਲਖਨਊ ਸੁਪਰ ਜਾਇੰਟਸ ਨੇ ਡੇਵਿਡ ਵਿਲੀ ਦੀ ਥਾਂ ਮੈਟ ਹੈਨਰੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਨਿਊਜ਼ੀਲੈਂਡ ਦੇ ਇਸ ਤੇਜ਼ ਗੇਂਦਬਾਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਲਈ ਲਖਨਊ ਸੁਪਰ ਜਾਇੰਟਸ ਨਾਲ ਕਰਾਰ ਕੀਤਾ ਹੈ। ਲਖਨਊ ਦੀ ਟੀਮ ਨੇ ਹੈਨਰੀ ਨੂੰ 1.25 ਕਰੋੜ ਰੁਪਏ ਵਿੱਚ ਸ਼ਾਮਲ ਕੀਤਾ ਹੈ।
ਹੈਨਰੀ ਨੇ IPL 'ਚ ਹੁਣ ਤੱਕ ਕੁੱਲ 2 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 1 ਵਿਕਟ ਹਾਸਲ ਕੀਤੀ ਹੈ। ਉਸ ਨੇ ਇਹ ਮੈਚ ਪੰਜਾਬ ਕਿੰਗਜ਼ ਲਈ ਸਾਲ 2017 ਵਿੱਚ ਖੇਡੇ ਸਨ। ਪੰਜਾਬ ਕਿੰਗਜ਼ ਤੋਂ ਇਲਾਵਾ ਉਹ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਦੀ ਟੀਮ ਦਾ ਵੀ ਹਿੱਸਾ ਰਹਿ ਚੁੱਕੇ ਹਨ।
ਹੈਨਰੀ ਹੁਣ ਲਖਨਊ ਸੁਪਰ ਜਾਇੰਟਸ ਟੀਮ ਦਾ ਹਿੱਸਾ ਹੋਣਗੇ। ਉਸ ਨੂੰ ਕੇਐੱਲ ਰਾਹੁਲ ਦੀ ਕਪਤਾਨੀ 'ਚ ਖੇਡਣ ਦਾ ਮੌਕਾ ਮਿਲੇਗਾ। ਹੈਨਰੀ ਨੇ ਨਿਊਜ਼ੀਲੈਂਡ ਲਈ ਹੁਣ ਤੱਕ 17 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 20 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਸ ਨੇ 82 ਵਨਡੇ ਮੈਚਾਂ 'ਚ 141 ਵਿਕਟਾਂ ਅਤੇ 25 ਟੈਸਟ ਮੈਚਾਂ 'ਚ 95 ਵਿਕਟਾਂ ਹਾਸਲ ਕੀਤੀਆਂ ਹਨ।
- ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜੁਆਇੰਟਸ ਵਿਚਾਲੇ ਮੁਕਾਬਲਾ, ਪੰਜਾਬ ਨੂੰ ਹਰਫਨਮੌਲਾ ਪ੍ਰਦਰਸ਼ਨ ਕਰਕੇ ਜਿੱਤਣਾ ਹੋਵੇਗਾ ਮੈਚ - IPL 2024 PBKS vs LSG
- ਕੋਹਲੀ-ਗੰਭੀਰ ਨੇ ਗਲੇ ਮਿਲ ਕੇ ਮਿਟਾਈਆਂ ਦੂਰੀਆਂ, ਫੋਟੋ ਹੋਈ ਵਾਇਰਲ, ਪ੍ਰਸ਼ੰਸਕਾਂ ਨੇ ਮਨਾਈ ਖੁਸ਼ੀ - Virat Kohli Gautam Gambhir
- ਕੇਕੇਆਰ ਨੇ ਚਿੰਨਾਸਵਾਮੀ 'ਤੇ ਲਗਾਤਾਰ ਛੇਵੀਂ ਵਾਰ ਆਰਸੀਬੀ ਨੂੰ ਹਰਾਇਆ, ਵਿਅਰਥ ਗਈ ਕੋਹਲੀ ਦੀ ਪਾਰੀ, ਜਾਣੋ ਮੈਚ ਦੀਆਂ ਖਾਸ ਗੱਲਾਂ - KKR vs RCB IPL 2024
ਲਖਨਊ ਸੁਪਰ ਜਾਇੰਟਸ ਨੇ ਰਾਜਸਥਾਨ ਰਾਇਲਸ ਦੇ ਖਿਲਾਫ ਇਸ ਸੀਜ਼ਨ 'ਚ ਹੁਣ ਤੱਕ ਸਿਰਫ 1 ਮੈਚ ਖੇਡਿਆ ਹੈ। ਇਸ ਮੈਚ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਐਲਐਸਜੀ ਨੂੰ ਆਰਆਰ ਹੱਥੋਂ 20 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ ਆਪਣੇ ਦੂਜੇ ਮੈਚ ਵਿੱਚ ਲਖਨਊ ਦੀ ਟੀਮ ਪੰਜਾਬ ਕਿੰਗਜ਼ ਨਾਲ ਭਿੜੇਗੀ।