ਰਾਂਚੀ/ਝਾਰਖੰਡ: ਭਾਰਤ ਬਨਾਮ ਇੰਗਲੈਂਡ ਵਿਚਾਲੇ ਰਾਂਚੀ 'ਚ ਖੇਡੇ ਜਾ ਰਹੇ ਟੈਸਟ 'ਚ ਸ਼ੋਏਬ ਬਸ਼ੀਰ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਉਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਟੀਮ 307 ਦੌੜਾਂ 'ਤੇ ਆਲ ਆਊਟ ਹੋ ਗਈ। ਸ਼ੋਏਬ ਬਸ਼ੀਰ ਦਾ ਇਹ ਦੂਜਾ ਅੰਤਰਰਾਸ਼ਟਰੀ ਟੈਸਟ ਮੈਚ ਹੈ। ਉਸ ਨੂੰ ਦੂਜੇ ਟੈਸਟ ਮੈਚ 'ਚ ਪਲੇਇੰਗ-11 'ਚ ਮੌਕਾ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਦੀ ਜਗ੍ਹਾ ਮਾਰਕ ਵੁੱਡ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਸੀ।
ਬਸ਼ੀਰ ਨੇ ਰਾਂਚੀ ਟੈਸਟ 'ਚ ਭਾਰਤ ਦੀ ਪਹਿਲੀ ਪਾਰੀ 'ਚ 5 ਵਿਕਟਾਂ ਲਈਆਂ। ਉਸ ਨੇ ਪਹਿਲੀ ਵਿਕਟ ਸ਼ੁਭਮਨ ਗਿੱਲ ਦੀ ਲਈ। ਉਹ 65 ਗੇਂਦਾਂ ਵਿੱਚ 38 ਦੌੜਾਂ ਬਣਾ ਕੇ ਖੇਡ ਰਹੇ ਸੀ। ਇਸ ਤੋਂ ਬਾਅਦ ਬਸ਼ੀਰ ਨੇ ਪਾਟੀਦਾਰ ਨੂੰ ਐੱਲ.ਬੀ.ਡਬਲਯੂ ਆਊਟ ਕਰਕੇ ਦੂਜੀ ਵਿਕਟ ਲਈ। ਪਾਟੀਦਾਰ 42 ਗੇਂਦਾਂ 'ਚ 17 ਦੌੜਾਂ ਬਣਾ ਕੇ ਕ੍ਰੀਜ਼ 'ਤੇ ਖੜ੍ਹੇ ਸਨ। ਉਹ ਲਗਾਤਾਰ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਸੀ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਵਿੰਦਰ ਜਡੇਜਾ ਨੂੰ ਵੀ ਜਲਦੀ ਹੀ ਸ਼ੋਏਬ ਬਸ਼ੀਰ ਨੇ ਵਾਪਸੀ ਦਾ ਰਾਹ ਦਿਖਾਇਆ। ਪਿਛਲੇ ਮੈਚ 'ਚ ਸੈਂਕੜਾ ਲਗਾਉਣ ਵਾਲੇ ਜਡੇਜਾ 12 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਏ।
ਮੈਚ ਦੇ ਆਖਰੀ ਸੈਸ਼ਨ 'ਚ ਯਸ਼ਸਵੀ ਜੈਸਵਾਲ ਵੀ 73 ਦੌੜਾਂ ਦੇ ਸਕੋਰ 'ਤੇ ਸ਼ੋਏਬ ਬਸ਼ੀਰ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਬਸ਼ੀਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਤੀਜੇ ਦਿਨ ਆਕਾਸ਼ਦੀਪ ਦੀ ਵਿਕਟ ਲੈ ਕੇ ਪੰਜ ਵਿਕਟਾਂ ਪੂਰੀਆਂ ਕਰ ਲਈਆਂ।
ਦੱਸ ਦਈਏ ਕਿ ਬਸ਼ੀਰ ਨੇ ਵਿਸ਼ਾਖਾਪਟਨਮ ਟੈਸਟ 'ਚ ਭਾਰਤ ਖਿਲਾਫ ਆਪਣਾ ਡੈਬਿਊ ਕੀਤਾ ਸੀ। ਵੀਜ਼ਾ ਸਬੰਧੀ ਸਮੱਸਿਆਵਾਂ ਕਾਰਨ ਬਸ਼ੀਰ ਸਮੇਂ ਸਿਰ ਭਾਰਤ ਨਹੀਂ ਪਹੁੰਚ ਸਕੇ ਜਿਸ ਕਾਰਨ ਉਨ੍ਹਾਂ ਨੂੰ ਹੈਦਰਾਬਾਦ ਟੈਸਟ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ। ਰਾਜਕੋਟ ਵਿੱਚ ਹੋਏ ਤੀਜੇ ਟੈਸਟ ਮੈਚ ਵਿੱਚ ਵੀ ਬਸ਼ੀਰ ਦੋ ਤੇਜ਼ ਗੇਂਦਬਾਜ਼ਾਂ ਨੂੰ ਖੇਡਣ ਦੇ ਫੈਸਲੇ ਕਾਰਨ ਪਲੇਇੰਗ 11 ਦਾ ਹਿੱਸਾ ਨਹੀਂ ਬਣ ਸਕਿਆ। ਉਨ੍ਹਾਂ ਨੇ ਵਿਸ਼ਾਖਾਪਟਨਮ ਟੈਸਟ 'ਚ 4 ਮਹੱਤਵਪੂਰਨ ਵਿਕਟਾਂ ਲਈਆਂ ਸਨ।