ETV Bharat / politics

ਪੁਰਾਣੀਆਂ ਪਾਰਟੀਆਂ ਦੀਆਂ ਜੜ੍ਹਾਂ ਹਿਲਾ ਸਕੇਗੀ ਅੰਮ੍ਰਿਤਪਾਲ ਦੀ ਨਵੀਂ ਪਥੰਕ ਪਾਰਟੀ ? ਨਵੀਂ ਖੇਤਰੀ ਪਾਰਟੀ ਦੇ ਕੀ ਹਨ ਸਿਆਸੀ ਮਾਇਨੇ ? ਦੇਖੋ ਰਿਪੋਰਟ - PUNJAB POLITICS

ਮਾਘੀ ਮੌਕੇ ਸੂਬੇ 'ਚ ਬਣਨ ਰਹੀ ਨਵੀਂ ਰਾਜਨੀਤਿਕ ਪਾਰਟੀ। ਐਮਪੀ ਅੰਮ੍ਰਿਤਪਾਲ ਦੇ ਪਿਤਾ ਵਲੋਂ ਐਲਾਨ। ਜਾਣੋ, ਨਵੀਂ ਖੇਤਰੀ ਪਾਰਟੀ ਦੇ ਕੀ ਹਨ ਸਿਆਸੀ ਮਾਇਨੇ?

Amritpal Singh New Panthak Party
ਨਵੀਂ ਖੇਤਰੀ ਪਾਰਟੀ ਦੇ ਕੀ ਹਨ ਸਿਆਸੀ ਮਾਇਨੇ ? ਦੇਖੋ ਰਿਪੋਰਟ (ETV Bharat, ਗ੍ਰਾਫਿਕਸ ਟੀਮ)
author img

By ETV Bharat Punjabi Team

Published : Jan 4, 2025, 1:46 PM IST

ਲੁਧਿਆਣਾ: 14 ਜਨਵਰੀ ਨੂੰ ਮਾਘੀ ਦੀ ਸੰਗਰਾਂਦ ਵਾਲੇ ਦਿਨ ਪੰਜਾਬ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਬਣਨ ਜਾ ਰਹੀ ਹੈ ਜਿਸ ਦਾ ਮੁੱਢ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਖਾਲਸਾ ਬਣਨਗੇ। ਹਾਲਾਂਕਿ, ਫਿਲਹਾਲ ਪਾਰਟੀ ਦੇ ਨਾਂ ਦਾ ਫੈਸਲਾ ਨਹੀਂ ਹੋਇਆ ਹੈ, ਪਰ ਜਲਦ ਹੀ ਇਸ ਦਾ ਐਲਾਨ ਹੋ ਜਾਵੇਗਾ।

ਪਾਰਟੀ ਬਣਨ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੁਝ ਆਗੂਆਂ ਨੇ ਇਸ ਦਾ ਸਮਰਥਨ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਜਿਸ ਕਰਕੇ ਪੰਜਾਬ ਵਿੱਚ ਸਿਆਸਤ ਵੀ ਗਰਮਾ ਗਈ ਹੈ ਅਤੇ ਇੱਕ ਨਵਾਂ ਸਿਆਸੀ ਧੜਾ ਖੜਾ ਹੋ ਰਿਹਾ ਹੈ ਜੋ ਕਿ ਪੰਥਕ ਏਜੰਡੇ ਦੇ ਨਾਲ ਨਾਲ ਪੰਜਾਬ ਵਿੱਚ ਗਰਮ ਖਿਆਲੀਆਂ ਦੀ ਹਮਾਇਤ ਕਰਨ ਵਾਲਿਆਂ ਨੂੰ ਨਾਲ ਲੈ ਕੇ ਚੱਲ ਸਕਦਾ ਹੈ। ਇਸ ਸਬੰਧੀ ਇੱਕ ਪੋਸਟਰ ਵੀ ਜਾਰੀ ਹੋਇਆ ਹੈ ਜਿਸ ਵਿੱਚ ਇੱਕ ਪਾਸੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਲੱਗੀ ਹੋਈ ਹੈ, ਦੂਜੇ ਪਾਸੇ ਅੰਮ੍ਰਿਤਪਾਲ ਦੀ ਫੋਟੋ ਲੱਗੀ ਹੋਈ ਹੈ, ਨਾਲ ਹੀ ਸਰਬਜੀਤ ਖਾਲਸਾ ਦੀ ਵੀ ਤਸਵੀਰ ਹੈ।

Amritpal Singh New Panthak Party
ਐਮਪੀ ਅੰਮ੍ਰਿਤਪਾਲ ਸਿੰਘ ਵਲੋਂ ਪੋਸਟ ਸ਼ੇਅਰ (ਸੋਸ਼ਲ ਮੀਡੀਆ)

ਐਮਪੀ ਅੰਮ੍ਰਿਤਪਾਲ ਸਿੰਘ ਵਲੋਂ ਪੋਸਟ ਸ਼ੇਅਰ

ਇਸ ਸਬੰਧੀ ਐਮਪੀ ਅੰਮ੍ਰਿਤਪਾਲ ਸਿੰਘ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ 'ਮੇਰੇ ਪਿਤਾ ਭਾਈ ਤਰਸੇਮ ਸਿੰਘ ਜੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਕ ਨਵੀਂ ਪੰਥਕ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪੰਥ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੱਲ ਹੋਣ ਦੀ ਥਾਂ ਹੋਰ ਤੀਬਰਤਾ ਨਾਲ ਪੰਥ ਨੂੰ ਦਰਪੇਸ਼ ਹੋ ਰਹੀਆਂ ਹਨ, 'ਪਿੱਛੇ ਝਾਤ ਮਾਰੀਏ ਤਾਂ ਇਹ ਸਪਸ਼ਟ ਹੈ ਕਿ ਨਾ ਤਾਂ ਮੌਜੂਦਾ ਪੰਥਕ ਹਨ ਅਤੇ ਨਾ ਹੀ ਗੈਰ ਪੰਥਕ ਸਿਆਸੀ ਧਿਰਾਂ ਪੰਥ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਸਹੀ ਢੰਗ ਦੇ ਨਾਲ ਹੱਲ ਕਰ ਸਕੀਆਂ ਹਨ। 'ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਮਹਾਰਾਜ ਜੀ ਦੀ ਓਟ ਆਸਰੇ ਨਾਲ ਅਸੀਂ ਜਲਦ ਹੀ ਨਵੀਂ ਪੰਥਕ ਸਿਆਸੀ ਪਾਰਟੀ ਦਾ ਨਾਮ ਤੇ ਢਾਂਚੇ ਦਾ ਐਲਾਨ ਕਰਾਂਗੇ' ਇਸ ਦੇ ਨਾਲ ਹੀ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ।

ਲੋਕ ਸਭਾ ਦੀਆਂ ਚੋਣਾਂ ਵਿੱਚ ਅੰਮ੍ਰਿਤਪਾਲ ਅਤੇ ਸਰਬਜੀਤ ਖਾਲਸਾ ਦੇ ਜਿੱਤਣ ਤੋਂ ਬਾਅਦ ਪੰਜਾਬ ਵਿੱਚ ਇੱਕ ਨਵਾਂ ਸਿਆਸੀ ਮੋੜ ਆ ਗਿਆ ਸੀ ਜਿਸ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਪੰਜਾਬ ਵਿੱਚ ਹੁਣ ਇੱਕ ਵੱਖਰੇ ਪੰਥਕ ਧੜੇ ਦੀ ਲੋੜ ਮਹਿਸੂਸ ਹੋ ਰਹੀ ਹੈ। ਹਾਲਾਂਕਿ ਅਕਾਲੀ ਦਲ ਤੋਂ ਵੱਖਰਾ ਹੋਇਆ ਧੜਾ ਜੋ ਕਿ ਅਕਾਲੀ ਦਲ ਸੁਧਾਰ ਲਹਿਰ ਚਲਾ ਰਿਹਾ ਹੈ, ਉਨ੍ਹਾਂ ਵੱਲੋਂ ਵੀ ਬੈਠਕਾਂ ਦਾ ਦੌਰ ਚੱਲ ਰਿਹਾ ਹੈ, ਪਰ ਹਾਲੇ ਤੱਕ ਉਨ੍ਹਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਇਸ ਪਾਰਟੀ ਨੂੰ ਸਮਰਥਨ ਦੇਣਗੇ ਜਾਂ ਨਹੀਂ। ਪਰ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਰੂਰ ਇਸ ਧੜੇ ਦਾ ਸਾਥ ਦੇਣ ਦੀ ਗੱਲ ਕੀਤੀ ਹੈ। ਹਾਲਾਂਕਿ ਉਨ੍ਹਾਂ ਦੇ ਵਿੱਚ ਵੀ ਹਾਲੇ ਇੱਕ ਮੱਤ ਨਹੀਂ ਹੈ।

'ਪਾਰਟੀ ਬਣਨ ਤੋਂ ਬਾਅਦ ਹੋਵੇਗਾ ਫੈਸਲਾ, ਕਿਸ ਦਾ ਸਾਥ ਦੇਣਾ, ਕਿਸ ਦਾ ਨਹੀਂ'

ਇਸ ਸਬੰਧੀ ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮੈਂਬਰ ਪਾਰਲੀਮੈਂਟ ਰਹਿ ਚੁੱਕੀ ਲੁਧਿਆਣਾ ਤੋਂ ਰਜਿੰਦਰ ਕੌਰ ਬੁਲਾਰਾ ਨਾਲ ਫੋਨ ਉੱਤੇ ਜਦੋਂ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਹ ਇਸ ਮਸਲੇ ਤੋਂ ਦੂਰ ਹਨ। ਜਦੋਂ ਪਾਰਟੀ ਬਣ ਜਾਵੇਗੀ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ, ਪਰ ਉਹ ਅਕਾਲੀ ਦਲ ਸੁਧਾਰ ਲਹਿਰ ਐਡਵਾਈਜ਼ਰੀ ਕਮੇਟੀ ਦੀ ਮੈਂਬਰ ਜਰੂਰ ਰਹੀ ਹੈ। ਫਿਲਹਾਲ ਇਸ ਉੱਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।

ਮਹੇਸ਼ ਇੰਦਰ ਸਿੰਘ ਗਰੇਵਾਲ, ਅਕਾਲੀ ਦਲ ਆਗੂ (ETV Bharat, ਪੱਤਰਕਾਰ, ਲੁਧਿਆਣਾ)

ਮਾਹਿਰ ਦੀ ਕੀ ਰਾਏ ?

ਇਸ ਸਬੰਧੀ ਧਾਰਮਿਕ ਮਾਮਲਿਆਂ ਦੇ ਮਾਹਿਰ ਅਤੇ ਵਿਦਵਾਨ ਡਾਕਟਰ ਅਨੁਰਾਗ ਸਿੰਘ ਨੂੰ ਵੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਫਿਲਹਾਲ ਉਹ ਸਿੱਖਾਂ ਦੀ ਗੱਲ ਕਰ ਰਹੇ ਹਨ, ਪਰ ਜਦੋਂ ਕੋਈ ਸਿੱਖ ਕੌਮ ਉੱਤੇ ਗੱਲ ਆਵੇਗੀ, ਤਾਂ ਉਹ ਇਸ ਸਬੰਧੀ ਜ਼ਰੂਰ ਬਿਆਨ ਦੇਣਗੇ। ਪਹਿਲਾਂ ਪਾਰਟੀ ਬਣ ਜਾਵੇ, ਉਸ ਵਿੱਚ ਕੌਣ-ਕੌਣ ਸਾਥ ਦੇ ਰਿਹਾ ਹੈ, ਇਹ ਸਪਸ਼ਟ ਹੋ ਜਾਵੇ, ਉਸ ਤੋਂ ਬਾਅਦ ਹੀ ਇਸ ਸਬੰਧੀ ਕੋਈ ਟਿੱਪਣੀ ਹੋਵੇਗੀ।

"ਸਿਆਸਤ 'ਚ ਖੋਟੇ ਸਿੱਕੇ ਨਹੀਂ ਚੱਲਦੇ"

ਹਾਲਾਂਕਿ, ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਲੋਕਤੰਤਰੀ ਅਧਿਕਾਰ ਹੈ ਕਿ ਉਹ ਆਪਣੀ ਪਾਰਟੀ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁਬਾਰਕ ਹੈ। ਇਹ ਲੋਕ ਫੈਸਲਾ ਕਰਨਗੇ ਕਿ ਉਨ੍ਹਾਂ ਨੇ ਕਿਸ ਦੇ ਨਾਲ ਜਾਣਾ ਹੈ। ਜਿਹੜੀਆਂ ਗੱਲਾਂ ਅਸੀਂ ਪਹਿਲਾਂ ਕਹਿ ਰਹੇ ਸਾਨੂੰ ਹੁਣ ਪ੍ਰਗਟ ਹੋ ਰਹੀਆਂ ਹਨ, ਦੂਜੀ ਗੱਲ ਕੋਈ ਰਹਿਣੀ ਨਹੀਂ ਚਾਹੀਦੀ।

ਹਰ ਕਿਸੇ ਨੂੰ ਲੋਕਤੰਤਰੀ ਅਧਿਕਾਰ ਹੈ ਕਿ ਉਹ ਆਪਣੀ ਪਾਰਟੀ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁਬਾਰਕ ਹੈ। ਇਹ ਲੋਕ ਫੈਸਲਾ ਕਰਨਗੇ ਕਿ ਉਨ੍ਹਾਂ ਨੇ ਕਿਸ ਦੇ ਨਾਲ ਜਾਣਾ ਹੈ। ਅਕਾਲੀ ਦਲ ਸੁਧਾਰ ਲਹਿਰ ਚਲਾ ਰਹੇ ਆਗੂਆਂ 20 ਦੇ ਕਰੀਬ ਆਗੂ ਹਨ, ਜੇਕਰ ਉਹ ਆਪਣੇ ਨਾਲ ਲੈ ਲੈਣ ਤਾਂ ਚੰਗੀ ਗੱਲ ਹੈ। ਉਨ੍ਹਾਂ ਨੂੰ ਸੰਭਾਲ ਲੈਣਗੇ। ਉਹ ਖੋਟੇ ਸਿੱਕੇ ਹਨ, ਪਰ ਸਿਆਸਤ ਵਿੱਚ ਖੋਟੇ ਸਿੱਕੇ ਨਹੀਂ ਚੱਲਦੇ।

- ਮਹੇਸ਼ ਇੰਦਰ ਗਰੇਵਾਲ, ਸੀਨੀਅਰ ਲੀਡਰ, ਸ਼੍ਰੋਮਣੀ ਅਕਾਲੀ ਦਲ (ਬਾਦਲ)

ਉਨ੍ਹਾਂ ਨੇ ਕਿਹਾ ਕਿ ਉੱਥੇ ਹੀ ਦੂਜੇ ਪਾਸੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਕਾਲੇ ਦੌਰ ਦੇ ਦੌਰਾਨ ਬੜੇ ਰਹੇ ਨੇ ਉਸ ਦੌਰਾਨ ਅਕਾਲੀ ਦਲ ਨੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ, ਪਰ ਉਨ੍ਹਾਂ ਕਿਹਾ ਕਿ ਹੁਣ ਦੋਫਾੜ ਕਰਨ ਦੀ ਕੋਸ਼ਿਸ਼ਾਂ ਬਾਹਰਲੀਆਂ ਤਾਕਤਾਂ ਕਰ ਰਹੀਆਂ ਹਨ, ਜਿਨ੍ਹਾਂ ਤੋਂ ਸਤਰਕ ਰਹਿਣ ਦੀ ਲੋੜ ਹੈ।

ਅਨਿਲ ਸਰੀਨ, ਭਾਜਪਾ ਆਗੂ (ETV Bharat, ਪੱਤਰਕਾਰ, ਲੁਧਿਆਣਾ)

"ਪੰਜਾਬ ਕਾਮਯਾਬ ਨਹੀ ਹੋਵੇਗੀ ਪਾਰਟੀ"

ਦੂਜੇ ਪਾਸੇ, ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੂੰ ਜਦੋਂ ਇਹ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਇੱਕ ਬਾਰਡਰ ਸੂਬਾ ਹੈ। ਇੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਮਜਬੂਤ ਹੋਣਾ ਬੇਹਦ ਜਰੂਰੀ ਹੈ।

ਜੋ ਅਕਾਲੀ ਦਲ ਦੀ ਜੋ ਸਥਿਤੀ ਹੈ, ਇਸ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ, ਪਰ ਉਨ੍ਹਾਂ ਦੇ ਹਾਲਾਤ ਚਿੰਤਾਜਨਕ ਹਨ। ਜੋ ਅੰਮ੍ਰਿਤਪਾਲ ਅਤੇ ਸਰਬਜੀਤ ਖਾਲਸਾ ਮਿਲ ਕੇ ਰਾਜਨੀਤਿਕ ਪਾਰਟੀ ਬਣਾ ਰਹੇ ਹਨ, ਹਰ ਕਿਸੇ ਨੂੰ ਲੋਕਤੰਤਰ ਵਿੱਚ ਇਸ ਦਾ ਅਧਿਕਾਰ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਉਹ ਪੰਜਾਬ ਵਿੱਚ ਬਹੁਤੀ ਕਾਮਯਾਬ ਹੋ ਸਕੇਗੀ। - ਅਨਿਲ ਸਰੀਨ, ਭਾਜਪਾ ਨੇਤਾ

ਉਨ੍ਹਾਂ ਨੇ ਕਿਹਾ ਕਿ ਅਸੀਂ 2027 ਦਾ ਟੀਚਾ ਲੈ ਕੇ ਚੱਲ ਰਹੇ ਹਨ ਅਤੇ ਉਸ ਦੀ ਤਿਆਰੀ ਵਿੱਚ ਲੱਗੇ ਹੋਏ ਹਾਂ। ਪਰ, ਉਨ੍ਹਾਂ ਨੇ ਨਾਲ ਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਜ਼ਰੂਰ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਪੰਜਾਬ ਸਰਕਾਰ ਦੀ ਕਮਜ਼ੋਰੀ ਕਰਕੇ ਜਿਸ ਤਰ੍ਹਾਂ ਪੰਜਾਬ ਵਿੱਚ ਪੁਲਿਸ ਸਟੇਸ਼ਨ ਉੱਤੇ ਹਮਲੇ ਹੋਏ ਹਨ, ਉਹ ਇੱਕ ਚਿੰਤਾ ਦਾ ਵਿਸ਼ਾ ਹੈ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ (ETV Bharat, ਪੱਤਰਕਾਰ, ਲੁਧਿਆਣਾ)

ਇਸ ਸਬੰਧੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਵੀ ਜਦੋਂ ਈਟੀਵੀ ਭਾਰਤ ਦੇ ਪੱਤਰਕਾਰ ਵਲੋਂ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਈ ਸਿਆਸੀ ਪਾਰਟੀਆਂ ਬਣੀਆਂ ਅਤੇ ਗਈਆਂ, ਪਰ ਕਿਸਾਨਾਂ ਦੀਆਂ ਗੱਲਾਂ ਕਿਸੇ ਨੇ ਨਹੀਂ ਕੀਤੀਆਂ। ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਜਰੂਰ ਕਿਸਾਨਾਂ ਦੀਆਂ ਗੱਲਾਂ ਕਰਦੀਆਂ ਹਨ, ਬਾਅਦ ਵਿੱਚ ਅਕਸਰ ਹੀ ਉਹ ਕਿਸਾਨਾਂ ਨੂੰ ਭੁੱਲ ਜਾਂਦੀਆਂ ਹਨ। ਇਸ ਕਰਕੇ ਹੁਣ ਅਸੀਂ ਰਾਜਨੀਤਿਕ ਪਾਰਟੀਆਂ ਤੋਂ ਕੋਈ ਆਸ ਉਮੀਦ ਨਹੀਂ ਰੱਖਦੇ, ਜੇਕਰ ਕੋਈ ਨਵੀਂ ਪਾਰਟੀ ਬਣਦੀ ਹੈ ਤਾਂ ਉਨ੍ਹਾਂ ਨੂੰ ਨਵੀਂ ਪਾਰਟੀ ਬਣਾਉਣ ਦਾ ਪੂਰਾ ਅਧਿਕਾਰ ਹੈ, ਪਰ ਕਿਸਾਨ ਆਪਣੇ ਰਾਹ ਉੱਤੇ ਚੱਲ ਰਹੇ ਹਨ। ਉਨ੍ਹਾਂ ਦਾ ਸੰਘਰਸ਼ ਪੂਰੇ ਦੇਸ਼ ਲਈ ਹੈ, ਜੋ ਕਿ ਚੱਲਦਾ ਰਹੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.