ਚਾਰਕੋਲ ਦੀ ਵਰਤੋ ਪੁਰਾਣੇ ਸਮੇਂ ਤੋਂ ਚਿਹਰੇ ਦੀ ਸਫ਼ਾਈ ਲਈ ਕੀਤੀ ਜਾਂਦੀ ਹੈ ਪਰ ਹੁਣ ਕਈ ਲੋਕ ਇਸਦੀ ਵਰਤੋ ਦੰਦਾਂ ਨੂੰ ਸਾਫ਼ ਕਰਨ ਲਈ ਵੀ ਕਰ ਰਹੇ ਹਨ। ਇਸਦੀ ਵਰਤੋਂ ਤਾਜ਼ੇ ਸਾਹ, ਸਿਹਤਮੰਦ ਦੰਦ, ਮਜ਼ਬੂਤ ਮਸੂੜਿਆਂ ਅਤੇ ਦੰਦਾਂ 'ਤੇ ਧੱਬਿਆਂ ਨੂੰ ਹਟਾਉਣ ਲਈ ਕੀਤੀ ਜਾਂਦੀ ਹੈ। ਵੱਖ-ਵੱਖ ਤਰ੍ਹਾਂ ਦੇ ਟੂਥਪੇਸਟ ਹਨ ਜੋ ਅਸੀਂ ਵਰਤਦੇ ਹਾਂ। ਕੁਝ ਲੋਕ ਚਿੱਟੇ ਰੰਗ ਦੇ ਪੇਸਟ ਦੀ ਵਰਤੋਂ ਕਰਦੇ ਹਨ ਜਦਕਿ ਕੁਝ ਲੋਕ ਲਾਲ ਰੰਗ ਦੇ ਪੇਸਟ ਦੀ ਵਰਤੋਂ ਕਰਦੇ ਹਨ। ਇਨ੍ਹਾਂ ਹੀ ਨਹੀਂ ਕਾਲੇ ਰੰਗ ਦੇ ਟੁੱਥਪੇਸਟ ਦੀ ਵੀ ਵਰਤੋ ਕੀਤੀ ਜਾਂਦੀ ਹੈ। ਇਹ ਕਾਲੇ ਰੰਗ ਦਾ ਟੂਥਪੇਸਟ ਚਾਰਕੋਲ ਹੈ। ਬਹੁਤ ਸਾਰੇ ਲੋਕ ਇਸ ਸਮੇਂ ਚਾਰਕੋਲ ਦੀ ਵਰਤੋਂ ਕਰ ਰਹੇ ਹਨ।
ਚਾਰਕੋਲ ਟੂਥਪੇਸਟ ਦੇ ਫਾਇਦੇ
ਦਾਗ-ਧੱਬਿਆਂ ਨੂੰ ਹਟਾਉਂਦਾ ਹੈ: ਚਾਰਕੋਲ ਟੂਥਪੇਸਟ ਦੇ ਸੋਜ਼ਸ਼ ਗੁਣ ਦੰਦਾਂ 'ਤੇ ਧੱਬਿਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਹਾਰਵਰਡ ਮੈਡੀਕਲ ਸਕੂਲ ਦੀ ਟੀਮ ਦੇ ਮੈਂਬਰ ਵੀ ਇਹ ਸਪੱਸ਼ਟ ਕਰਦੇ ਹਨ।
ਸਾਹ ਦੀ ਬਦਬੂ ਨੂੰ ਘਟਾਉਣ 'ਚ ਮਦਦ: ਚਾਰਕੋਲ ਨੂੰ ਮੂੰਹ ਵਿੱਚੋਂ ਬੈਕਟੀਰੀਆ ਅਤੇ ਹੋਰ ਗੰਦਗੀ ਨੂੰ ਦੂਰ ਕਰਕੇ ਸਾਹ ਦੀ ਬਦਬੂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਵਰਤਿਆ ਜਾਂਦਾ ਹੈ।
ਪਲੇਕ ਨੂੰ ਘਟਾਉਂਦਾ ਹੈ: ਕੁਝ ਅਧਿਐਨਾਂ ਦੇ ਅਨੁਸਾਰ, ਚਾਰਕੋਲ ਟੂਥਪੇਸਟ ਦੰਦਾਂ 'ਤੇ ਪਲੇਕ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਪਲੇਕ ਬੈਕਟੀਰੀਆ ਅਤੇ ਭੋਜਨ ਦੇ ਮਲਬੇ ਦੀ ਇੱਕ ਚਿਪਚਿਪੀ ਪਰਤ ਹੈ।
ਚਾਰਕੋਲ ਟੂਥਪੇਸਟ ਦੇ ਨੁਕਸਾਨ
ਹਾਲਾਂਕਿ, ਚਾਰਕੋਲ ਟੂਥਪੇਸਟ ਨੂੰ ਸਹੀ ਮਾਤਰਾ ਵਿੱਚ ਵਰਤਣਾ ਸੁਰੱਖਿਅਤ ਹੈ ਪਰ ਰੋਜ਼ਾਨਾ ਇਸ ਦੀ ਵਰਤੋਂ ਕਰਨਾ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸਦੇ ਕੁਝ ਨੁਕਸਾਨ ਹੇਠ ਲਿਖੇ ਅਨੁਸਾਰ ਹਨ:-
ਦੰਦਾਂ ਦੇ ਪਰਲੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ: ਕੁਝ ਚਾਰਕੋਲ ਟੂਥਪੇਸਟ ਬਹੁਤ ਕਠੋਰ ਹੁੰਦੇ ਹਨ। ਇਨ੍ਹਾਂ ਦੇ ਘਸਣ ਵਾਲੇ ਗੁਣਾਂ ਦੇ ਕਾਰਨ ਦੰਦਾਂ ਦੇ ਉੱਪਰਲੇ ਪਰਤ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਰਹਿੰਦਾ ਹੈ।
ਹਰ ਕਿਸਮ ਦੇ ਧੱਬੇ ਨਹੀਂ ਹਟਾਉਂਦਾ: ਚਾਰਕੋਲ ਟੂਥਪੇਸਟ ਸਿਰਫ ਸਤ੍ਹਾ ਦੇ ਧੱਬਿਆਂ ਨੂੰ ਹਟਾਉਂਦਾ ਹੈ। ਯਾਨੀ ਇਹ ਕੌਫੀ, ਚਾਹ ਅਤੇ ਸਿਗਰੇਟ ਵਰਗੀਆਂ ਚੀਜ਼ਾਂ ਦੇ ਕਾਰਨ ਹੋਣ ਵਾਲੇ ਧੱਬਿਆਂ ਨੂੰ ਦੂਰ ਕਰ ਸਕਦਾ ਹੈ। ਪਰ ਇਹ ਦੰਦਾਂ ਦੀਆਂ ਅੰਦਰਲੀਆਂ ਪਰਤਾਂ 'ਤੇ ਬਣਨ ਵਾਲੇ ਧੱਬਿਆਂ ਨੂੰ ਨਹੀਂ ਹਟਾਉਂਦਾ।
ਮਸੂੜਿਆਂ ਵਿੱਚੋਂ ਖੂਨ ਵਗਣਾ: ਜਦੋਂ ਚਾਰਕੋਲ ਟੂਥਪੇਸਟ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਤਾਂ ਮਸੂੜੇ ਲਾਲ, ਸੁੱਜੇ, ਦਰਦਨਾਕ ਅਤੇ ਖੂਨ ਵੀ ਵਹਿ ਸਕਦਾ ਹੈ।
ਕਾਲੀ ਰਹਿੰਦ-ਖੂੰਹਦ: ਚਾਰਕੋਲ ਕਾਲਾ ਹੁੰਦਾ ਹੈ ਅਤੇ ਬੁਰਸ਼ ਕਰਨ ਤੋਂ ਬਾਅਦ ਮੂੰਹ ਵਿੱਚ ਕਾਲੀ ਰਹਿੰਦ-ਖੂੰਹਦ ਛੱਡ ਸਕਦਾ ਹੈ। ਇਨ੍ਹਾਂ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਮੂੰਹ ਨੂੰ ਚੰਗੀ ਤਰ੍ਹਾਂ ਕੁਰਲੀ ਕਰਨ ਦੀ ਲੋੜ ਹੁੰਦੀ ਹੈ।
ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।
ਇਹ ਵੀ ਪੜ੍ਹੋ:-
- ਇਨ੍ਹਾਂ 4 ਆਦਤਾਂ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਓਗੇ ਤਾਂ ਰਹੋਗੇ ਸਿਹਤਮੰਦ, ਫਿਰ ਕਿਸ ਗੱਲ ਦੀ ਦੇਰੀ ਹੁਣ ਹੀ ਕਰ ਦਿਓ ਸ਼ੁਰੂ
- ਛੋਲੇ ਭਟੂਰੇ ਦਾ ਨਾਮ ਸੁਣ ਕੇ ਹੀ ਮੂੰਹ ਵਿੱਚ ਆ ਰਿਹਾ ਹੈ ਪਾਣੀ? ਬਾਹਰ ਪੈਸੇ ਖਰਚਣ ਦੀ ਨਹੀਂ ਲੋੜ, ਇਸ ਤਰੀਕੇ ਨਾਲ ਘਰ 'ਚ ਹੀ ਬਣਾਓ
- ਜ਼ਿਆਦਾ ਸਮੇਂ ਤੱਕ ਇੱਕੋ ਹੀ ਜਗ੍ਹਾਂ ਬੈਠੇ ਰਹਿਣਾ ਹੋ ਸਕਦਾ ਹੈ ਨੁਕਸਾਨਦੇਹ, ਜਾਣੋ ਕਿਹੜੀ ਸਮੱਸਿਆ ਦਾ ਹੈ ਡਰ?