ਮੌਸਮ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਪੰਜਾਬ 'ਚ ਸਰਦੀਆਂ ਹੌਲੀ-ਹੌਲੀ ਵੱਧ ਰਹੀਆਂ ਹਨ। ਇਸ ਮੌਸਮ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਕਈ ਸਿਹਤ ਸਮੱਸਿਆਵਾਂ ਹੋ ਜਾਂਦੀਆਂ ਹਨ। ਸਰਦੀਆਂ ਦੇ ਦੌਰਾਨ ਸਾਹ ਦੀਆਂ ਸਮੱਸਿਆਵਾਂ ਖਾਸ ਤੌਰ 'ਤੇ ਦਮਾ, ਬ੍ਰੌਨਕਿਏਕਟੇਸਿਸ (ਸੀਓਪੀਡੀ), ਬ੍ਰੌਨਕਿਏਕਟੇਸਿਸ ਅਤੇ ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ (ILD) ਆਮ ਹਨ।
ਪਲਮੋਨਰੀ ਮੈਡੀਸਨ ਐਚ.ਓ.ਡੀ ਪ੍ਰੋ ਡਾ. ਮਹਿਬੂਬ ਖਾਨ ਦਾ ਕਹਿਣਾ ਹੈ ਕਿ ਦਮਾ ਸਾਹ ਦੀ ਮੁੱਖ ਸਮੱਸਿਆ ਹੈ ਜੋ ਸਰਦੀਆਂ ਵਿੱਚ ਵੱਧ ਜਾਂਦੀ ਹੈ। ਰਾਤ ਨੂੰ ਥਕਾਵਟ, ਖੰਘ ਅਤੇ ਘਰਘਰਾਹਟ ਵਰਗੇ ਲੱਛਣ ਦੇਖਣ ਨੂੰ ਮਿਲਦੇ ਹਨ। ਖਾਸ ਕਰਕੇ ਕੰਮ ਦੇ ਦੌਰਾਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ, ਘਰਰ-ਘਰਾਹਟ ਅਤੇ ਬਿਨ੍ਹਾਂ ਰੁਕੇ ਖੰਘ ਦੀ ਸਮੱਸਿਆ ਹੁੰਦੀ ਹੈ। ਜੋ ਲੋਕ ਇਨ੍ਹਾਂ ਸਮੱਸਿਆਵਾਂ ਤੋਂ ਪ੍ਰਭਾਵਿਤ ਹੁੰਦੇ ਹਨ, ਉਨ੍ਹਾਂ ਨੂੰ ਸਹੀ ਸਮੇਂ 'ਤੇ ਸਾਵਧਾਨੀ ਵਰਤਣੀ ਚਾਹੀਦੀ ਹੈ। ਜੇਕਰ ਸਹੀ ਢੰਗ ਨਾਲ ਇਲਾਜ ਨਾ ਕੀਤਾ ਜਾਵੇ, ਤਾਂ ਜ਼ੁਕਾਮ ਦੇ ਕਾਰਨ ਪੈਦਾ ਹੋਣ ਵਾਲੇ ਰਸ ਫੇਫੜਿਆਂ ਵਿੱਚ ਜਾ ਸਕਦੇ ਹਨ ਅਤੇ ਸਿਹਤ 'ਚ ਗਲਤ ਅਸਰ ਪੈ ਸਕਦਾ ਹੈ। -ਪਲਮੋਨਰੀ ਮੈਡੀਸਨ ਐਚ.ਓ.ਡੀ ਪ੍ਰੋ ਡਾ. ਮਹਿਬੂਬ ਖਾਨ
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
- ਜੇਕਰ ਤੁਸੀਂ ਉੱਪਰ ਦੱਸੀਆਂ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਰਾਤ ਨੂੰ ਜਾਂ ਤੜਕੇ ਲੰਬਾ ਸਫ਼ਰ ਨਾ ਕਰੋ।
- ਯਾਤਰਾ ਦੌਰਾਨ ਖਿੜਕੀ ਦੇ ਨੇੜੇ ਨਹੀਂ ਬੈਠਣਾ ਚਾਹੀਦਾ ਹੈ।
- ਅਜਿਹੇ ਲੋਕਾਂ ਨੂੰ ਚੰਗੇ ਸਵੈਟਰ ਅਤੇ ਨੱਕ 'ਤੇ ਮਾਸਕ ਪਹਿਨਣਾ ਚਾਹੀਦਾ ਹੈ।
AC ਦੀ ਵਰਤੋ ਕਾਰਨ ਵੱਧ ਸਕਦੀ ਹੈ ਸਮੱਸਿਆ
ਦਫ਼ਤਰ 'ਚ ਆਮ ਤੌਰ 'ਤੇ AC ਹੁੰਦੇ ਹਨ, ਜਿਸ ਕਰਕੇ ਕੰਮ ਕਰਨ ਵਾਲੇ ਲੋਕਾਂ ਨੂੰ ਸਾਰਾ ਦਿਨ AC ਵਿੱਚ ਹੀ ਬੈਠਣਾ ਪੈਂਦਾ ਹੈ। ਪਰ ਕਈ ਲੋਕ ਗਰਮੀਆਂ 'ਚ ਹੀ ਨਹੀਂ ਸਗੋਂ ਸਰਦੀਆਂ ਦੌਰਾਨ ਘਰ 'ਚ ਵੀ AC ਲਗਾ ਕੇ ਰੱਖਦੇ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਤੁਸੀਂ ਘਰ ਜਾਂ ਦਫ਼ਤਰ 'ਚ AC ਦੀ ਵਰਤੋ ਕਰ ਰਹੇ ਹੋ ਤਾਂ ਇਸਦਾ ਤਾਪਮਾਨ 24 ਜਾਂ 25 ਡਿਗਰੀ ਤੱਕ ਹੀ ਹੋਵੇ।
- AC ਦੀ ਹਵਾ ਸਿੱਧੀ ਚਿਹਰੇ 'ਤੇ ਆਉਣ ਨਾ ਦਿਓ।
- ਘਰ ਨੂੰ ਝਾੜੂ ਦੀ ਜਗ੍ਹਾਂ ਗਿੱਲੇ ਕੱਪੜੇ ਨਾਲ ਸਾਫ਼ ਕਰੋ।
- ਕੰਬਲ ਅਤੇ ਸਿਰਹਾਣੇ ਨੂੰ ਸਾਫ਼ ਰੱਖੋ।
- ਸਰਦੀਆਂ 'ਚ ਠੰਡੀਆਂ ਚੀਜ਼ਾਂ ਅਤੇ ਮਿਠਾਈਆਂ ਤੋਂ ਦੂਰ ਰਹੋ।
ਬੱਚਿਆ ਦਾ ਰੱਖੋ ਧਿਆਨ
ਲੋਕਾਂ ਨੂੰ ਸਰਦੀਆਂ ਦੇ ਮੌਸਮ 'ਚ ਆਪਣੇ ਬੱਚਿਆ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਕਿ ਇਸ ਮੌਸਮ 'ਚ ਬੱਚੇ ਜਲਦੀ ਬਿਮਾਰ ਹੋ ਜਾਂਦੇ ਹਨ। ਇਸ ਲਈ ਬੱਚਿਆ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਹੇਠ ਦਿੱਤੀਆਂ ਸਾਵਧਾਨੀਆਂ ਅਪਣਾਈਆਂ ਜਾ ਸਕਦੀਆਂ ਹਨ:-
- ਧਿਆਨ ਰੱਖੋ ਕਿ ਬੱਚੇ ਠੰਡੀਆਂ ਜਗ੍ਹਾਂ 'ਤੇ ਨਾ ਖੇਡਣ।
- ਦੁਕਾਨਾਂ ਵਿੱਚ ਵੇਚੇ ਜਾਣ ਵਾਲੇ ਸਨੈਕਸ ਨਾ ਖਾਓ।
- ਉਨ੍ਹਾਂ ਦੇ ਮੋਟੇ ਕੱਪੜੇ ਪਵਾਓ।
ਦਮੇ ਦੇ ਲੱਛਣ
ਜ਼ੁਕਾਮ ਨੂੰ ਨਜ਼ਰਅੰਦਾਜ਼ ਨਾ ਕਰੋ। ਜੇਕਰ ਜ਼ੁਕਾਮ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਹ ਲਾਗ ਫੇਫੜਿਆਂ ਵਿੱਚ ਫੈਲ ਸਕਦੀ ਹੈ ਅਤੇ ਦਮੇ 'ਚ ਬਦਲ ਸਕਦੀ ਹੈ। ਇਸ ਲਈ ਜੇਕਰ ਤੁਹਾਨੂੰ ਵਗਦੇ ਨੱਕ, ਭਰੀ ਹੋਈ ਨੱਕ, ਲਾਲ ਅੱਖਾਂ ਅਤੇ ਖੁਜਲੀ ਵਰਗੇ ਲੱਛਣ ਨਜ਼ਰ ਆਉਦੇ ਹਨ, ਤਾਂ ਇਹ ਦਮੇ ਦੇ ਲੱਛਣ ਹੋ ਸਕਦੇ ਹਨ।
ਇਹ ਵੀ ਪੜ੍ਹੋ:-
- ਬੱਚੇ ਘੱਟ ਉਮਰ 'ਚ ਹੀ ਕਿਉ ਹੋ ਰਹੇ ਨੇ ਮੋਟਾਪੇ ਦਾ ਸ਼ਿਕਾਰ? ਕੰਟਰੋਲ ਕਰਨ ਲਈ ਬੱਚਿਆਂ ਦੀਆਂ ਇਨ੍ਹਾਂ ਆਦਤਾਂ 'ਚ ਕਰੋ ਸੁਧਾਰ
- ਇਸ ਜਗ੍ਹਾਂ ਮੋਟੀਆਂ ਕੁੜੀਆਂ ਨੂੰ ਮੰਨਿਆ ਜਾਂਦਾ ਹੈ ਸਭ ਤੋਂ ਸੋਹਣਾ, ਜਾਣੋ ਵਿਆਹ ਤੋਂ ਪਹਿਲਾ ਉਨ੍ਹਾਂ ਨੂੰ ਕਿਵੇਂ ਕੀਤਾ ਜਾਂਦਾ ਹੈ ਮੋਟਾ?
- ਪਲਾਸਟਿਕ ਦੀਆਂ ਚੀਜ਼ਾਂ ਦੀ ਕਰ ਰਹੇ ਹੋ ਵਰਤੋ? ਹੋ ਸਕਦਾ ਹੈ ਸਿਹਤ ਨੂੰ ਖਤਰਾ, ਡਾਕਟਰ ਤੋਂ ਜਾਣੋ ਬਿਮਾਰੀਆਂ ਦੀ ਸੂਚੀ