ETV Bharat / lifestyle

ਅਭਿਸ਼ੇਕ ਅਤੇ ਐਸ਼ਵਰਿਆ ਰਾਏ ਦੇ ਅਲੱਗ ਹੋਣ ਦੀਆਂ ਖਬਰਾਂ ਵਿਚਕਾਰ ਗ੍ਰੇ ਤਲਾਕ ਦੀ ਹੋ ਰਹੀ ਚਰਚਾ, ਆਖਿਰ ਕੀ ਹੈ ਇਹ ਤਲਾਕ? ਜਾਣਨ ਲਈ ਕਰੋ ਕਲਿੱਕ

ਅਭਿਸ਼ੇਕ ਅਤੇ ਐਸ਼ਵਰਿਆ ਰਾਏ ਬੱਚਨ ਦੇ ਵੱਖ ਹੋਣ ਦੀਆਂ ਖਬਰਾਂ ਵਿਚਕਾਰ ਗ੍ਰੇ ਤਲਾਕ ਦੀ ਕਾਫੀ ਚਰਚਾ ਹੋ ਰਹੀ ਹੈ।

WHAT IS GREY DIVORCE
WHAT IS GREY DIVORCE (Instagram)
author img

By ETV Bharat Lifestyle Team

Published : Oct 24, 2024, 3:39 PM IST

ਵਿਆਹ ਦੇ ਕਈ ਸਾਲਾਂ ਬਾਅਦ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਆਪਣੇ ਤਲਾਕ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਪਿਛਲੇ ਕੁਝ ਸਮੇਂ ਤੋਂ ਅਭਿਸ਼ੇਕ ਅਤੇ ਐਸ਼ਵਰਿਆ ਦੇ ਤਲਾਕ ਦੀਆਂ ਖਬਰਾਂ ਤੇਜ਼ੀ ਨਾਲ ਫੈਲ ਰਹੀਆਂ ਹਨ। ਅਭਿਸ਼ੇਕ ਅਤੇ ਐਸ਼ਵਰਿਆ ਦੇ ਤਲਾਕ ਦੀਆਂ ਖਬਰਾਂ ਵਿਚਕਾਰ ਗ੍ਰੇ ਡਿਵੋਰਸ ਸ਼ਬਦ ਦਾ ਕਾਫੀ ਜ਼ਿਕਰ ਕੀਤਾ ਜਾ ਰਿਹਾ ਹੈ।

ਗ੍ਰੇ ਤਲਾਕ ਕੀ?

ਦੱਸ ਦਈਏ ਕਿ ਜਦੋਂ ਕੋਈ ਜੋੜਾ ਵਿਆਹ ਦੇ 15 ਤੋਂ 20 ਸਾਲ ਬਾਅਦ ਵੱਖ ਹੋਣ ਦਾ ਫੈਸਲਾ ਕਰਦਾ ਹੈ, ਤਾਂ ਇਸ ਨੂੰ ਗ੍ਰੇ ਤਲਾਕ ਕਿਹਾ ਜਾਂਦਾ ਹੈ। ਇਹ ਸ਼ਬਦ ਪਿਛਲੇ ਕੁਝ ਸਾਲਾਂ ਵਿੱਚ ਮਸ਼ਹੂਰ ਹੋਇਆ ਹੈ। ਸਾਫ਼ ਸ਼ਬਦਾਂ ਵਿੱਚ ਗ੍ਰੇ ਤਲਾਕ ਜੀਵਨ ਦੇ ਬਾਅਦ ਵਿੱਚ ਹੋਣ ਵਾਲੇ ਤਲਾਕ ਨੂੰ ਦਰਸਾਉਦਾ ਹੈ। ਇਸ ਤਲਾਕ ਦੌਰਾਨ 50 ਦੇ ਦਹਾਕੇ ਤੋਂ ਬਾਅਦ ਲੋਕ ਲੰਬੇ ਸਮੇਂ ਤੱਕ ਇਕੱਠੇ ਰਹਿਣ ਤੋਂ ਬਾਅਦ ਵੱਖ ਹੋ ਜਾਂਦੇ ਹਨ, ਉਨ੍ਹਾਂ ਨੂੰ ਗ੍ਰੇ ਤਲਾਕ ਕਿਹਾ ਜਾਂਦਾ ਹੈ ਅਤੇ ਜੀਵਨ ਦੇ ਬਾਅਦ ਵਿੱਚ ਤਲਾਕ ਲੈਣ ਨਾਲ ਕਈ ਹੋਰ ਉਲਝਣਾਂ ਦੇ ਨਾਲ ਵਿੱਤੀ ਮੁਸ਼ਕਲਾਂ ਵੀ ਹੋ ਸਕਦੀਆਂ ਹਨ।

ਭਾਰਤ ਵਿੱਚ ਇਹ ਰੁਝਾਨ ਤੇਜ਼ੀ ਨਾਲ ਵੱਧ ਰਿਹਾ

ਭਾਰਤ ਵਿੱਚ ਵੀ ਗ੍ਰੇ ਤਲਾਕ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਗ੍ਰੇ ਤਲਾਕ ਵਿੱਚ ਵਾਧੇ ਲਈ ਸਮੇਂ ਦੇ ਨਾਲ ਵਿਕਸਤ ਹੋਏ ਕਈ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਪਿਊ ਰਿਸਰਚ ਸੈਂਟਰ ਦੇ ਅਨੁਸਾਰ, ਪਿਛਲੇ ਦੋ ਦਹਾਕਿਆਂ ਵਿੱਚ ਸੰਯੁਕਤ ਰਾਜ ਵਿੱਚ ਤਲਾਕ ਦੇ ਸਾਰੇ ਕੇਸਾਂ ਵਿੱਚੋਂ 40 ਫੀਸਦੀ ਵਿੱਚ 50 ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਸ਼ਾਮਲ ਹਨ। ਗ੍ਰੇ ਤਲਾਕ ਦੀ ਦਰ 1990 ਤੋਂ ਦੁੱਗਣੀ ਹੋ ਗਈ ਹੈ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਤਿੰਨ ਗੁਣਾ ਹੋ ਗਈ ਹੈ।

ਗ੍ਰੇ ਤਲਾਕ ਹੋਣ ਦੇ ਕਾਰਨ

ਪੱਛਮੀ ਦੇਸ਼ਾਂ ਵਿੱਚ ਗ੍ਰੇ ਤਲਾਕ ਵਧੇਰੇ ਆਮ ਹੈ, ਪਰ ਭਾਰਤ ਵਿੱਚ ਵੀ ਇਸ ਦੇ ਮਾਮਲੇ ਵੱਧ ਰਹੇ ਹਨ। ਇਸਦੇ ਕੁਝ ਕਾਰਨ ਹੇਠ ਲਿਖੇ ਅਨੁਸਾਰ ਹਨ:-

  • ਇੱਕ ਦੂਜੇ ਵਿੱਚ ਦਿਲਚਸਪੀ ਨਾ ਹੋਣਾ
  • ਵਧਦੀ ਉਮਰ ਦੇ ਨਾਲ ਪਤੀ-ਪਤਨੀ ਦੇ ਵਿਚਾਰਾਂ ਵਿੱਚ ਅੰਤਰ
  • ਆਪਣੀਆਂ ਲੋੜਾਂ ਵੱਲ ਵਧੇਰੇ ਧਿਆਨ ਦੇਣਾ

ਇਨ੍ਹਾਂ ਸਿਤਾਰਿਆਂ ਦਾ ਹੋ ਚੁੱਕਾ ਹੈ ਗ੍ਰੇ ਤਲਾਕ

ਬਾਲੀਵੁਡ ਵਿੱਚ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ, ਅਧੁਨਾ ਭਬਾਨੀ ਅਤੇ ਫਰਹਾਨ ਅਖਤਰ, ਕਮਲ ਹਾਸਨ ਅਤੇ ਸਾਰਿਕਾ, ਅੰਮ੍ਰਿਤਾ ਸਿੰਘ ਅਤੇ ਸੈਫ ਅਲੀ ਖਾਨ, ਓਮ ਪੁਰੀ ਅਤੇ ਨੰਦਿਤਾ ਪੁਰੀ ਵਰਗੇ ਬਹੁਤ ਸਾਰੇ ਜੋੜੇ ਗ੍ਰੇ ਤਲਾਕ ਵਿੱਚੋਂ ਲੰਘ ਚੁੱਕੇ ਹਨ। ਦੱਸ ਦੇਈਏ ਕਿ ਹੁਣ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਨੂੰ ਲੈ ਕੇ ਖਬਰਾਂ ਫੈਲ ਰਹੀਆਂ ਹਨ। ਜੇਕਰ ਉਨ੍ਹਾਂ ਦਾ ਤਲਾਕ ਹੁੰਦਾ ਹੈ, ਤਾਂ ਉਹ ਵੀ ਕਾਫ਼ੀ ਲੰਬੇ ਸਮੇਂ ਬਾਅਦ ਇੱਕ ਦੂਜੇ ਤੋਂ ਵੱਖ ਹੋਣਗੇ। ਇਸ ਲਈ ਇਨ੍ਹਾਂ ਦਾ ਤਲਾਕ ਵੀ ਗ੍ਰੇ ਤਲਾਕ 'ਚ ਗਿਣਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.