ਪਰਥ (ਆਸਟ੍ਰੇਲੀਆ): ਪਰਥ ਦੇ ਆਪਟਸ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ 'ਚ ਭਾਰਤ ਨੇ ਇਤਿਹਾਸਕ ਜਿੱਤ ਦਰਜ ਕੀਤੀ। ਭਾਰਤ ਨੇ ਮੇਜ਼ਬਾਨ ਆਸਟ੍ਰੇਲੀਆ ਨੂੰ ਹਰਾ ਕੇ 295 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਪਰਥ ਦੇ ਓਪਟਸ ਸਟੇਡੀਅਮ 'ਚ ਆਸਟ੍ਰੇਲੀਆ ਦੀ ਇਹ ਪਹਿਲੀ ਹਾਰ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਇੱਥੇ ਖੇਡੇ ਗਏ ਸਾਰੇ ਟੈਸਟ ਮੈਚ ਜਿੱਤੇ ਸਨ।
𝗪𝗛𝗔𝗧. 𝗔. 𝗪𝗜𝗡! 👏 👏
— BCCI (@BCCI) November 25, 2024
A dominating performance by #TeamIndia to seal a 295-run victory in Perth to take a 1-0 lead in the series! 💪 💪
This is India's biggest Test win (by runs) in Australia. 🔝
Scorecard ▶️ https://t.co/gTqS3UPruo#AUSvIND pic.twitter.com/Kx0Hv79dOU
ਕਿੰਨੀਆਂ ਦੌੜਾਂ ਨਾਲ ਹਾਰਿਆ ਆਸਟ੍ਰੇਲੀਆ
ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਪਰਥ 'ਚ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਮੇਜ਼ਬਾਨ ਟੀਮ ਨੂੰ ਹੈਰਾਨ ਕਰ ਦਿੱਤਾ ਅਤੇ 295 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਖੇਡ ਦੇ ਹਰ ਖੇਤਰ 'ਚ ਆਸਟ੍ਰੇਲੀਆ ਤੋਂ ਬਿਹਤਰ ਸਾਬਤ ਕੀਤਾ ਅਤੇ ਸਿਰਫ 4 ਦਿਨਾਂ 'ਚ ਹੀ ਆਸਟ੍ਰੇਲੀਆ ਦੇ ਅਜਿੱਤ ਕਿਲ੍ਹੇ ਨੂੰ ਜਿੱਤ ਲਿਆ। ਇਸ ਜਿੱਤ ਨਾਲ ਭਾਰਤ ਨੇ ਕਈ ਵੱਡੇ ਰਿਕਾਰਡ ਆਪਣੇ ਨਾਂਅ ਕੀਤੇ।
India takes the lead 1-0 in the series with a thumping victory at Perth! 🏏💥
— Star Sports (@StarSportsIndia) November 25, 2024
A truly dominant performance by the boys—what a display of skill, power, and grit! 🙌
📺 #AUSvINDOnStar 👉 2nd Test, FRI, DEC 6 , 8 AM onwards! | #AUSvIND #ToughestRivalry pic.twitter.com/K8qhxbwDto
ਆਸਟ੍ਰੇਲੀਆ 'ਚ ਭਾਰਤ ਦੀ ਸਭ ਤੋਂ ਵੱਡੀ ਜਿੱਤ
ਭਾਰਤ ਨੇ ਪਰਥ ਟੈਸਟ 'ਚ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ ਆਸਟ੍ਰੇਲੀਆ 'ਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਭਾਰਤ ਦੀ ਆਸਟ੍ਰੇਲੀਆ 'ਚ ਸਭ ਤੋਂ ਵੱਡੀ ਜਿੱਤ 30 ਦਸੰਬਰ 1977 ਨੂੰ ਮੈਲਬੋਰਨ 'ਚ ਹੋਈ ਸੀ, ਜਦੋਂ ਉਸ ਨੇ ਆਸਟ੍ਰੇਲੀਆ ਨੂੰ 222 ਦੌੜਾਂ ਨਾਲ ਹਰਾਇਆ ਸੀ। ਇੱਕ ਹੋਰ ਵੱਡੀ ਜਿੱਤ 26 ਦਸੰਬਰ 2018 ਨੂੰ ਮੈਲਬੌਰਨ ਵਿੱਚ ਹੀ ਮਿਲੀ, ਜਿੱਥੇ ਭਾਰਤ 137 ਦੌੜਾਂ ਨਾਲ ਜਿੱਤਿਆ।
- ਆਪਟਸ, ਪਰਥ - 295 ਦੌੜਾਂ - 25 ਨਵੰਬਰ 2024
- ਮੈਲਬੌਰਨ - 222 ਦੌੜਾਂ - 30 ਦਸੰਬਰ 1977
- ਮੈਲਬੌਰਨ - 137 ਦੌੜਾਂ - 26 ਦਸੰਬਰ 2018
- W.A.C.A, ਪਰਥ - 72 ਦੌੜਾਂ - 16 ਜਨਵਰੀ 2008
- ਮੈਲਬੌਰਨ - 59 ਦੌੜਾਂ - 7 ਫਰਵਰੀ 1981
ਭਾਰਤ ਦੀ ਆਸਟ੍ਰੇਲੀਆ ਖਿਲਾਫ ਦੂਜੀ ਸਭ ਤੋਂ ਵੱਡੀ ਟੈਸਟ ਜਿੱਤ
ਪਰਥ ਟੈਸਟ 'ਚ ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਨੇ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਆਸਟ੍ਰੇਲੀਆ ਖਿਲਾਫ ਆਪਣੀ ਦੂਜੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਆਸਟ੍ਰੇਲੀਆ ਖਿਲਾਫ ਦੌੜਾਂ ਦੇ ਮਾਮਲੇ 'ਚ ਭਾਰਤ ਦੀ ਸਭ ਤੋਂ ਵੱਡੀ ਜਿੱਤ 2008 'ਚ ਮੋਹਾਲੀ 'ਚ ਹੋਈ ਸੀ, ਜਿੱਥੇ ਭਾਰਤ ਨੇ ਆਸਟ੍ਰੇਲੀਆ ਨੂੰ 320 ਦੌੜਾਂ ਨਾਲ ਹਰਾਇਆ ਸੀ। ਇੱਕ ਹੋਰ ਵੱਡੀ ਜਿੱਤ 1977 ਵਿੱਚ ਮੈਲਬੌਰਨ ਵਿੱਚ ਹੋਈ, ਜਿੱਥੇ ਭਾਰਤ 222 ਦੌੜਾਂ ਨਾਲ ਜਿੱਤਿਆ।
- ਮੋਹਾਲੀ - 320 ਦੌੜਾਂ - 17 ਅਕਤੂਬਰ 2008
- ਆਪਟਸ, ਪਰਥ - 295 ਦੌੜਾਂ - 25 ਨਵੰਬਰ 2024
- ਮੈਲਬੌਰਨ - 222 ਦੌੜਾਂ - 30 ਦਸੰਬਰ 1977
- ਚੇੱਨਈ - 179 ਦੌੜਾਂ - 6 ਮਾਰਚ 1998
- ਨਾਗਪੁਰ - 172 ਦੌੜਾਂ - 6 ਨਵੰਬਰ 2008
THIS IS JASPRIT BUMRAH ERA. ⚡ pic.twitter.com/JMAzJTtOk7
— Johns. (@CricCrazyJohns) November 25, 2024
ਪਰਥ ਟੈਸਟ 'ਚ ਭਾਰਤ ਖਿਲਾਫ ਇਹ ਵੱਡੀ ਹਾਰ ਘਰੇਲੂ ਮੈਦਾਨ 'ਤੇ ਟੈਸਟ ਕ੍ਰਿਕਟ 'ਚ ਦੌੜਾਂ ਦੇ ਆਧਾਰ 'ਤੇ ਆਸਟ੍ਰੇਲੀਆ ਦੀ ਛੇਵੀਂ ਸਭ ਤੋਂ ਵੱਡੀ ਹਾਰ ਹੈ।
ਘਰੇਲੂ ਮੈਦਾਨ 'ਤੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਹਾਰ (ਦੌੜਾਂ ਦੇ ਆਧਾਰ 'ਤੇ)
- ਇੰਗਲੈਂਡ - 675 ਦੌੜਾਂ - ਬ੍ਰਿਸਬੇਨ - 30 ਨਵੰਬਰ 1928
- ਵੈਸਟ ਇੰਡੀਜ਼ - 408 ਦੌੜਾਂ - ਐਡੀਲੇਡ - 26 ਜਨਵਰੀ 1980
- ਇੰਗਲੈਂਡ - 338 ਦੌੜਾਂ - ਐਡੀਲੇਡ - 13 ਜਨਵਰੀ 1933
- ਇੰਗਲੈਂਡ - 322 ਦੌੜਾਂ - ਬ੍ਰਿਸਬੇਨ - 4 ਦਸੰਬਰ 1936
- ਦੱਖਣੀ ਅਫਰੀਕਾ 309 ਦੌੜਾਂ - WACA, ਪਰਥ - 30 ਨਵੰਬਰ 2012
- ਇੰਗਲੈਂਡ - 299 ਦੌੜਾਂ - ਸਿਡਨੀ - 9 ਜਨਵਰੀ 1971
- ਭਾਰਤ - 295 ਦੌੜਾਂ - ਆਪਟਸ, ਪਰਥ - 25 ਨਵੰਬਰ 2024
ਇਹ ਵੀ ਪੜ੍ਹੋ: