ਹਰਾਰੇ (ਜ਼ਿੰਬਾਬਵੇ) : ਭਾਰਤ ਅਤੇ ਜ਼ਿੰਬਾਬਵੇ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਹਰਾਰੇ 'ਚ ਖੇਡਿਆ ਗਿਆ। ਇਸ ਮੈਚ 'ਚ ਭਾਰਤੀ ਟੀਮ ਅਪਸੈੱਟ ਦਾ ਸ਼ਿਕਾਰ ਹੋ ਗਈ। ਜ਼ਿੰਬਾਬਵੇ ਨੇ ਟੀ-20 ਵਿਸ਼ਵ ਚੈਂਪੀਅਨ ਟੀਮ ਇੰਡੀਆ ਨੂੰ ਹੈਰਾਨ ਕਰਦੇ ਹੋਏ ਇਤਿਹਾਸਕ ਜਿੱਤ ਦਰਜ ਕੀਤੀ। ਭਾਰਤੀ ਟੀਮ 116 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ 'ਚ ਨਾਕਾਮ ਰਹੀ। ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਜ਼ਿੰਬਾਬਵੇ ਨੇ 13 ਦੌੜਾਂ ਨਾਲ ਜਿੱਤ ਦਰਜ ਕੀਤੀ।
Fantastic performance by Zimbabwe in the first T20I against India 👏#ZIMvIND | 📝: https://t.co/fo9Ow4hvG9 pic.twitter.com/s4TCUfdYSL
— ICC (@ICC) July 6, 2024
ਜ਼ਿੰਬਾਬਵੇ ਨੇ 13 ਦੌੜਾਂ ਨਾਲ ਜਿੱਤਿਆ ਮੈਚ: ਜ਼ਿੰਬਾਬਵੇ ਨੇ ਪਹਿਲੇ ਟੀ-20 ਮੈਚ 'ਚ ਭਾਰਤ ਨੂੰ 13 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ 'ਚ 115 ਦੌੜਾਂ ਬਣਾਈਆਂ। 116 ਦੌੜਾਂ ਦੇ ਮਾਮੂਲੀ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 19.5 ਓਵਰਾਂ ਵਿੱਚ 102 ਦੇ ਸਕੋਰ 'ਤੇ ਆਲ ਆਊਟ ਹੋ ਗਈ ਅਤੇ 13 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਵੱਲੋਂ ਕਪਤਾਨ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ। ਵਾਸ਼ਿੰਗਟਨ ਸੁੰਦਰ (27) ਨੇ ਆਖਰੀ ਓਵਰਾਂ 'ਚ ਭਾਰਤ ਨੂੰ ਜਿੱਤ ਦਿਵਾਉਣ ਦੀ ਫਿਰ ਕੋਸ਼ਿਸ਼ ਕੀਤੀ। ਪਰ, ਇੱਕ ਸਿਰੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
Zimbabwe win the first T20I by 13 runs 🎉 #ZIMvIND pic.twitter.com/cy88BNqogL
— Zimbabwe Cricket (@ZimCricketv) July 6, 2024
ਭਾਰਤੀ ਬੱਲੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ: ਭਾਰਤ ਦੀ ਇਸ ਵੱਡੀ ਹਾਰ ਲਈ ਬੱਲੇਬਾਜ਼ ਜ਼ਿੰਮੇਵਾਰ ਸਨ। ਭਾਰਤੀ ਬੱਲੇਬਾਜ਼ ਜ਼ਿੰਬਾਬਵੇ ਦੇ ਗੇਂਦਬਾਜ਼ਾਂ ਅੱਗੇ ਝੁਕ ਗਏ ਅਤੇ ਤਾਸ਼ ਦੇ ਪੱਤਿਆਂ ਵਾਂਗ ਟੁੱਟ ਗਏ। ਜ਼ਿਆਦਾਤਰ ਬੱਲੇਬਾਜ਼ਾਂ ਨੇ ਖਰਾਬ ਸ਼ਾਟ ਖੇਡ ਕੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਦੇ 8 ਬੱਲੇਬਾਜ਼ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕੇ।
June 29th - India won the T20I World Cup.
— Johns. (@CricCrazyJohns) July 6, 2024
July 6th - India lost to Zimbabwe.
38-year-old Raza is an inspiration, leading the team, runs with bat, wickets with ball, An all-time legend. 🫡 pic.twitter.com/TYrndQecDb
ਡੈਬਿਊ ਮੈਚ 'ਚ ਫਲਾਪ ਰਹੇ ਇਹ ਖਿਡਾਰੀ: ਭਾਰਤ ਲਈ ਪਹਿਲੇ ਟੀ-20 ਮੈਚ 'ਚ 3 ਬੱਲੇਬਾਜ਼ਾਂ ਨੇ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ। ਪਰ ਤਿੰਨੋਂ ਬੱਲੇਬਾਜ਼ ਇਸ ਨੂੰ ਯਾਦਗਾਰ ਬਣਾਉਣ ਵਿੱਚ ਨਾਕਾਮ ਰਹੇ ਅਤੇ ਸਸਤੇ ਵਿੱਚ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਅਭਿਸ਼ੇਕ ਸ਼ਰਮਾ (0), ਰਿਆਨ ਪਰਾਗ (2) ਅਤੇ ਧਰੁਵ ਜੁਰੇਲ (6) ਦੌੜਾਂ ਬਣਾ ਕੇ ਆਊਟ ਹੋ ਗਏ।
Zimbabwe defended the lowest ever total against India in T20i history. 🤯
— Mufaddal Vohra (@mufaddal_vohra) July 6, 2024
- Some commendable performance by Zimbabwe. 👏 pic.twitter.com/vNrzTG2luq
ਸਿਕੰਦਰ ਰਜ਼ਾ ਰਹੇ ਜਿੱਤ ਦੇ ਹੀਰੋ: ਭਾਰਤ 'ਤੇ ਜ਼ਿੰਬਾਬਵੇ ਦੀ ਇਸ ਧਮਾਕੇਦਾਰ ਜਿੱਤ ਦੇ ਹੀਰੋ ਰਹੇ ਕਪਤਾਨ ਸਿਕੰਦਰ ਰਜ਼ਾ। ਜਿਸ ਨੇ ਗੇਂਦ ਅਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਜ਼ਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 17 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਸ ਨੇ 4 ਓਵਰਾਂ 'ਚ 25 ਦੌੜਾਂ ਦੇ ਕੇ 3 ਮਹੱਤਵਪੂਰਨ ਵਿਕਟਾਂ ਲੈ ਕੇ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਸਿਕੰਦਰ ਰਜ਼ਾ ਨੂੰ ਉਸ ਦੇ ਹਰਫ਼ਨਮੌਲਾ ਪ੍ਰਦਰਸ਼ਨ ਲਈ ਪਲੇਅਰ ਆਫ਼ ਦਾ ਮੈਚ ਦਾ ਪੁਰਸਕਾਰ ਦਿੱਤਾ ਗਿਆ।