ETV Bharat / sports

RR Vs DC: ਦਿੱਲੀ ਕੈਪੀਟਲਜ਼ ਦੀ ਲਗਾਤਾਰ ਦੂਜੀ ਹਾਰ, ਰਾਜਸਥਾਨ ਰਾਇਲਜ਼ ਨੇ 12 ਦੌੜਾਂ ਨਾਲ ਜਿੱਤਿਆ ਮੈਚ - IPL 2024

IPL 2024 RR Vs DC: ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲਜ਼ ਨੂੰ 12 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਜਦਕਿ ਰਾਇਲਜ਼ ਵੱਲੋਂ ਦਿੱਤੇ 187 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 173 ਦੌੜਾਂ ਹੀ ਬਣਾ ਸਕੀ ਅਤੇ ਲਗਾਤਾਰ ਦੂਜਾ ਮੈਚ ਹਾਰ ਗਈ।

author img

By ETV Bharat Punjabi Team

Published : Mar 29, 2024, 7:26 AM IST

DC RR Match
DC RR Match

ਚੰਡੀਗੜ੍ਹ: ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 9ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 12 ਦੌੜਾਂ ਨਾਲ ਹਰਾਇਆ ਹੈ। ਘਰੇਲੂ ਟੀਮ ਨੇ ਸੈਸ਼ਨ 'ਚ ਆਪਣਾ ਲਗਾਤਾਰ 9ਵਾਂ ਮੈਚ ਜਿੱਤਿਆ ਹੈ, ਜਦਕਿ ਰਾਜਸਥਾਨ ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ।

ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ 'ਚ 5 ਵਿਕਟਾਂ 'ਤੇ 185 ਦੌੜਾਂ ਬਣਾਈਆਂ। ਜਵਾਬ 'ਚ ਦਿੱਲੀ ਦੀ ਟੀਮ 20 ਓਵਰਾਂ 'ਚ 5 ਵਿਕਟਾਂ 'ਤੇ 173 ਦੌੜਾਂ ਹੀ ਬਣਾ ਸਕੀ। ਰਿਆਨ ਪਰਾਗ ਪਲੇਅਰ ਆਫ ਦਾ ਮੈਚ ਚੁਣੇ ਗਏ। ਉਨ੍ਹਾਂ ਨੇ 45 ਗੇਂਦਾਂ 'ਤੇ 84 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ 'ਚ 7 ਚੌਕੇ ਅਤੇ 6 ਛੱਕੇ ਸ਼ਾਮਲ ਸਨ।

ਰਾਜਸਥਾਨ ਦੇ ਰਿਆਨ ਪਰਾਗ ਨੇ 45 ਗੇਂਦਾਂ 'ਤੇ 186.67 ਦੀ ਸਟ੍ਰਾਈਕ ਰੇਟ ਨਾਲ 7 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ ਅਜੇਤੂ 84 ਦੌੜਾਂ ਬਣਾਈਆਂ। ਰਵੀਚੰਦਰਨ ਅਸ਼ਵਿਨ ਨੇ 29 ਅਤੇ ਧਰੁਵ ਜੁਰੇਲ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਦਿੱਲੀ ਵੱਲੋਂ ਖਲੀਲ ਅਹਿਮਦ, ਮੁਕੇਸ਼ ਕੁਮਾਰ, ਐਨਰਿਕ ਨੌਰਤੀ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੂੰ ਇਕ-ਇਕ ਵਿਕਟ ਮਿਲੀ। ਜਵਾਬ 'ਚ ਦਿੱਲੀ ਵਲੋਂ ਡੇਵਿਡ ਵਾਰਨਰ ਨੇ 34 ਗੇਂਦਾਂ 'ਤੇ 49 ਦੌੜਾਂ ਬਣਾਈਆਂ। ਟ੍ਰਿਸਟਨ ਸਟਬਸ ਨੇ ਨਾਬਾਦ 44, ਕਪਤਾਨ ਰਿਸ਼ਭ ਪੰਤ ਨੇ 28 ਅਤੇ ਮਿਸ਼ੇਲ ਮਾਰਸ਼ ਨੇ 23 ਦੌੜਾਂ ਬਣਾਈਆਂ। ਯੁਜਵੇਂਦਰ ਚਾਹਲ ਅਤੇ ਨੰਦਰੇ ਬਰਗਰ ਨੇ 2-2 ਵਿਕਟਾਂ ਹਾਸਲ ਕੀਤੀਆਂ। ਅਵੇਸ਼ ਖਾਨ ਨੂੰ ਇਕ ਵਿਕਟ ਮਿਲੀ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਰਾਜਸਥਾਨ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ 36 ਦੌੜਾਂ 'ਤੇ ਟਾਪ-3 ਵਿਕਟਾਂ ਗੁਆ ਦਿੱਤੀਆਂ ਸਨ। ਯਸ਼ਸਵੀ ਜੈਸਵਾਲ 5 ਦੌੜਾਂ, ਜੋਸ ਬਟਲਰ 11 ਅਤੇ ਸੰਜੂ ਸੈਮਸਨ 15 ਦੌੜਾਂ ਬਣਾ ਕੇ ਆਊਟ ਹੋਏ। ਇੱਥੋਂ ਰਿਆਨ ਪਰਾਗ ਨੇ ਅਰਧ ਸੈਂਕੜਾ ਖੇਡ ਕੇ ਸਕੋਰ ਨੂੰ 185 ਦੌੜਾਂ ਤੱਕ ਪਹੁੰਚਾਇਆ। ਰਿਆਨ ਨੇ ਰਵੀਚੰਦਰਨ ਅਸ਼ਵਿਨ (29 ਦੌੜਾਂ) ਨਾਲ 54, ਧਰੁਵ ਜੁਰੇਲ (20 ਦੌੜਾਂ) ਨਾਲ 52 ਅਤੇ ਹੇਟਮਾਇਰ (14 ਦੌੜਾਂ) ਨਾਲ ਅਜੇਤੂ 43 ਦੌੜਾਂ ਦੀ ਸਾਂਝੇਦਾਰੀ ਕੀਤੀ।

ਉਥੇ ਹੀ 186 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਦਿੱਲੀ ਨੇ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਨਾਲ 20 ਗੇਂਦਾਂ 'ਤੇ 30 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਮਾਰਸ਼ ਦੇ 30 ਦੌੜਾਂ ਦੇ ਸਕੋਰ 'ਤੇ ਆਊਟ ਹੋਣ ਤੋਂ ਬਾਅਦ ਰਿਕੀ ਭੂਈ ਵੀ ਜ਼ੀਰੋ 'ਤੇ ਆਊਟ ਹੋ ਗਏ। ਨੰਬਰ-4 'ਤੇ ਆਏ ਰਿਸ਼ਭ ਪੰਤ ਵੀ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ 28 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ ਵਾਰਨਰ ਨਾਲ 46 ਗੇਂਦਾਂ 'ਤੇ 67 ਦੌੜਾਂ ਦੀ ਸਾਂਝੇਦਾਰੀ ਕੀਤੀ। ਮਿਡਲ ਆਰਡਰ 'ਤੇ ਟ੍ਰਿਸਟਨ ਸਟੱਬਸ ਅਤੇ ਅਕਸ਼ਰ ਪਟੇਲ ਨੇ 51 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।

ਦੋਵਾਂ ਟੀਮਾਂ ਦੇ ਪਲੇਇੰਗ-11

ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਵਿਕਟਕੀਪਰ-ਕਪਤਾਨ), ਯਸ਼ਸਵੀ ਜੈਸਵਾਲ, ਜੋਸ ਬਟਲਰ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਟ੍ਰੇਂਟ ਬੋਲਟ,ਨੰਦਰੇ ਬਰਗਰ, ਸੰਦੀਪ ਸ਼ਰਮਾ ਅਤੇ ਅਵੇਸ਼ ਖਾਨ।

ਦਿੱਲੀ ਕੈਪੀਟਲਜ਼: ਰਿਸ਼ਭ ਪੰਤ (ਵਿਕਟਕੀਪਰ-ਕਪਤਾਨ), ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਰਿਕੀ ਭੁਈ, ਟ੍ਰਿਸਟਨ ਸਟ੍ਰਬਸ, ਅਕਸ਼ਰ ਪਟੇਲ, ਸੁਮਿਤ ਕੁਮਾਰ, ਕੁਲਦੀਪ ਯਾਦਵ, ਖਲੀਲ ਅਹਿਮਦ, ਐਨਰਿਕ ਨੌਰਤੀ ਅਤੇ ਮੁਕੇਸ਼ ਕੁਮਾਰ।

ETV Bharat Logo

Copyright © 2024 Ushodaya Enterprises Pvt. Ltd., All Rights Reserved.