ETV Bharat / sports

ਭਾਰਤੀ ਸ਼ੂਟਰਾਂ ਦਾ ਡਬਲ ਧਮਾਕਾ, ਅਵਨੀ ਲੇਖਰਾ ਨੇ ਗੋਲਡ ਅਤੇ ਮੋਨਾ ਅਗਰਵਾਲ ਨੇ ਜਿੱਤਿਆ ਬ੍ਰਾਂਜ਼ ਮੈਡਲ - Paris Paralympics 2024

author img

By ETV Bharat Sports Team

Published : Aug 30, 2024, 4:34 PM IST

ਭਾਰਤੀ ਮਹਿਲਾ ਪੈਰਾ ਸ਼ੂਟਰ ਅਵਨੀ ਲੇਖਾਰਾ ਨੇ ਪੈਰਿਸ ਪੈਰਾਲੰਪਿਕ 2024 ਵਿੱਚ ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਸੋਨ ਤਗਮਾ ਜਿੱਤਿਆ ਹੈ। ਭਾਰਤ ਦੀ ਮੋਨਾ ਅਗਰਵਾਲ ਨੇ ਇਸ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ।

Paris Paralympics 2024
ਭਾਰਤੀ ਸ਼ੂਟਰਾਂ ਦਾ ਡਬਲ ਧਮਾਕਾ (ETV BHARAT PUNJAB)

ਨਵੀਂ ਦਿੱਲੀ: ਭਾਰਤੀ ਮਹਿਲਾ ਪੈਰਾ ਸ਼ੂਟਰ ਅਵਨੀ ਲੇਖਰਾ ਨੇ ਇਤਿਹਾਸ ਰਚਿਆ ਹੈ ਅਤੇ ਪੈਰਿਸ ਪੈਰਾਲੰਪਿਕ 2024 ਵਿੱਚ ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਭਾਰਤ ਦੀ ਮੋਨਾ ਅਗਰਵਾਲ ਨੇ ਇਸ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਨ੍ਹਾਂ ਦੋਵਾਂ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ SH1 ਈਵੈਂਟ ਵਿੱਚ ਭਾਰਤ ਲਈ ਸੋਨ ਅਤੇ ਕਾਂਸੀ ਦੇ ਤਗਮੇ ਜਿੱਤੇ ਹਨ।

ਅਵਨੀ ਨੇ ਸੋਨ ਅਤੇ ਮੋਨਾ ਨੂੰ ਕਾਂਸੀ ਦਾ ਮੈਡਲ ਜਿੱਤਿਆ: ਪੈਰਿਸ ਪੈਰਾਲੰਪਿਕ 2024 ਦੇ ਦੂਜੇ ਦਿਨ ਅਵਨੀ ਲੇਖਰਾ ਨੇ 249.7 ਅੰਕਾਂ ਨਾਲ ਪੈਰਾਲੰਪਿਕ ਰਿਕਾਰਡ ਬਣਾਇਆ ਅਤੇ ਸੋਨ ਤਗਮਾ ਜਿੱਤਿਆ। ਜਦੋਂਕਿ ਮੋਨਾ ਅਗਰਵਾਲ ਨੇ ਇਸ ਈਵੈਂਟ ਵਿੱਚ 228.7 ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ। ਕੋਰੀਆ ਦੇ ਲੀ ਯੂਨਰੀ ਨੇ ਇਸ ਈਵੈਂਟ ਵਿੱਚ ਦੂਜਾ ਸਥਾਨ ਹਾਸਲ ਕੀਤਾ। ਉਸ ਨੇ 286.8 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ।

ਅਵਨੀ ਦਾ ਲਗਾਤਾਰ ਦੂਜਾ ਗੋਲਡ ਮੈਡਲ: ਪੈਰਾਲੰਪਿਕਸ ਵਿੱਚ ਅਵਨੀ ਲੇਖਰਾ ਦਾ ਇਹ ਦੂਜਾ ਸੋਨ ਤਗਮਾ ਹੈ, ਜਦੋਂ ਕਿ ਉਸਨੇ ਆਪਣਾ ਤੀਜਾ ਵਿਅਕਤੀਗਤ ਤਗਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਉਸ ਨੇ ਟੋਕੀਓ ਪੈਰਾਲੰਪਿਕ 2020 ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ ਲਗਾਤਾਰ ਦੋ ਪੈਰਾਲੰਪਿਕ ਵਿੱਚ ਭਾਰਤ ਲਈ ਦੋ ਸੋਨ ਤਗਮੇ ਜਿੱਤ ਕੇ ਇਤਿਹਾਸ ਰਚਿਆ ਹੈ। ਅਵਨੀ ਨੇ ਪੈਰਾਲੰਪਿਕ 'ਚ ਦੋ ਸੋਨ ਤਗਮੇ ਜਿੱਤਣ ਵਾਲੀ ਇਕਲੌਤੀ ਭਾਰਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਅਵਨੀ ਨੇ 2012 ਵਿੱਚ ਕਾਰ ਹਾਦਸੇ ਤੋਂ ਬਾਅਦ ਵ੍ਹੀਲਚੇਅਰ ਨੂੰ ਆਪਣਾ ਸਾਥੀ ਬਣਾਇਆ ਹੈ। ਆਪਣੀ ਹਿੰਮਤ ਅਤੇ ਤਾਕਤ ਨਾਲ, ਉਸਨੇ 2015 ਵਿੱਚ ਜੈਪੁਰ ਸ਼ੂਟਿੰਗ ਰੇਂਜ ਵਿੱਚ ਪਹਿਲੀ ਵਾਰ ਖੇਡਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.