ਗਲਤ ਖੁਰਾਕ, ਖਰਾਬ ਜੀਵਨਸ਼ੈਲੀ ਅਤੇ ਸਹੀ ਦੇਖਭਾਲ ਦੀ ਘਾਟ ਕਾਰਨ ਲੋਕਾਂ ਨੂੰ ਵਾਲ ਝੜਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਪੌਸ਼ਟਿਕਤਾ ਦੀ ਕਮੀ ਵੀ ਵਾਲ ਝੜਨ ਦਾ ਕਾਰਨ ਹੈ। ਝੜਦੇ ਵਾਲਾਂ ਕਾਰਨ ਲੋਕਾਂ ਨੂੰ ਘਰੋ ਬਾਹਰ ਨਿਕਲਣ 'ਚ ਵੀ ਸ਼ਰਮ ਆਉਦੀ ਹੈ। ਇਸ ਲਈ ਤੁਹਾਨੂੰ ਸਹੀਂ ਪੌਸ਼ਟਿਕ ਤੱਤ ਲੈਣ ਲਈ ਆਪਣੀ ਖੁਰਾਕ 'ਚ ਬਦਲਾਅ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਸੀਂ ਝੜਦੇ ਵਾਲਾਂ ਦੀ ਸਮੱਸਿਆਂ ਤੋਂ ਛੁਟਕਾਰਾ ਅਤੇ ਮਜ਼ਬੂਤ ਵਾਲ ਪਾ ਸਕਦੇ ਹੋ।
ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਝੜਦੇ ਵਾਲਾਂ ਨੂੰ ਰੋਕਣ ਅਤੇ ਮਜ਼ਬੂਤ ਵਾਲ ਪਾਉਣ ਲਈ ਖੁਰਾਕ 'ਚ ਕੁਝ ਬਦਲਾਅ ਕਰਨ ਦੇ ਸੁਝਾਅ ਦਿੱਤੇ ਹਨ। ਇਸਦੇ ਨਾਲ ਹੀ, ਉਨ੍ਹਾਂ ਨੇ ਦੱਸਿਆ ਹੈ ਕਿ ਅਜਿਹਾ ਕਰਨ ਨਾਲ ਇੱਕ ਹਫ਼ਤੇ 'ਚ ਮਜ਼ਬੂਤ ਵਾਲ ਪਾਉਣ 'ਚ ਮਦਦ ਮਿਲ ਸਕਦੀ ਹੈ।
ਝੜਦੇ ਵਾਲਾਂ ਨੂੰ ਕਿਵੇਂ ਰੋਕੀਏ?
ਪ੍ਰੋਟੀਨ ਨਾਲ ਭਰਪੂਰ ਖੁਰਾਕ: ਝੜਦੇ ਵਾਲਾਂ ਦੀ ਸਮੱਸਿਆ ਨੂੰ ਰੋਕਣ ਲਈ ਪ੍ਰੋਟੀਨ ਨਾਲ ਭਰਪੂਰ ਖੁਰਾਕ ਖਾਓ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਅੰਡੇ, ਦਾਲ, ਪਨੀਰ ਅਤੇ ਅਖਰੋਟ ਆਦਿ ਨੂੰ ਸ਼ਾਮਲ ਕਰ ਸਕਦੇ ਹੋ।
ਆਈਰਨ ਨਾਲ ਭਰਪੂਰ ਭੋਜਨ: ਸਰੀਰ 'ਚ ਆਈਰਨ ਦੀ ਕਮੀ ਹੋਣ ਕਰਕੇ ਵੀ ਵਾਲ ਝੜਨ ਲੱਗਦੇ ਹਨ। ਇਸ ਲਈ ਤੁਸੀਂ ਪਾਲਕ, ਚੁਕੰਦਰ ਅਤੇ ਫਲੀਦਾਰ ਆਦਿ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਆਈਰਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
ਓਮੇਗਾ-3 ਫੈਟੀ ਐਸਿਡ: ਓਮੇਗਾ-3 ਫੈਟੀ ਐਸਿਡ ਫਲੈਕਸਸੀਡਜ਼, ਅਖਰੋਟ ਅਤੇ ਚਰਬੀ ਵਾਲੀ ਮੱਛੀ ਵਿੱਚ ਪਾਇਆ ਜਾਂਦਾ ਹੈ। ਇਸ ਨਾਲ ਖੋਪੜੀ ਨੂੰ ਸਿਹਤਮੰਦ ਰੱਖਣ ਅਤੇ ਵਾਲਾਂ ਦੇ ਝੜਨ ਨੂੰ ਰੋਕਣ 'ਚ ਮਦਦ ਮਿਲ ਸਕਦੀ ਹੈ।
ਹਾਈਡਰੇਟਿਡ ਰਹੋ: ਸਿਹਤਮੰਦ ਰਹਿਣ ਲਈ ਭਰਪੂਰ ਮਾਤਰਾ 'ਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ, ਪਾਣੀ ਦੀ ਕਮੀ ਕਾਰਨ ਵਾਲ ਵੀ ਕੰਮਜ਼ੋਰ ਹੋ ਜਾਂਦੇ ਹਨ। ਇਸ ਲਈ ਰੋਜ਼ਾਨਾ 2-3 ਲੀਟਰ ਪਾਣੀ ਪੀਓ।
ਬਾਇਓਟਿਨ ਅਤੇ ਜ਼ਿੰਕ: ਬਾਇਓਟਿਨ (ਵਿਟਾਮਿਨ ਬੀ 7) ਅਤੇ ਜ਼ਿੰਕ ਵਾਲਾਂ ਦੇ ਵਿਕਾਸ ਲਈ ਮਹੱਤਵਪੂਰਨ ਹਨ। ਆਪਣੇ ਭੋਜਨ ਵਿੱਚ ਕੇਲੇ, ਸ਼ਕਰਕੰਦੀ ਅਤੇ ਬੀਜ ਆਦਿ ਨੂੰ ਸ਼ਾਮਲ ਕਰੋ।
ਇਹ ਵੀ ਪੜ੍ਹੋ:-
- ਰਾਤ ਨੂੰ ਚੰਗੀ ਨੀਂਦ ਸੌਂਣਾ ਚਾਹੁੰਦੇ ਹੋ? ਤਾਂ ਸੌਂਣ ਤੋਂ ਪਹਿਲਾ ਦੁੱਧ 'ਚ ਮਿਲਾ ਕੇ ਪੀਓ ਇਹ ਚੀਜ਼, ਆ ਜਾਵੇਗੀ ਚੈਨ ਦੀ ਨੀਂਦ
- ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਨਹੀਂ ਘੱਟ ਰਿਹਾ ਹੈ ਭਾਰ? ਅਪਣਾਓ ਇਹ 6 ਟਿਪਸ, ਕੁਝ ਹੀ ਦਿਨਾਂ 'ਚ ਨਜ਼ਰ ਆਵੇਗਾ ਫਰਕ!
- ਚਾਹ ਪੀਣ ਦੇ ਹੋ ਸ਼ੌਂਕੀਨ? ਇਨ੍ਹਾਂ 6 ਤਰੀਕਿਆਂ ਨਾਲ ਬਣਾਈ ਚਾਹ ਨੂੰ ਇੱਕ ਵਾਰ ਜ਼ਰੂਰ ਕਰੋ ਟਰਾਈ, ਕਈ ਸਮੱਸਿਆਵਾਂ ਤੋਂ ਮਿਲ ਜਾਵੇਗਾ ਛੁਟਕਾਰਾ