ਨਵੀਂ ਦਿੱਲੀ— ਟੀਮ ਇੰਡੀਆ ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਆਪਣੇ ਦਮਦਾਰ ਪ੍ਰਦਰਸ਼ਨ ਦੇ ਦਮ 'ਤੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਜੈਸਵਾਲ ਨੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਵੱਡੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਹੁਣ ਯਸ਼ਸਵੀ ਕੋਲ ਕੋਹਲੀ ਦੇ ਇਸ ਵੱਡੇ ਰਿਕਾਰਡ ਨੂੰ ਤੋੜਨ ਅਤੇ ਇੰਗਲੈਂਡ ਦੇ ਖਿਲਾਫ 7 ਮਾਰਚ ਤੋਂ ਧਰਮਸ਼ਾਲਾ 'ਚ ਹੋਣ ਵਾਲੇ 5ਵੇਂ ਟੈਸਟ ਮੈਚ 'ਚ ਦੌੜਾਂ ਬਣਾ ਕੇ ਉਸ ਨੂੰ ਪਛਾੜਨ ਦਾ ਮੌਕਾ ਹੋਵੇਗਾ। ਇਸ ਤੋਂ ਇਲਾਵਾ ਜੈਸਵਾਲ ਨੇ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਅਤੇ ਵਿਜੇ ਮਾਂਜਰੇਕਰ ਦੇ ਵੱਡੇ ਰਿਕਾਰਡਾਂ ਨੂੰ ਵੀ ਤਬਾਹ ਕਰ ਦਿੱਤਾ ਹੈ।
ਦਰਅਸਲ, ਯਸ਼ਸਵੀ ਜੈਸਵਾਲ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਵਿਰਾਟ ਕੋਹਲੀ ਦੀ ਬਰਾਬਰੀ ਕਰ ਲਈ ਹੈ। ਇਸ ਨਾਲ ਉਸ ਨੇ ਰਾਹੁਲ ਦ੍ਰਾਵਿੜ ਅਤੇ ਵਿਜੇ ਮਾਂਜਰੇਕਰ ਨੂੰ ਪਿੱਛੇ ਛੱਡ ਦਿੱਤਾ ਹੈ। 5 ਮੈਚਾਂ ਦੀ ਇਸ ਸੀਰੀਜ਼ 'ਚ ਹੁਣ ਤੱਕ ਯਸ਼ਸਵੀ ਨੇ 4 ਮੈਚਾਂ ਦੀਆਂ 8 ਪਾਰੀਆਂ 'ਚ 655 ਦੌੜਾਂ ਬਣਾਈਆਂ ਹਨ। ਇਸ ਨਾਲ ਉਸ ਨੇ ਵਿਰਾਟ ਦੀ ਬਰਾਬਰੀ ਵੀ ਕਰ ਲਈ ਹੈ। ਵਿਰਾਟ ਨੇ ਇੰਗਲੈਂਡ ਖਿਲਾਫ ਸੀਰੀਜ਼ 'ਚ ਵੀ 655 ਦੌੜਾਂ ਬਣਾਈਆਂ ਹਨ।
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼
- ਯਸ਼ਸਵੀ ਜੈਸਵਾਲ - 655* (2024) ਦੌੜਾਂ
- ਵਿਰਾਟ ਕੋਹਲੀ - 655 ਦੌੜਾਂ (2016)
- ਰਾਹੁਲ ਦ੍ਰਾਵਿੜ - 602 (2002)
- ਵਿਜੇ ਮਾਂਜਰੇਕਰ - 586 (1961-62
- ਲੰਬੇ ਸਮੇਂ ਬਾਅਦ ਵਾਪਸੀ ਕਰ ਰਏ ਹਾਰਦਿਕ ਪੰਡਯਾ, ਇਸ ਟੂਰਨਾਮੈਂਟ 'ਚ ਲੈ ਰਹੇ ਹਨ ਹਿੱਸਾ
- ਰੋਹਿਤ ਸ਼ਰਮਾ ਨੇ ਕੀਤਾ ਵੱਡਾ ਕਾਰਨਾਮਾ, ਪਹਿਲੀ ਸ਼੍ਰੇਣੀ ਕ੍ਰਿਕਟ 'ਚ ਪੂਰੀਆਂ ਕੀਤੀਆਂ 9000 ਦੌੜਾਂ
- ਜੁਰੇਲ ਤੇ ਕੁਲਦੀਪ ਨੇ ਕੀਤੀ ਇਕ-ਦੂਜੇ ਦੀ ਤਾਰੀਫ, 'ਚਾਇਨਾਮੈਨ' ਬੋਲੇ 4 ਵਿਕਟਾਂ ਨਾਲ ਮੈਂ ਬਹੁਤ ਖੁਸ਼
- ਧਰੁਵ ਜੁਰੇਲ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਅਰਧ ਸੈਂਕੜਾ, ਇੰਗਲੈਂਡ ਖਿਲਾਫ 90 ਦੌੜਾਂ ਬਣਾਈਆਂ
ਯਸ਼ਸਵੀ ਨੇ ਇਸ ਸੀਰੀਜ਼ 'ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਇਸ ਸੀਰੀਜ਼ 'ਚ ਹੁਣ ਤੱਕ 2 ਦੋਹਰੇ ਸੈਂਕੜੇ ਵੀ ਲਗਾ ਚੁੱਕੇ ਹਨ। ਇਸ ਤੋਂ ਇਲਾਵਾ ਉਸ ਨੇ ਆਪਣੇ ਬੱਲੇ ਨਾਲ 2 ਅਰਧ ਸੈਂਕੜੇ ਵੀ ਲਗਾਏ ਹਨ। ਇਸ ਦੌਰਾਨ ਉਸ ਦਾ ਔਸਤ 93.57 ਅਤੇ ਸਟ੍ਰਾਈਕ ਰੇਟ 78.63 ਰਿਹਾ। ਉਸਦਾ ਸਰਵੋਤਮ ਸਕੋਰ 241* ਰਿਹਾ ਹੈ।