ਨਵੀਂ ਦਿੱਲੀ: ਹਾਕੀ ਇੰਡੀਆ ਨੇ ਬੁੱਧਵਾਰ ਨੂੰ ਸਟਾਰ ਗੋਲਕੀਪਰ ਪੀਆਰ ਸ੍ਰੀਜੇਸ਼ ਦੇ ਸਨਮਾਨ ਵਜੋਂ ਸੀਨੀਅਰ ਟੀਮ ਦੀ 16 ਨੰਬਰ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ, ਜਿੰਨ੍ਹਾਂ ਨੇ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਕਾਂਸੀ ਤਮਗਾ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਖੇਡ ਤੋਂ ਸੰਨਿਆਸ ਲੈ ਲਿਆ ਸੀ। ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਤੋਂ ਬਾਅਦ ਪੈਰਿਸ ਓਲੰਪਿਕ ਵਿੱਚ ਵੀ ਤੀਜੇ ਸਥਾਨ ’ਤੇ ਰਹਿ ਕੇ ਲਗਾਤਾਰ ਦੂਜੀ ਵਾਰ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
🚨 HOCKEY INDIA ANNOUNCES JERSEY NUMBER 16 HAS BEEN RETIRED AS A TRIBUTE FOR PR SREEJESH...!!!! 🚨
— Johns. (@CricCrazyJohns) August 14, 2024
- Nice gesture by Hockey India. [RevSportz] pic.twitter.com/0QLHURqrPp
ਜੂਨੀਅਰ ਟੀਮ ਨੂੰ ਕੋਚਿੰਗ ਦੇਣਗੇ ਪੀਆਰ ਸ਼੍ਰੀਜੇਸ਼: ਹੁਣ ਹਾਕੀ ਇੰਡੀਆ ਦੇ ਸਕੱਤਰ ਭੋਲਾ ਨਾਥ ਸਿੰਘ ਨੇ ਐਲਾਨ ਕੀਤਾ ਕਿ ਭਾਰਤੀ ਗੋਲਕੀਪਰ ਹੁਣ ਜੂਨੀਅਰ ਟੀਮ ਦੇ ਕੋਚ ਦੀ ਭੂਮਿਕਾ ਨਿਭਾਉਣਗੇ। ਸ਼੍ਰੀਜੇਸ਼ ਹੁਣ ਜੂਨੀਅਰ ਟੀਮ ਦੇ ਕੋਚ ਬਣਨ ਜਾ ਰਹੇ ਹਨ ਅਤੇ ਅਸੀਂ ਸੀਨੀਅਰ ਟੀਮ ਲਈ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰ ਰਹੇ ਹਾਂ। ਅਸੀਂ ਜੂਨੀਅਰ ਟੀਮ ਲਈ 16 ਨੰਬਰ ਦੀ ਜਰਸੀ ਨੂੰ ਰਿਟਾਇਰ ਨਹੀਂ ਕਰ ਰਹੇ ਹਾਂ। ਭੋਲਾ ਨਾਥ ਸਿੰਘ ਨੇ ਤਜਰਬੇਕਾਰ ਖਿਡਾਰੀ ਦੇ ਸਨਮਾਨ ਸਮਾਰੋਹ 'ਚ ਕਿਹਾ, 'ਸ੍ਰੀਜੇਸ਼ ਜੂਨੀਅਰ ਟੀਮ 'ਚ ਇਕ ਹੋਰ ਸ਼੍ਰੀਜੇਸ਼ ਨੂੰ ਤਿਆਰ ਕਰਨਗੇ।'
ਸ਼੍ਰੀਜੇਸ਼ ਨੇ ਓਲੰਪਿਕ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ: ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਂਸੀ ਦਾ ਤਗਮਾ ਜਿੱਤਿਆ। ਟੀਮ ਦੇ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਸਾਰੇ ਮੈਚਾਂ 'ਚ ਮਹੱਤਵਪੂਰਨ ਸਮੇਂ 'ਤੇ ਗੋਲ ਬਚਾਏ ਅਤੇ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਸ਼੍ਰੀਜੇਸ਼ ਨੇ ਗ੍ਰੇਟ ਬ੍ਰਿਟੇਨ ਖਿਲਾਫ ਪੈਨਲਟੀ ਸ਼ੂਟਆਊਟ 'ਚ ਦੋ ਗੋਲ ਬਚਾ ਕੇ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ।
ਸ਼੍ਰੀਜੇਸ਼ ਨੇ ਸਾਲ 2006 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ। ਪਰ ਉਹ 2011 ਤੋਂ ਬਾਅਦ ਕਦੇ ਵੀ ਟੀਮ ਤੋਂ ਬਾਹਰ ਨਹੀਂ ਹੋਏ। ਉਨ੍ਹਾਂ ਨੇ 18 ਸਾਲਾਂ ਵਿੱਚ ਭਾਰਤੀ ਟੀਮ ਲਈ 336 ਮੈਚ ਖੇਡੇ ਹਨ, ਜਿਸ ਦੌਰਾਨ ਉਨ੍ਹਾਂ ਨੇ 4 ਓਲੰਪਿਕ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਦੋ ਵਾਰ ਤਗਮੇ ਵੀ ਜਿੱਤੇ ਹਨ।
- ਕਾਂਸੀ ਤਮਗਾ ਜੇਤੂ ਅਮਨ ਸਹਿਰਾਵਤ ਦਾ ਸ਼ਾਨਦਾਰ ਸਵਾਗਤ, ਪ੍ਰਸ਼ੰਸਕਾਂ ਨੇ ਇਸ ਤਰ੍ਹਾਂ ਦਿੱਤਾ ਸਨਮਾਨ - Aman Sehrawat
- ਪੀਆਰ ਸ਼੍ਰੀਜੇਸ਼ ਨੇ ਵਿਨੇਸ਼ ਫੋਗਾਟ ਨੂੰ ਲੈਕੇ ਆਖ ਦਿੱਤੀ ਇਹ ਗੱਲ, ਤੇ ਕਿਹਾ- ਉਹ ਹੈ ਅਸਲੀ ਫਾਈਟਰ - PR Sreejesh On Vinesh Phogat
- CAS ਨੇ ਵਧਾਇਆ ਵਿਨੇਸ਼ ਦਾ ਇੰਤਜ਼ਾਰ ਤਾਂ ਮਹਾਵੀਰ ਫੋਗਾਟ ਦਾ ਚੜਿਆ ਪਾਰਾ, ਕਿਹਾ- 'ਸਾਨੂੰ ਕਿਉਂ ਮਿਲ ਰਹੀ ਤਰੀਕ 'ਤੇ ਤਰੀਕ' - Vinesh Phogat