ਲੁਧਿਆਣਾ: ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀ ਮੰਡਲ ਵਿੱਚ ਅੱਜ ਫੇਰਬਦਲ ਹੋਣ ਜਾ ਰਿਹਾ ਹੈ। CM ਭਗਵੰਤ ਨੇ ਆਪਣੀ ਕੈਬਨਿਟ 'ਚੋਂ 4 ਮੰਤਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਦੇ ਬਦਲੇ 5 ਵਿਧਾਇਕਾਂ ਨੂੰ ਨਵੇਂ ਮੰਤਰੀ ਬਣਾਇਆ ਜਾਵੇਗਾ, ਜਦਕਿ 4 ਦੇ ਨਾਮ ਸਾਹਮਣੇ ਆ ਚੁੱਕੇ ਨੇ, ਜਦਕਿ ਪੰਜਵਾਂ ਨਾਮ ਅਜੇ ਸਰਪ੍ਰਾਈਜ਼ ਬਣਾ ਕੇ ਰੱਖਿਆ ਗਿਆ ਹੈ। ਇਹ ਵਿਧਾਇਕ ਅੱਜ ਸ਼ਾਮ 5 ਵਜੇ ਮੰਤਰੀ ਵਜੋਂ ਸਹੁੰ ਚੁੱਕਣਗੇ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਰਾਜਪਾਲ ਗੁਲਾਬ ਚੰਦ ਤੋਂ ਸਮਾਂ ਲਿਆ ਗਿਆ ਸੀ।
ਅੱਜ ਨਵੇਂ ਮੰਤਰੀ ਅਹੁਦੇ ਦੇ ਭੇਦ ਗੁਪਤ ਰੱਖਣ ਲਈ ਸਹੁੰ ਚੁੱਕਣਗੇ, ਜਿਨ੍ਹਾਂ ਮੰਤਰੀਆਂ ਨੂੰ ਕੈਬਿਨਟ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ, ਉਨ੍ਹਾਂ ਵਿੱਚ ਸੂਤਰਾਂ ਮੁਤਾਬਕ ਬਲਕੌਰ ਸਿੰਘ, ਬ੍ਰਹਮ ਸ਼ੰਕਰ ਜਿੰਪਾ, ਚੇਤਨ ਸਿੰਘ ਜੋੜਾ ਮਾਜਰਾ ਅਤੇ ਅਨਮੋਲ ਗਗਨ ਮਾਨ ਸ਼ਾਮਿਲ ਹਨ। ਇਸ ਤੋਂ ਪਹਿਲਾਂ ਹੀ ਦੋ ਕੈਬਿਨੇਟ ਮੰਤਰੀ ਦੇ ਮੈਂਬਰ ਪਾਰਲੀਮੈਂਟ ਬਣਨ ਕਰਕੇ ਉਨ੍ਹਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚ ਮੀਤ ਹੇਅਰ ਵੀ ਸ਼ਾਮਿਲ ਹਨ।
ਇਹ ਨਵੇਂ ਚਿਹਰੇ ਚੁੱਕਣਗੇ ਸਹੁੰ
ਇਸ ਤੋਂ ਇਲਾਵਾ, ਜਿਨ੍ਹਾਂ ਦਾ ਅੱਜ ਨਾ ਸ਼ਾਮਿਲ ਹੋ ਸਕਦਾ ਹੈ, ਉਨ੍ਹਾਂ ਵਿੱਚ ਲੁਧਿਆਣਾ ਤੋਂ ਦੋ ਐਮਐਲਏ ਸ਼ਾਮਿਲ ਹਨ, ਕਿਉਂਕਿ ਪਹਿਲੇ ਕੈਬਿਨਟ ਵਿਸਥਾਰ ਵਿੱਚ ਲੁਧਿਆਣਾ ਤੋਂ ਕਿਸੇ ਵੀ ਵਿਧਾਇਕ ਨੂੰ ਕੈਬਿਨੇਟ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਅੱਜ ਸਹੁੰ ਚੁੱਕ ਸਮਾਗਮ ਵਿੱਚ ਲੁਧਿਆਣਾ ਸਾਹਨੇਵਾਲ ਹਲਕੇ ਤੋਂ ਐਮਐਲਏ ਹਰਦੀਪ ਸਿੰਘ ਮੁੰਡੀਆ ਨੂੰ ਕੈਬਿਨੇਟ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਖੰਨਾ ਤੋਂ ਵਿਧਾਇਕ ਤਰਨਪ੍ਰੀਤ ਸਿੰਘ ਸੌਦ ਵੀ ਅੱਜ ਸਹੁੰ ਚੁੱਕ ਸਕਦੇ ਹਨ। ਬਰਿੰਦਰ ਸਿੰਘ ਗੋਇਲ ਅਤੇ ਮੋਹਿੰਦਰ ਭਗਤ ਦਾ ਨਾਂ ਵੀ ਸ਼ਾਮਿਲ ਹੈ। ਚਾਰ ਨਵੇਂ ਵਿਧਾਇਕ ਅੱਜ ਇਹ ਆਪਣੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੰਡੀਗੜ੍ਹ ਵਿਖੇ ਚੁੱਕਣਗੇ, ਜਦਕਿ ਪੰਜਵੇਂ ਦਾ ਨਾਮ ਅਜੇ ਗੁਪਤ ਰੱਖਿਆ ਗਿਆ ਹੈ।
ਲੁਧਿਆਣਾ ਤੋਂ ਨਹੀਂ ਸੀ ਕੋਈ ਕੈਬਨਿਟ ਵਿੱਚ ਮੰਤਰੀ, ਹੁਣ 2 ਦੀ ਐਂਟਰੀ
ਇਸ ਤੋਂ ਇਲਾਵਾ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ, ਤਾਂ ਲੁਧਿਆਣਾ ਦੇ ਦੋ ਵਿਧਾਇਕ ਕੈਬਿਨੇਟ ਵਿਸਥਾਰ ਦੇ ਵਿੱਚ ਅੱਜ ਸ਼ਾਮਿਲ ਹੋ ਸਕਦੇ ਹਨ। ਕਾਬਿਲੇਗੌਰ ਹੈ ਕਿ ਲੁਧਿਆਣਾ ਤੋਂ ਕੋਈ ਵੀ ਹਾਲੇ ਤੱਕ ਕੈਬਿਨੇਟ ਦੇ ਵਿੱਚ ਮੰਤਰੀ ਸ਼ਾਮਿਲ ਨਹੀਂ ਹੋਇਆ ਸੀ। ਹਾਲਾਂਕਿ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੁੱਲ 14 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 13 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿੱਤ ਹਾਸਿਲ ਕੀਤੀ ਸੀ।
ਲੁਧਿਆਣਾ ਵੱਡਾ ਜ਼ਿਲ੍ਹਾ ਹੁਣ ਦੇ ਬਾਵਜੂਦ ਇੱਥੋਂ ਕਿਸੇ ਵੀ ਐਮਐਲਏ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਨਹੀਂ ਕੀਤਾ ਗਿਆ ਸੀ, ਪਰ ਹੁਣ ਕੈਬਨਿਟ ਵਿਸਥਾਰ ਦੇ ਵਿੱਚ ਹਰਦੀਪ ਸਿੰਘ ਮੁੰਡੀਆ ਜੋ ਕਿ ਸਾਹਨੇਵਾਲ ਤੋਂ ਐਮਐਲਏ ਹਨ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਉਹ ਸਾਲ 2022 ਦੇ ਵਿੱਚ ਹੀ ਸ਼ਾਮਿਲ ਹੋਏ ਸਨ। ਹਾਲਾਂਕਿ, ਉਨ੍ਹਾਂ ਦਾ ਕੋਈ ਵੱਡਾ ਸਿਆਸੀ ਪਿਛੋਕੜ ਨਹੀਂ ਰਿਹਾ ਹੈ। ਪਰ, ਉਹ ਪਹਿਲਾਂ ਕਾਂਗਰਸ ਦੇ ਨਾਲ ਜੁੜੇ ਰਹੇ ਹਨ।
ਇਸੇ ਤਰ੍ਹਾਂ ਤਰਨਪ੍ਰੀਤ ਸਿੰਘ ਸੌਂਦ ਖੰਨਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਹਨ। ਉਹਨਾਂ ਸਾਲ 2019 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ। ਉਹ ਪੇਸ਼ੇ ਤੋਂ ਅਧਿਆਪਕ ਹਨ ਅਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਹਿਲੀ ਵਾਰ ਉਹਨਾਂ ਨੇ ਚੋਣਾਂ ਦੇ ਵਿੱਚ ਹਿੱਸਾ ਲਿਆ ਅਤੇ ਐਮਐਲਏ ਦੀ ਸੀਟ ਜਿੱਤੀ।
ਸੀਐਮ ਨੇ ਪੁਗਾਇਆ ਵਾਅਦਾ !
ਜਲੰਧਰ ਜ਼ਿਮਨੀ ਚੋਣ ਸਮੇਂ ਸੀਐੱਮ ਭਗਵੰਤ ਮਾਨ ਨੇ ਵੀ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਪੱਛਮੀ ਦੇ ਮੋਹਿੰਦਰ ਭਗਤ ਨੂੰ ਇਕ ਕਦਮ ਦੇਣਗੇ ਅਤੇ ਦੂਜਾ ਕਦਮ ਉਹ ਖੁਦ ਦੇਣਗੇ। ਇੱਥੇ CM ਮਾਨ ਨੇ ਜੋ ਕਿਹਾ ਉਸ ਦਾ ਮਕਸਦ ਮੋਹਿੰਦਰ ਭਗਤ ਨੂੰ ਮੰਤਰੀ ਬਣਾਉਣਾ ਸੀ। ਇਸ ਵੇਲੇ ਜਲੰਧਰ ਸ਼ਹਿਰੀ ਤੋਂ ‘ਆਪ’ ਸਰਕਾਰ ਵਿੱਚ ਕੋਈ ਮੰਤਰੀ ਨਹੀਂ ਹੈ। ਉਂਜ ਜਲੰਧਰ ਜ਼ਿਲ੍ਹੇ ਦੀ ਕਰਤਾਰਪੁਰ ਸੀਟ ਤੋਂ ਵਿਧਾਇਕ ਬਲਕਾਰ ਸਿੰਘ ਸਰਕਾਰ ਵਿੱਚ ਮੰਤਰੀ ਜ਼ਰੂਰ ਹਨ, ਜਿਨ੍ਹਾਂ ਦੀ ਹੁਣ ਕੈਬਨਿਟ ਚੋਂ ਛੁੱਟੀ ਤੈਅ ਹੈ।
ਜਲੰਧਰ ਤੋਂ ਆਪ ਮੋਹਿੰਦਰ ਭਗਤ ਦੇ ਪਿਤਾ ਵੀ ਰਹਿ ਚੁੱਕੇ ਪੰਜਾਬ ਦੇ ਮੰਤਰੀ
ਮੋਹਿੰਦਰ ਭਗਤ ਦੇ ਪਿਤਾ ਚੁੰਨੀ ਲਾਲ ਭਗਤ ਵੀ ਮੰਤਰੀ ਰਹਿ ਚੁੱਕੇ ਹਨ। ਉਹ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਿੱਚ ਭਾਜਪਾ ਕੋਟੇ ਤੋਂ ਮੰਤਰੀ ਬਣੇ ਸਨ। ਹਾਲਾਂਕਿ, ਉਹ ਹੁਣ ਇੱਕ ਸਰਗਰਮ ਸਿਆਸਤਦਾਨ ਨਹੀਂ ਹੈ। ਮੋਹਿੰਦਰ ਭਗਤ ਲੋਕ ਸਭਾ ਚੋਣਾਂ ਦੌਰਾਨ ‘ਆਪ’ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ, ਜ਼ਿਮਨੀ ਚੋਣ ਵਿਚ ਉਨ੍ਹਾਂ ਨੂੰ ਜਲੰਧਰ ਪੱਛਮੀ ਤੋਂ ਟਿਕਟ ਦਿੱਤੀ ਗਈ। ਸਾਬਕਾ ਮੰਤਰੀ ਭਗਤ ਨੇ ਕਿਹਾ ਸੀ ਕਿ ਹੁਣ ਉਨ੍ਹਾਂ ਦਾ ਭਾਜਪਾ ਜਾਂ ਕਿਸੇ ਹੋਰ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਰਾਜਨੀਤੀ ਛੱਡ ਦਿੱਤੀ ਹੈ।
ਇਨ੍ਹਾਂ 4 ਮੰਤਰੀਆਂ ਦੀ ਕੈਬਿਨਟ ਚੋਂ ਛੁੱਟੀ ਤੈਅ
- ਬਲਕਾਰ ਸਿੰਘ, ਲੋਕ ਬਾਡੀ ਮੰਤਰੀ (ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ, ਵਿਰੋਧੀਆਂ ਵਲੋਂ ਸਰਕਾਰ ਉੱਤੇ ਨਿਸ਼ਾਨਾ)
- ਚੇਤਨ ਸਿੰਘ ਜੋੜਾਮਾਜਰਾ, ਬਾਗਬਾਨੀ ਮੰਤਰੀ (ਮੰਨਿਆ ਜਾ ਰਿਹਾ, ਇਨ੍ਹਾਂ ਨੂੰ ਪਾਰਟੀ ਸੰਗਠਨ ਵਿੱਚ ਸ਼ਾਮਲ ਕਰਨਾ ਚਾਹੇਗੀ)
- ਬ੍ਰਹਮ ਸ਼ੰਕਰ ਜਿੰਪਾ, ਰਾਜਸਵ ਮੰਤਰੀ (ਮੰਨਿਆ ਜਾ ਰਿਹਾ, ਇਨ੍ਹਾਂ ਨੂੰ ਪਾਰਟੀ ਸੰਗਠਨ ਵਿੱਚ ਸ਼ਾਮਲ ਕਰਨਾ ਚਾਹੇਗੀ)
- ਅਨਮੋਲ ਗਗਨ ਮਾਨ, ਸੈਰ ਸਪਾਟਾ ਮੰਤਰੀ (ਐਕਟਿਵ ਨਹੀਂ)
- ਬਰਨਾਲਾ ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ - Barnala murder case
- ਬਾਜ਼ਾਰ 'ਚੋਂ ਗਾਇਬ ₹10, ₹20 ਅਤੇ ₹50 ਰੁਪਏ ਦੇ ਨੋਟ! ਕਿਵੇਂ ਹੋਇਆ ਖੁਲਾਸਾ, ਜਾਣਨ ਲਈ ਪੜ੍ਹੋ ਪੂਰੀ ਖ਼ਬਰ... - shortage of 10 20 50notes
- ਐਮਪੀ ਅੰਮ੍ਰਿਤਪਾਲ ਤੋਂ ਸੀਐਮ ਮਾਨ ਨੂੰ ਜਾਨ ਦਾ ਖ਼ਤਰਾ, ਪੰਜਾਬ ਸਰਕਾਰ ਦਾ ਹਾਈਕੋਰਟ 'ਚ ਦਾਅਵਾ, ਕੀਤੇ ਵੱਡੇ ਖੁਲਾਸੇ... - CM MANN vs Amritpal singh