ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ਦੇ ਗਾਬਾ ਕ੍ਰਿਕਟ ਮੈਦਾਨ 'ਤੇ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਨੂੰ ਦੇਖਣ ਲਈ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਪਹੁੰਚੀ ਹੈ। ਸਾਰਾ ਦਾ ਨਾਂ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨਾਲ ਜੁੜਿਆ ਹੈ। ਉਨ੍ਹਾਂ ਦੇ ਅਫੇਅਰ ਨੂੰ ਲੈ ਕੇ ਚਰਚਾਵਾਂ ਅਕਸਰ ਸੁਰਖੀਆਂ 'ਚ ਰਹਿੰਦੀਆਂ ਹਨ। ਹਾਲਾਂਕਿ ਦੋਵਾਂ 'ਚੋਂ ਕਿਸੇ ਨੇ ਵੀ ਅਫੇਅਰ ਦੀਆਂ ਅਫਵਾਹਾਂ ਬਾਰੇ ਕੁਝ ਨਹੀਂ ਕਿਹਾ ਹੈ।
Sara Tendulkar is in Brisbane 👀 pic.twitter.com/x4NULxQh6B
— Ahmed Says (@AhmedGT_) December 14, 2024
ਸਾਰਾ ਤੇਂਦੁਲਕਰ ਗਾਬਾ 'ਚ ਮੈਚ ਦੇਖਣ ਪਹੁੰਚੀ
ਸਾਰਾ ਤੇਂਦੁਲਕਰ ਆਸਟ੍ਰੇਲੀਆ ਪਹੁੰਚ ਚੁੱਕੀ ਹੈ। ਉਹ ਬ੍ਰਿਸਬੇਨ ਵਿੱਚ ਮੈਚ ਦੇਖਦੇ ਹੋਏ ਕੈਮਰੇ ਵਿੱਚ ਕੈਦ ਹੋ ਗਈ ਹੈ। ਸਾਰਾ ਨੂੰ ਗਾਬਾ ਸਟੇਡੀਅਮ ਦੇ ਵੀਵੀਆਈਪੀ ਬਾਕਸ ਵਿੱਚ ਸਾਬਕਾ ਭਾਰਤੀ ਕ੍ਰਿਕਟਰਾਂ ਅਤੇ ਕੁਮੈਂਟੇਟਰ ਜ਼ਹੀਰ ਖਾਨ ਅਤੇ ਹਰਭਜਨ ਸਿੰਘ ਨਾਲ ਦੇਖਿਆ ਗਿਆ। ਉਨ੍ਹਾਂ ਨੇ ਨੀਲੇ ਰੰਗ ਦੀ ਡਰੈੱਸ ਪਾਈ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਸਿਰ 'ਤੇ ਕਾਲੇ ਰੰਗ ਦਾ ਚਸ਼ਮਾ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਬ੍ਰਿਸਬੇਨ ਤੋਂ ਗੁੱਡ ਮਾਰਨਿੰਗ ਦੀ ਸਟੋਰੀ ਵੀ ਸ਼ੇਅਰ ਕੀਤੀ ਹੈ।
Sara Tendulkar Is There to Support Team India. pic.twitter.com/k7iUbTMsSG
— Ahmed Says (@AhmedGT_) December 14, 2024
ਸਾਰਾ-ਗਿਲ ਨੂੰ ਲੈਕੇ ਪ੍ਰਸ਼ੰਸਕਾਂ ਨੇ ਕੀਤੀ ਟਿੱਪਣੀ
ਜਦੋਂ ਸਾਰਾ ਦੀ ਸਟੇਡੀਅਮ 'ਚ ਮੈਚ ਦੇਖਣ ਦੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਪ੍ਰਸ਼ੰਸਕਾਂ ਨੇ ਪੋਸਟ 'ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਉਹ ਟੀਮ ਇੰਡੀਆ ਲਈ ਨਹੀਂ ਬਲਕਿ ਸ਼ੁਭਮਨ ਗਿੱਲ ਲਈ ਆਈ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਵਾਹ, ਕੀ ਸੀਨ ਹੈ। ਇੱਕ ਯੂਜ਼ਰ ਲਿਖਦਾ ਹੈ, ਗਿੱਲ ਹੁਣ 80+ ਨੂੰ ਹਿੱਟ ਕਰੇਗਾ।
ਇਸੇ ਲੜੀ 'ਚ ਇਕ ਹੋਰ ਯੂਜ਼ਰ ਨੇ ਮਜ਼ਾਕੀਆ ਟਿੱਪਣੀ ਕਰਦੇ ਹੋਏ ਲਿਖਿਆ, 'ਤੁਸੀਂ ਸ਼ੁਭਮਨ ਗਿੱਲ ਨੂੰ ਸਪੋਰਟ ਕਰਨ ਆਏ ਹੋ, ਕਦੇ ਗੁਜਰਾਤ ਟਾਈਟਨਸ ਨੂੰ ਵੀ ਸਪੋਰਟ ਕਰਨ ਲਈ ਆਓ। ਸਾਰਾ ਮੈਚ ਦੇਖਣ ਲਈ ਨਹੀਂ, ਗਿੱਲ ਨੂੰ ਦੇਖਣ ਆਈ ਹੈ। ਇੱਕ ਯੂਜ਼ਰ ਨੇ ਲਿਖਿਆ, ਹੁਣ ਮੈਨੂੰ ਸਮਝ ਆ ਰਿਹਾ ਹੈ ਕਿ ਕੱਲ੍ਹ ਦੀ ਪ੍ਰੈੱਸ ਕਾਨਫਰੰਸ ਵਿੱਚ ਕੋਈ ਇੰਨਾ ਊਰਜਾਵਾਨ ਕਿਉਂ ਦਿਖਾਈ ਦਿੱਤਾ ਸੀ।
Sara Tendulkar is in Brisbane, Australia now,during day 1 match 🤔 😳🤔😳
— CricVipez (@CricVipezAP) December 14, 2024
Best of luck Gill bro 😳#INDvsAUS pic.twitter.com/jP7hv35qcf
ਗਾਬਾ ਟੈਸਟ ਸਥਿਤੀ
ਇਸ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੌਸਮ ਨੂੰ ਦੇਖਦੇ ਹੋਏ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਪਾਰੀ ਦੀ ਸ਼ੁਰੂਆਤ ਕੀਤੀ ਅਤੇ 13.2 ਓਵਰਾਂ ਵਿੱਚ 28 ਦੌੜਾਂ ਬਣਾਈਆਂ। ਫਿਲਹਾਲ ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਰੋਕ ਦਿੱਤੀ ਗਈ ਹੈ।