ETV Bharat / international

UNSC 'ਚ ਭਾਰਤ ਦੀ ਪੱਕੀ ਮੈਂਬਰਸ਼ਿੱਪ ਨੂੰ ਲੈਕੇ ਐਲੋਨ ਮਸਕ ਨੇ ਦਿੱਤਾ ਵੱਡਾ ਬਿਆਨ,ਹਰ ਪਾਸੇ ਹੋ ਰਹੀ ਚਰਚਾ - ਯੂਐਨ ਚ ਭਾਰਤ ਦੀ ਪੱਕੀ ਸੀਟ ਤੇ ਐਲੋਨ ਮਸਕ

Elon Musk on India: ਟੇਸਲਾ ਦੇ ਸੀਈਓ ਐਲੋਨ ਮਸਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਵਿੱਚ ਸੋਧ ਕਰਨ ਦੀ ਜ਼ਰੂਰਤ ਹੈ। ਸਮੱਸਿਆ ਇਹ ਹੈ ਕਿ ਜਿਨ੍ਹਾਂ ਕੋਲ ਵਧੇਰੇ ਸ਼ਕਤੀਆਂ ਹਨ ਉਹ ਇਸ ਨੂੰ ਛੱਡਣਾ ਨਹੀਂ ਚਾਹੁੰਦੇ ਹਨ।

Tesla CEO Elon Musk say about India's permanent seat in the UN, which is being discussed everywhere?
UNSC 'ਚ ਭਾਰਤ ਦੀ ਪੱਕੀ ਮੈਂਬਰਸ਼ਿੱਪ ਨੂੰ ਲੈਕੇ ਐਲੋਨ ਮਸਕ ਨੇ ਦਿੱਤਾ ਵੱਡਾ ਬਿਆਨ,ਹਰ ਪਾਸੇ ਹੋ ਰਹੀ ਚਰਚਾ
author img

By ETV Bharat Punjabi Team

Published : Jan 23, 2024, 12:32 PM IST

Updated : Jan 23, 2024, 12:42 PM IST

ਚੰਡੀਗੜ੍ਹ : ਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਅਕਸਰ ਹੀ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹਨਾਂ ਵੱਲੋਂ ਇੱਕ ਇੱਕ ਟਿੱਪਣੀ ਲੰਮੇ ਸਮੇਂ ਤੱਕ ਸੋਸ਼ਲ ਮੀਡੀਆ ਉੱਤੇ ਚਰਚਾ ਨੂੰ ਵਧਾਵਾ ਦਿੰਦੀ ਹੈ। ਅਜਿਹਾ ਹੀ ਬਿਆਨ ਇੱਕ ਵਾਰ ਫਿਰ ਤੋਂ ਸਾਹਮਣੇ ਆ ਰਿਹਾ ਹੈ। ਜਿਥੇ ਉਹਨਾਂ ਹਾਲ ਹੀ ਵਿੱਚ, ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਇੱਕ ਉਪਭੋਗਤਾ ਨੂੰ ਜਵਾਬ ਦਿੰਦੇ ਹੋਏ, ਕਿਹਾ ਕਿ ਇਹ ਬਹੁਤ ਅਜੀਬ ਅਤੇ ਬੇਤੁਕਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਸੀਟ ਨਹੀਂ ਹੈ।

  • At some point, there needs to be a revision of the UN bodies.

    Problem is that those with excess power don’t want to give it up.

    India not having a permanent seat on the Security Council, despite being the most populous country on Earth, is absurd.

    Africa collectively should…

    — Elon Musk (@elonmusk) January 21, 2024 " class="align-text-top noRightClick twitterSection" data=" ">

ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਵਿੱਚ ਸੋਧ ਕਰਨ ਦੀ ਲੋੜ: ਦਰਸਲ 21 ਜਨਵਰੀ ਨੂੰ ਇੱਕ ਟਵੀਟ ਵਿੱਚ ਐਲੋਨ ਮਸਕ ਨੇ ਭਾਰਤ ਬਾਰੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐਸਸੀ) ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਨਹੀਂ ਹੈ। ਮਸਕ ਨੇ ਕਿਹਾ ਕਿ ਕੁਝ ਦੇਸ਼ਾਂ ਕੋਲ ਜ਼ਿਆਦਾ ਤਾਕਤ ਹੁੰਦੀ ਹੈ, ਜਿਸ ਨੂੰ ਉਹ ਛੱਡਣਾ ਨਹੀਂ ਚਾਹੁੰਦੇ। ਕਿਸੇ ਸਮੇਂ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਵਿੱਚ ਸੋਧ ਕਰਨ ਦੀ ਲੋੜ ਹੈ ਪਰ ਸਮੱਸਿਆ ਇਹ ਹੈ। ਧਰਤੀ 'ਤੇ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ ਭਾਰਤ ਨੂੰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਸੀਟ ਨਾ ਮਿਲਣਾ ਬੇਤੁਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਅਫ਼ਰੀਕਾ ਦਾ ਪੱਖ ਲੈਂਦਿਆਂ ਕਿਹਾ ਕਿ ਅਫ਼ਰੀਕਾ ਨੂੰ ਵੀ ਸਾਂਝੇ ਤੌਰ 'ਤੇ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (ਆਈਐਮਓ) ਵਿੱਚ ਸਥਾਈ ਸੀਟ ਮਿਲਣੀ ਚਾਹੀਦੀ ਹੈ।

ਐਸ ਜੈਸ਼ੰਕਰ ਨੇ ਸਵਾਲ ਉਠਾਏ ਹਨ : ਜ਼ਿਕਰਯੋਗ ਹੈ ਕਿ ਐਲੋਨ ਮਸਕ ਨੇ ਉੱਦਮ ਪੂੰਜੀਵਾਦੀ ਅਤੇ ਲੇਖਕ ਮਾਈਕਲ ਆਈਜ਼ਨਬਰਗ ਵੱਲੋਂ ਕੀਤੀ ਪੋਸਟ ਦਾ ਜਵਾਬ ਦਿੰਦੇ ਹੋਏ ਇਹ ਬਿਆਨ ਦਿੱਤਾ ਗਿਆ। ਮਾਈਕਲ ਆਇਜ਼ਨਬਰਗ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਦੁਆਰਾ ਕੀਤੀ ਗਈ ਪੋਸਟ ਦਾ ਜਵਾਬ ਦੇ ਰਹੇ ਸਨ। ਉਹਨਾਂ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਵਿੱਚ ਸੋਧਾਂ ਦੀ ਮੰਗ ਕੀਤੀ ਸੀ। ਹਾਲਾਂਕਿ, ਐਲੋਨ ਮਸਕ ਦੇ ਸੋਧ ਦੀ ਮੰਗ ਨੂੰ ਭਾਰਤੀ ਅਧਿਕਾਰੀਆਂ ਨੇ ਕਈ ਮੌਕਿਆਂ 'ਤੇ ਵਿਸ਼ਵ ਪੱਧਰ 'ਤੇ ਉਠਾਇਆ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਕਈ ਅੰਤਰਰਾਸ਼ਟਰੀ ਮੰਚਾਂ 'ਤੇ ਆਪਣੀ ਭੂਮਿਕਾ ਸੰਭਾਲਣ ਤੋਂ ਬਾਅਦ ਸੁਧਾਰਾਂ ਲਈ ਜ਼ੋਰ ਦੇ ਰਹੇ ਹਨ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਸੱਤਾ ਵਿੱਚ ਰਹਿਣ ਵਾਲੇ ਆਪਣੀ ਤਾਕਤ ਨੂੰ ਸਾਂਝਾ ਕਰਨ ਜਾਂ ਛੱਡਣ ਲਈ ਤਿਆਰ ਨਹੀਂ ਹਨ।

  • And what about India? 🇮🇳

    Better yet is to dismantle the @UN and build something new with real leadership. https://t.co/EYpyooHaH4

    — Michael Eisenberg (@mikeeisenberg) January 21, 2024 " class="align-text-top noRightClick twitterSection" data=" ">

UNSC 'ਚ ਛੇਵੀਂ ਸਥਾਈ ਸੀਟ ਲਈ ਸਭ ਤੋਂ ਮਜ਼ਬੂਤ ​​ਦਾਅਵੇਦਾਰ ਭਾਰਤ

  • ਦੁਨੀਆ ਦੀ 17% ਆਬਾਦੀ ਭਾਰਤ ਵਿੱਚ ਰਹਿੰਦੀ ਹੈ। ਭਾਰਤ 142 ਕਰੋੜ ਦੀ ਆਬਾਦੀ ਵਾਲਾ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। UNSC ਵਿੱਚ ਇੰਨੀ ਵੱਡੀ ਆਬਾਦੀ ਦੀ ਨੁਮਾਇੰਦਗੀ ਹੋਣੀ ਜ਼ਰੂਰੀ ਹੈ।
  • ਪਿਛਲੇ ਦਹਾਕੇ ਵਿੱਚ ਭਾਰਤ ਦੀ ਔਸਤ ਸਾਲਾਨਾ ਵਿਕਾਸ ਦਰ 7% ਤੋਂ ਵੱਧ ਰਹੀ ਹੈ। ਇਹ ਚੀਨ ਤੋਂ ਬਾਅਦ ਕਿਸੇ ਹੋਰ ਵੱਡੇ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਇਸ ਆਰਥਿਕ ਸ਼ਕਤੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
  • ਭਾਰਤ ਇੱਕ ਪਰਮਾਣੂ ਸ਼ਕਤੀ ਹੈ, ਪਰ ਉਹ ਇਸ ਦੀ ਪ੍ਰਵਾਹ ਨਹੀਂ ਕਰਦਾ। ਜੇਕਰ ਭਾਰਤ ਨੂੰ ਸੁਰੱਖਿਆ ਪ੍ਰੀਸ਼ਦ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਹ ਪ੍ਰਮਾਣੂ ਨਿਸ਼ਸਤਰੀਕਰਨ ਪ੍ਰੋਗਰਾਮ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

Last Updated : Jan 23, 2024, 12:42 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.