ਕੋਲੰਬੋ/ਸ਼੍ਰੀਲੰਕਾ: ਭਾਰਤ ਦੇ ਵਨਡੇ ਅਤੇ ਟੈਸਟ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਸ਼੍ਰੀਲੰਕਾ ਖਿਲਾਫ ਖੇਡੇ ਗਏ ਦੂਜੇ ਵਨਡੇ ਮੈਚ 'ਚ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਹੁਣ ਭਾਰਤ ਲਈ ਸਭ ਤੋਂ ਵੱਧ ਵਨਡੇ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡ ਕੇ ਆਪਣੇ ਸ਼ਾਨਦਾਰ ਵਨਡੇ ਕਰੀਅਰ ਵਿੱਚ ਇੱਕ ਹੋਰ ਰਿਕਾਰਡ ਜੋੜ ਲਿਆ ਹੈ। ਉਹ ਇੱਕ ਫਲਿਕ ਸ਼ਾਟ ਤੋਂ ਸਕਵੇਅਰ ਲੈੱਗ ਤੱਕ ਸਿੰਗਲ ਲੈ ਕੇ ਇੱਕ ਰੋਜ਼ਾ ਕ੍ਰਿਕਟ ਵਿੱਚ ਭਾਰਤ ਲਈ ਚੌਥਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ।
Another day, another FIFTY! 👏
— BCCI (@BCCI) August 4, 2024
Half-century with a MAXIMUM! 💥
57th ODI half-century for Captain Rohit Sharma 💪
Follow The Match ▶️ https://t.co/KTwPVvU9s9#TeamIndia | #SLvIND | @ImRo45 pic.twitter.com/m12g0rzgxv
ਰੋਹਿਤ ਸ਼ਰਮਾ ਦਾ ਨਵਾਂ ਵਨਡੇ ਰਿਕਾਰਡ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਵਨਡੇ ਵਿੱਚ ਭਾਰਤ ਲਈ ਸਭ ਤੋਂ ਵੱਧ ਵਨਡੇ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਰਾਹੁਲ ਦ੍ਰਾਵਿੜ ਨੂੰ ਪਛਾੜ ਦਿੱਤਾ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਰੋਹਿਤ ਨੇ ਦ੍ਰਾਵਿੜ ਦੇ 10768 ਦੌੜਾਂ ਦੇ ਰਿਕਾਰਡ ਨੂੰ ਪਛਾੜ ਦਿੱਤਾ।
🚨Record Alert 🚨
— Kuljot⁴⁵ (@Ro45Kuljot) August 4, 2024
ROHIT SHARMA BECOMES THE 4th HIGHEST RUN-GETTER FOR INDIA IN ODI HISTORY🥶
THE GREATEST OF ALL TIME @ImRo45 🐐🔥 pic.twitter.com/EVj5QMx3IX
ਰੋਹਿਤ ਸ਼ਰਮਾ ਨੇ ਸ਼ਾਨਦਾਰ ਅਰਧ ਸੈਂਕੜਾ ਜੜਦਿਆਂ ਸ਼੍ਰੀਲੰਕਾ ਖਿਲਾਫ ਦੂਜੇ ਵਨਡੇ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 241 ਦੌੜਾਂ ਦਾ ਟੀਚਾ ਦਿੱਤਾ। ਜਿਸ ਦੇ ਜਵਾਬ ਵਿੱਚ ਭਾਰਤ ਨੇ ਰੋਹਿਤ ਸ਼ਰਮਾ ਦੇ ਅਰਧ ਸੈਂਕੜੇ ਦੀ ਬਦੌਲਤ ਆਸਾਨ ਜਿੱਤ ਦਰਜ ਕੀਤੀ। ਰੋਹਿਤ ਸ਼ਰਮਾ ਨੇ 44 ਗੇਂਦਾਂ ਵਿੱਚ 64 ਦੌੜਾਂ ਦੀ ਤੇਜ਼ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਤੂਫਾਨੀ ਪਾਰੀ 'ਚ ਹਿਟਮੈਨ ਨੇ 5 ਚੌਕੇ ਅਤੇ 4 ਸਕਾਈਸਕ੍ਰੈਪਰ ਛੱਕੇ ਲਗਾਏ।
An iconic list of Indian batters. 🇮🇳 pic.twitter.com/YytRwWbF8R
— Johns. (@CricCrazyJohns) August 4, 2024
ਵਨਡੇ ਇਤਿਹਾਸ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ:
ਸਚਿਨ ਤੇਂਦੁਲਕਰ - 18426 (452 ਪਾਰੀਆਂ)
ਵਿਰਾਟ ਕੋਹਲੀ - 13872* (281 ਪਾਰੀਆਂ)
ਸੌਰਵ ਗਾਂਗੁਲੀ - 11221 (297 ਪਾਰੀਆਂ)
ਰੋਹਿਤ ਸ਼ਰਮਾ - 10769* (256 ਪਾਰੀਆਂ)
ਐਮਐਸ ਧੋਨੀ - 10599 (294 ਪਾਰੀਆਂ)
Most runs for India in ODI history:
— Johns. (@CricCrazyJohns) August 4, 2024
Sachin - 18426 (452 innings)
Kohli - 13872* (281 innings)
Ganguly - 11221 (297 innings)
Rohit - 10769* (256 innings)
Dravid - 10768 (314 innings)
Dhoni - 10599 (294 innings)
Rohit Sharma moves to 4th in the Elite list. 👏 pic.twitter.com/0oxY4fkG2l