ਹਰਾਰੇ (ਜ਼ਿੰਬਾਬਵੇ) : ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਐਤਵਾਰ ਨੂੰ ਖੇਡੇ ਗਏ 5ਵੇਂ ਟੀ-20 ਮੈਚ 'ਚ ਭਾਰਤ ਨੇ ਜ਼ਿੰਬਾਬਵੇ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਭਾਰਤ ਵੱਲੋਂ ਦਿੱਤੇ 168 ਦੌੜਾਂ ਦੇ ਜਵਾਬ 'ਚ ਜ਼ਿੰਬਾਬਵੇ ਦੀ ਪੂਰੀ ਟੀਮ 18.3 ਓਵਰਾਂ 'ਚ ਸਿਰਫ 125 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਈ ਅਤੇ 42 ਦੌੜਾਂ ਨਾਲ ਮੈਚ ਹਾਰ ਗਈ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ 5 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਤੇ 4-1 ਨਾਲ ਕਬਜ਼ਾ ਕਰ ਲਿਆ ਹੈ।
A 42-run victory in the 5th & Final T20I 🙌
— BCCI (@BCCI) July 14, 2024
With that win, #TeamIndia complete a 4⃣-1⃣ series win in Zimbabwe 👏👏
Scorecard ▶️ https://t.co/TZH0TNJcBQ#ZIMvIND pic.twitter.com/oJpasyhcTJ
ਭਾਰਤ ਨੇ 5ਵਾਂ ਟੀ-20 ਮੈਚ 42 ਦੌੜਾਂ ਨਾਲ ਜਿੱਤਿਆ: ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸੰਜੂ ਸੈਮਸਨ (58) ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾਈਆਂ। ਜ਼ਿੰਬਾਬਵੇ ਨੂੰ ਜਿੱਤ ਲਈ 168 ਦੌੜਾਂ ਦਾ ਟੀਚਾ ਹਾਸਲ ਕਰਨਾ ਸੀ ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੂੰ 18.3 ਓਵਰਾਂ 'ਚ ਸਿਰਫ 125 ਦੌੜਾਂ ਦੇ ਸਕੋਰ 'ਤੇ ਆਲ ਆਊਟ ਕਰ ਦਿੱਤਾ। ਭਾਰਤ ਲਈ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਸ਼ਿਵਮ ਦੂਬੇ ਨੂੰ ਵੀ 2 ਸਫਲਤਾ ਮਿਲੀ।
4⃣ wickets ⚡️
— BCCI (@BCCI) July 14, 2024
2⃣2⃣ runs
Mukesh Kumar registers his career-best bowling figures in T20Is 👏👏
Scorecard ▶️ https://t.co/TZH0TNJcBQ#TeamIndia | #ZIMvIND pic.twitter.com/yG11RPJKoo
ਭਾਰਤ ਨੇ ਸੀਰੀਜ਼ 'ਤੇ 4-1 ਨਾਲ ਕੀਤਾ ਕਬਜ਼ਾ: ਜ਼ਿੰਬਾਬਵੇ ਖਿਲਾਫ 5ਵੇਂ ਮੈਚ 'ਚ ਸ਼ਾਨਦਾਰ ਜਿੱਤ ਦੇ ਨਾਲ ਭਾਰਤ ਨੇ ਸੀਰੀਜ਼ 4-1 ਨਾਲ ਜਿੱਤ ਲਈ ਹੈ। ਭਾਰਤ ਨੂੰ ਪਹਿਲੇ ਮੈਚ ਵਿੱਚ ਜ਼ਿੰਬਾਬਵੇ ਹੱਥੋਂ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਇਸ ਤੋਂ ਬਾਅਦ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਚਾਰੇ ਮੈਚ ਜਿੱਤ ਲਏ। ਭਾਰਤ ਨੇ ਦੂਜੇ ਟੀ-20 ਵਿੱਚ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾਇਆ। ਤੀਜਾ ਟੀ-20 23 ਦੌੜਾਂ ਨਾਲ ਜਿੱਤਿਆ। ਫਿਰ ਚੌਥੇ ਟੀ-20 ਮੈਚ ਵਿੱਚ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਆਖਰੀ ਟੀ-20 ਮੈਚ 42 ਦੌੜਾਂ ਨਾਲ ਜਿੱਤ ਕੇ ਸੀਰੀਜ਼ 4-1 ਨਾਲ ਜਿੱਤ ਲਈ।
India complete four wins in a row to end the T20I series on a high 👏
— ICC (@ICC) July 14, 2024
📝 #ZIMvIND: https://t.co/naG0RWx8eZ pic.twitter.com/oZbDZYo1li
ਸ਼ਿਵਮ ਦੂਬੇ ਬਣੇ ਪਲੇਅਰ ਆਫ ਦ ਮੈਚ: ਜ਼ਿੰਬਾਬਵੇ ਦੇ ਖਿਲਾਫ ਆਖਰੀ ਟੀ-20 ਮੈਚ 'ਚ ਭਾਰਤ ਦੀ ਜਿੱਤ ਦੇ ਹੀਰੋ ਆਲਰਾਊਂਡਰ ਸ਼ਿਵਮ ਦੂਬੇ ਰਹੇ। ਦੂਬੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 12 ਗੇਂਦਾਂ 'ਤੇ 2 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 26 ਦੌੜਾਂ ਦੀ ਅਜੇਤੂ ਪਾਰੀ ਖੇਡੀ। ਫਿਰ ਗੇਂਦਬਾਜ਼ੀ ਕਰਦੇ ਹੋਏ ਉਸ ਨੇ 4 ਓਵਰਾਂ 'ਚ ਸਿਰਫ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਸ਼ਿਵਮ ਦੂਬੇ ਨੂੰ ਇਸ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਲਈ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ।
5⃣ matches
— BCCI (@BCCI) July 14, 2024
8⃣ wickets 🙌
For his brilliance with the ball, Washington Sundar becomes the Player of the series 👏👏
Scorecard ▶️ https://t.co/TZH0TNJcBQ#TeamIndia | #ZIMvIND | @Sundarwashi5 pic.twitter.com/pVBJ29nreN
ਵਾਸ਼ਿੰਗਟਨ ਸੁੰਦਰ ਬਣੇ ਪਲੇਅਰ ਆਫ ਦ ਸੀਰੀਜ਼: ਭਾਰਤ ਦੇ ਸਟਾਰ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਿ ਸੀਰੀਜ਼' ਦਾ ਐਵਾਰਡ ਦਿੱਤਾ ਗਿਆ। ਸੁੰਦਰ ਨੇ 5 ਮੈਚਾਂ 'ਚ 5.16 ਦੀ ਸ਼ਾਨਦਾਰ ਇਕਾਨਮੀ ਨਾਲ 8 ਵਿਕਟਾਂ ਲਈਆਂ। ਸੁੰਦਰ ਨੇ ਵੀ ਪੂਰੀ ਸੀਰੀਜ਼ ਦੌਰਾਨ ਬੱਲੇ ਨਾਲ 28 ਦੌੜਾਂ ਦਾ ਯੋਗਦਾਨ ਪਾਇਆ।