ਪਟਿਆਲਾ: ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦੌਰਾਨ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਅਤੇ ਹੋਰ ਵਿਰੋਧੀ ਸਿਆਸੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ ਗਿਆ।
ਪੰਜਾਬ 'ਤੇ 3.75 ਲੱਖ ਕਰੋੜ ਦਾ ਕਰਜ਼ਾ
ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਜੋ ਐਂਮਰਜੈਂਸੀ ਇੰਦਰਾਂ ਗਾਂਧੀ ਨੇ ਲਾਈ ਸੀ, ਉਹ ਐਂਮਰਜੈਂਸੀ ਵਾਲੇ ਹਾਲਾਤ ਹੁਣ ਹੋ ਚੁੱਕੇ ਹਨ। ਪੰਜਾਬ ਦੇ ਸਿਰ 3.75 ਲੱਖ ਕਰੋੜ ਦਾ ਕਰਜ਼ਾ ਹੈ। ਦੂਜੇ ਪਾਸੇ ਮੁੱਖ ਮੰਤਰੀ ਦੇ ਹਵਾਈ ਦੌਰੇ ਇਸ ਬੋਝ ਨੂੰ ਹੋਰ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਉਸ ਕੋਲ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਹੁਣ ਜੋ ਕੋਈ ਵੀ ਭਗਵੰਤ ਮਾਨ ਦੇ ਖਿਲਾਫ ਬੋਲਦਾ ਹੈ, ਉਸ ਉੱਤੇ ਕਾਰਵਾਈ ਤਾਂ ਨਿਸ਼ਚਿਤ ਹੀ ਹੁੰਦੀ ਹੈ। ਉਨ੍ਹਾਂ ਕਿ ਅੱਜ ਮੈਂ ਜੋ ਵੀ ਭਗਵੰਤ ਮਾਨ ਬਾਰੇ ਬੋਲ ਰਿਹਾ, ਤਾਂ ਮੇਰੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ, ਪਰ ਮੈਂ ਪਿੱਛੇ ਹੱਟਣ ਵਾਲਾ ਨਹੀਂ, ਮੈਂ ਡਰਦਾ ਨਹੀਂ , ਕਿਉਂਕਿ ਮੈਂ ਸੱਚ ਬੋਲਦਾ ਹਾਂ। ਹੋ ਸਕਦਾ ਮੇਰੇ ਕਹਿਣ ਉੱਤੇ ਭਗਵੰਤ ਮਾਨ ਥੋੜਾ ਸੁਧਰ ਜਾਵੇ, ਤਾਂ ਪੰਜਾਬ ਦਾ ਭਲਾ ਹੋ ਸਕਦਾ ਹੈ। ਜੇ ਮੈਂ ਫਿਕਰ ਕਰਦੇ ਹੋਏ ਵੀ ਇਹ ਕਹਿ ਦਿੱਤਾ ਹੈ, ਭਗਵੰਤ ਮਾਨ ਨੂੰ ਇੰਨੇ ਪੈਗ ਨਹੀਂ ਲਾਉਣੇ ਚਾਹੀਦੇ, ਤਾਂ ਮੇਰੇ ਕਾਰਵਾਈ ਹੋ ਸਕਦੀ ਹੈ।
ਲਾਅ ਐਂਡ ਆਰਡਰ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ
ਬਿਕਰਮ ਮਜੀਠੀਆ ਨੇ ਦੱਸਿਆ ਕਿ ਪੰਜਾਬ ਦਾ ਡੀਜੀਪੀ ਹਾਈਕੋਰਟ ਵਿੱਚ ਜਾ ਕੇ ਕਿਹਾ ਕਿ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ। ਉਦੋਂ ਦੇ ਹੀ ਫਿਰੋਤੀਆਂ ਦੇ ਕੇਸ ਵਧ ਰਹੇ ਹਨ। ਉਨ੍ਹਾਂ ਕਿ ਜਦੋਂ ਦਾ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਉਸ ਤੋਂ ਬਾਅਦ ਵਿੱਚ ਹੀ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਉ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਫੇਲੀਅਰ ਹੈ। ਜਦਕਿ ਪੰਜਾਬ ਦਾ ਜ਼ੇਲ੍ਹ ਮਿਨੀਸਟਰ ਭਗਵੰਤ ਮਾਨ ਹੈ, ਲਾਅ ਐਂਡ ਆਰਡਰ ਵੀ ਭਗਵੰਤ ਮਾਨ ਦਾ ਹੀ ਸਬਜੈਕਟ ਹੈ। ਦੱਸਿਆ ਕਿ 43 ਹਜਾਰ ਕਾਲਾਂ ਦੀ ਡਿਟੇਲ ਵੀ ਹਾਈਕੋਰਟ ਵਿੱਚ ਸਬਮਿਟ ਹੋਈ ਹੈ, ਜੋ ਕਾਲਾਂ ਜੇਲ੍ਹ ਵਿੱਚ ਗਈ ਹਨ। ਇਸ ਦਾ ਮਤਲਬ ਤਾਂ ਇਹ ਹੈ ਕਿ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾਈਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਕੇਜਰੀਵਾਲ ਨੇ ਇਸ ਕਰਕੇ ਹੀ ਕਿਹਾ ਕਿ ਜੋ ਦਿੱਲੀ ਸ਼ਰਾਬ ਘੁਟਾਲਾ ਦੀ ਨੀਤੀ ਹੈ, ਉਹੀ ਨੀਤੀ ਵੀ ਪੰਜਾਬ ਦੀ ਹੈ।
ਕੰਗਨਾ ਰਣੌਤ ਵਰਗੇ ਲੀਡਰਾਂ ਨੂੰ ਕਰੋ ਕਾਬੂ
ਉੱਥੇ ਹੀ ਬਿਕਰਮ ਮਜੀਠੀਆ ਨੇ ਐਮਪੀ ਕੰਗਨਾ ਰਣੰਤ ਬਾਰੇ ਕਿਹਾ ਕਿ ਐਂਮਰਜੈਂਸੀ ਫਿਲਮ ਵਿੱਚ ਜੋ ਕੁਝ ਵੀ ਪੰਜਾਬ ਦੀ ਧਰਤੀ , ਪੰਜ ਦਰਿਆਵਾਂ ਦੀ ਧਰਤੀ ਅਤੇ ਸਿੱਖਾਂ ਬਾਰੇ ਦਿਖਾਇਆ ਗਿਆ ਹੈ, ਉਹ ਬਿਲਕੁਲ ਗ਼ਲਤ ਹੈ। ਇਸ ਨਾਲ ਪੰਜਾਬ ਨੂੰ ਅਤੇ ਪੰਜਾਬੀਆਂ ਦੇ ਮਨ ਨੂੰ ਵੱਡੀ ਠੇਸ ਪਹੁੰਚਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਭਾਈਚਾਰਕ ਸਾਂਝ ਅਤੇ ਬਾਰਡਰ ਸਿਕਉਰਟੀ ਨੂੰ ਕਾਇਮ ਰੱਖਣਾ ਹੈ, ਤਾਂ ਕੰਗਨਾ ਰਣੌਤ ਵਰਗੇ ਲੀਡਰਾਂ ਨੂੰ ਕਾਬੂ ਕਰਨਾ ਪੈਣਾ ਹੈ। ਕੰਗਨਾ ਨੇ ਕਿਸਾਨਾਂ, ਬਜ਼ੁਰਗ ਬੀਬੀਆਂ ਲਈ ਜੋ ਬੋਲਿਆ, ਏਅਰਪੋਰਟ ਵਾਲੀ ਘਟਨਾ ਅਤੇ ਹੁਣ ਐਂਮਰਜੈਂਸੀ, ਜੋ ਵੀ ਹੰਗਾਮਾ ਹੋਇਆ, ਉਸ ਦਾ ਖਾਮਿਆਜ਼ਾ ਉਸ ਨੂੰ ਮਿਲ ਗਿਆ ਹੈ। ਬਿਕਰਮ ਨੇ ਕਿਹਾ ਕਿ ਉਹ ਪੈਸੇ ਕਮਾਉਣ ਦੇ ਚੱਕਰ ਵਿੱਚ ਪੰਜਾਬ ਨੂੰ ਅਤੇ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚਾ ਰਹੀ ਹੈ।
ਬਿੱਟੂ ਵੀ ਕੰਗਨਾ ਦਾ ਦੂਜਾ ਰੂਪ
ਉੱਥੇ ਹੀ ਬਿਕਰਮ ਮਜੀਠੀਆ ਨੇ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ 'ਤੇ ਦਿੱਤੇ ਗਏ ਬਿਆਨ 'ਤੇ ਕਿਹਾ ਕਿ ਉਹ ਤਿੰਨ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ, ਜੇਕਰ ਰਾਹੁਲ ਗਾਂਧੀ ਨੂੰ ਆਪਣਾ ਹੀਰੋ ਮੰਨਣ ਵਾਲਾ ਰਵਨੀਤ ਬਿੱਟੂ ਅੱਜ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿ ਰਿਹਾ ਹੈ, ਤਾਂ ਉਸ ਨੂੰ ਆਪਣੀ ਕਾਰਵਾਈ ਦੱਸਣੀ ਚਾਹੀਦੀ ਹੈ। ਉਨ੍ਹਾਂ ਕਿਹਾ ਬਿੱਟੂ ਵੀ ਕੰਗਨਾ ਦਾ ਦੂਜਾ ਰੂਪ ਹੈ। ਕਿਹਾ ਕਿ ਬਿੱਟੂ ਅਤੇ ਕੰਗਨਾ ਜੇ ਚੁੱਪ ਰਹਿਣ, ਤਾਂ ਉਨਾਂ ਹੀ ਦੇਸ਼ ਦਾ ਅਤੇ ਪੰਜਾਬ ਭਲਾ ਹੈ।
ਐਡਵੋਕੇਟ ਰਾਕੇਸ਼ ਮੁੜ ਤੋਂ ਅਕਾਲੀ ਦਲ 'ਚ ਸ਼ਾਮਿਲ
ਬਿਕਰਮ ਮਜੀਠੀਆ ਨੇ ਕਿਹਾ ਕਿ ਅੱਜ ਉਨ੍ਹਾਂ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ। ਐਡਵੋਕੇਟ ਰਾਕੇਸ਼ ਪਰਾਸ਼ਰ ਅੱਜ ਮੁੜ ਤੋਂ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ। ਬਿਕਰਮ ਮਜੀਠੀਆ ਵੱਲੋਂ ਐਡਵੋਕੇਟ ਰਾਕੇਸ਼ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ।