ਚੰਡੀਗੜ੍ਹ: ਦਿਲਜੀਤ ਦੁਸਾਂਝ ਹੁਣ ਪੰਜਾਬੀ ਸੰਗੀਤ ਜਗਤ ਦੇ ਨਾਲ-ਨਾਲ ਪੂਰੀ ਦੁਨੀਆਂ ਵਿੱਚ ਆਪਣੀ ਗਾਇਕੀ ਨਾਲ ਧੱਕ ਪਾ ਰਹੇ ਹਨ, ਹਾਲ ਹੀ ਵਿੱਚ ਗਾਇਕ ਨੇ ਚੰਡੀਗੜ੍ਹ ਵਿੱਚ ਲਾਈਵ ਸ਼ੋਅ ਕੀਤਾ, ਜਿਸ ਦੀਆਂ ਵੀਡੀਓਜ਼ ਇੰਸਟਾਗ੍ਰਾਮ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਇਹਨਾਂ ਵੀਡੀਓਜ਼ ਦੇ ਨਾਲ ਹੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਭਾਰਤੀ ਕੰਸਰਟਜ਼ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕਰਦੇ ਨਜ਼ਰੀ ਪੈ ਰਹੇ ਹਨ।
ਕੀ ਹੁਣ ਭਾਰਤ ਵਿੱਚ ਲਾਈਵ ਨਹੀਂ ਕਰਨਗੇ ਦਿਲਜੀਤ ਦੁਸਾਂਝ
ਦਰਅਸਲ ਗਾਇਕ ਦਿਲਜੀਤ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜੋ ਕਿ ਚੰਡੀਗੜ੍ਹ ਵਾਲੇ ਕੰਸਰਟ ਦੀ ਹੈ, ਦਿਲਜੀਤ ਨੇ ਸਟੇਜ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਮੇਰੇ ਸਾਹਮਣੇ ਬਹੁਤ ਹੀ ਸੁੰਦਰ ਬੱਚੇ ਚੰਗੇ ਕੱਪੜੇ ਪਾ ਕੇ ਖੜ੍ਹੇ ਹਨ। ਉਹ ਸਟੇਜ 'ਤੇ ਆਉਣਾ ਚਾਹੁੰਦੇ ਹਨ। ਮੈਂ ਵੀ ਉਨ੍ਹਾਂ ਨੂੰ ਸਟੇਜ 'ਤੇ ਬੁਲਾਉਣਾ ਚਾਹੁੰਦਾ ਹਾਂ ਪਰ ਮੇਰੇ 'ਤੇ ਬਹੁਤ ਪਾਬੰਦੀਆਂ ਹਨ, ਇਸ ਲਈ ਮੈਂ ਨਹੀਂ ਕਰ ਸਕਦਾ।
ਦਿਲਜੀਤ ਦੁਸਾਂਝ ਨੇ ਅੱਗੇ ਕਿਹਾ ਕਿ ਸਾਨੂੰ ਪਰੇਸ਼ਾਨ ਕਰਨ ਦੀ ਬਜਾਏ ਸਥਾਨ ਅਤੇ ਪ੍ਰਬੰਧਨ ਨੂੰ ਠੀਕ ਕਰਨਾ ਬਿਹਤਰ ਹੈ। ਜੇਕਰ ਸਥਾਨ ਅਤੇ ਪ੍ਰਬੰਧਨ ਅਜਿਹਾ ਹੀ ਰਿਹਾ ਤਾਂ ਅਸੀਂ ਭਾਰਤ 'ਚ ਸ਼ੋਅ ਨਹੀਂ ਕਰਾਂਗੇ। ਦਿਲਜੀਤ ਨੇ ਕਿਹਾ ਕਿ ਅਗਲੀ ਵਾਰ ਉਹ ਚਾਹੁੰਦਾ ਹੈ ਕਿ ਉਸਦੇ ਚਾਰੇ ਪਾਸੇ ਲੋਕ ਹੋਣ ਅਤੇ ਉਹ ਮੱਧ ਵਿੱਚ ਆਪਣਾ ਪ੍ਰਦਰਸ਼ਨ ਕਰੇ।
ਉਲੇਖਯੋਗ ਹੈ ਕਿ ਕੰਸਰਟ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁਝ ਸ਼ਰਤਾਂ ਨਾਲ ਮਨਜ਼ੂਰੀ ਦਿੱਤੀ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਦੇ ਸੈਕਟਰ-34 ਵਿੱਚ ਪ੍ਰਦਰਸ਼ਨ ਦੌਰਾਨ ਆਵਾਜ਼ 75 ਡੈਸੀਬਲ ਤੋਂ ਉੱਪਰ ਨਹੀਂ ਜਾਣੀ ਚਾਹੀਦੀ। ਇਸ ਤੋਂ ਇਲਾਵਾ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਸੰਗੀਤ ਸਮਾਰੋਹ ਦਾ ਆਖਰੀ ਸਮਾਂ ਰਾਤ 10 ਵਜੇ ਤੱਕ ਹੀ ਹੋਵੇਗਾ। ਇਸ ਤੋਂ ਇਲਾਵਾ ਗਾਇਕ ਦੇ ਕਈ ਗੀਤਾਂ ਉਤੇ ਵੀ ਪਾਬੰਦੀ ਲਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ: