ਯੇਰੂਸ਼ਲਮ: ਲੇਬਨਾਨ ਵਿੱਚ ਹਿਜ਼ਬੁੱਲਾ ਖ਼ਿਲਾਫ਼ ਜ਼ਮੀਨੀ ਜੰਗ ਦੀ ਕਾਰਵਾਈ ਵਿੱਚ ਬੁੱਧਵਾਰ ਨੂੰ ਅੱਠ ਇਜ਼ਰਾਈਲੀ ਫ਼ੌਜੀ ਮਾਰੇ ਗਏ। ਇਜ਼ਰਾਇਲੀ ਫੌਜ ਨੇ ਆਪਣੇ ਫੌਜੀਆਂ ਨੂੰ ਮਾਰਨ ਦੇ ਇਰਾਦੇ ਦੀ ਪੁਸ਼ਟੀ ਕੀਤੀ ਹੈ। ਹਥਿਆਰਬੰਦ ਸਮੂਹ ਹਿਜ਼ਬੁੱਲਾ ਨੂੰ ਨਿਸ਼ਾਨਾ ਬਣਾਉਣ ਲਈ ਸਰਹੱਦ ਪਾਰ ਕਰਨ ਤੋਂ ਬਾਅਦ ਇਜ਼ਰਾਈਲ ਦਾ ਇਹ ਪਹਿਲਾ ਨੁਕਸਾਨ ਹੈ।
ਇਜ਼ਰਾਈਲੀ ਫੌਜ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੱਸਿਆ ਸੀ ਕਿ ਉਸ ਦਾ ਇਕ ਕੈਪਟਨ ਈਟਨ ਇਤਜ਼ਾਕ ਕਾਰਵਾਈ ਵਿਚ ਮਾਰਿਆ ਗਿਆ ਸੀ। ਇਸ ਤੋਂ ਬਾਅਦ ਆਈਡੀਐਫ ਨੇ ਸੱਤ ਹੋਰ ਸੈਨਿਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ।
ਦਿ ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਅਨੁਸਾਰ ਦੱਖਣੀ ਲੇਬਨਾਨ ਦੇ ਇੱਕ ਪਿੰਡ ਵਿੱਚ ਹਿਜ਼ਬੁੱਲਾ ਲੜਾਕਿਆਂ ਨਾਲ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਇਜ਼ਰਾਈਲੀ ਫ਼ੌਜ ਦਾ ਇੱਕ ਅਧਿਕਾਰੀ ਅਤੇ ਚਾਰ ਸੈਨਿਕ ਗੰਭੀਰ ਜ਼ਖ਼ਮੀ ਹੋ ਗਏ ਹਨ। ਇੱਕ ਵੱਖਰੀ ਘਟਨਾ ਵਿੱਚ, ਗੋਲਾਨੀ ਰੀਕੋਨੇਸੈਂਸ ਯੂਨਿਟ ਦੇ ਦੋ ਸਿਪਾਹੀ ਮਾਰੇ ਗਏ, ਜਦਕਿ ਇੱਕ ਹੋਰ ਸਿਪਾਹੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਤੀਜੀ ਘਟਨਾ ਵਿੱਚ ਗੋਲਾਨੀ ਬ੍ਰਿਗੇਡ ਦੀ 51ਵੀਂ ਬਟਾਲੀਅਨ ਦਾ ਇੱਕ ਲੜਾਕੂ ਡਾਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਨੇਤਨਯਾਹੂ ਨੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟਾਈ ਹੈ। ਉਨ੍ਹਾਂ ਨੇ ਆਪਣਾ ਵੀਡੀਓ ਸੰਦੇਸ਼ ਸਾਂਝਾ ਕਰ ਕਿ ਕਿਹਾ "ਮੈਂ ਅੱਜ ਲੇਬਨਾਨ ਵਿੱਚ ਸ਼ਹੀਦ ਹੋਏ ਸਾਡੇ ਸਾਰੇ ਸੈਨਿਕਾਂ ਦੇ ਪਰਿਵਾਰਾਂ ਦੇ ਲਈ ਦਿਲ ਦੀ ਗਹਿਰਾਈ ਤੋਂ ਦੁਖ ਪ੍ਰਗਟ ਕਰਦਾਂ ਹਾਂ। ਪ੍ਰਮਾਤਮਾ ਉਨ੍ਹਾਂ ਦੀ ਸ਼ਹਾਦਤ ਨੂੰ ਕਬੂਲ ਕਰੇ। ਅਸੀਂ ਇਰਾਨ ਦੀ ਬੁਰਾਈ ਨੂੰ ਖਤਮ ਕਰਨ ਦੇ ਲਈ ਇਕ ਮੁਸ਼ਕਿਲ ਯੁੱਧ ਲੜ ਰਹੇ ਹਾਂ, ਜੋ ਸਾਨੂੰ ਖਤਮ ਕਰਨਾ ਚਾਹੁੰਦਾ ਹੈ। ਅਜਿਹਾ ਨਹੀਂ ਹੋਵੇਗਾ-ਕਿਉਂਕਿ ਅਸੀਂ ਸਾਰੇ ਇਕੱਠੇ ਹਾਂ ਅਤੇ ਪ੍ਰਮਾਤਮਾ ਸਾਡੀ ਮਦਦ ਕਰੇਗਾ ਅਸੀਂ ਜਰੂਰ ਜਿਤਾਂਗੇ। ਅਸੀਂ ਦੱਖਣ ਵਿੱਚ ਸਾਡੇ ਅਗਵਾ ਹੋਏ ਲੋਕਾਂ ਨੂੰ ਵਾਪਸ ਕਰਾਂਗੇ, ਅਸੀਂ ਉੱਤਰ ਵਿੱਚ ਆਪਣੇ ਵਸਨੀਕਾਂ ਨੂੰ ਵਾਪਸ ਕਰਾਂਗੇ, ਅਸੀਂ ਇਜ਼ਰਾਈਲ ਦੀ ਸਦੀਵੀਤਾ ਦੀ ਗਾਰੰਟੀ ਦੇਵਾਂਗੇ।"
ਹਿਜ਼ਬੁੱਲਾ ਦੇ ਲੜਾਕਿਆਂ ਨਾਲ ਇਜਰਾਇਲੀ ਸੈਨਿਕਾਂ ਦਾ ਮੁਕਾਬਲਾ
ਇਸ ਦੇ ਨਾਲ ਹੀ ਹਿਜ਼ਬੁੱਲਾ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਲੜਾਕਿਆਂ ਨੇ ਇਜ਼ਰਾਈਲੀ ਸੈਨਿਕਾਂ ਦਾ ਮੁਕਾਬਲਾ ਕੀਤਾ, ਜੋ ਸਰਹੱਦ ਪਾਰ ਕਰਕੇ ਦੱਖਣੀ ਸਰਹੱਦੀ ਪਿੰਡ ਵਿੱਚ ਦਾਖਲ ਹੋ ਗਏ ਸਨ। ਸਮੂਹ ਨੇ ਇਹ ਵੀ ਕਿਹਾ ਕਿ ਇਸ ਨੇ ਇਜ਼ਰਾਈਲੀ ਫੌਜਾਂ ਨੂੰ ਪਿੱਛੇ ਹਟਣ ਲਈ ਮਜ਼ਬੂਰ ਕੀਤਾ ਕਿਉਂਕਿ ਉਹ ਉੱਤਰ-ਪੂਰਬ ਦੇ ਸਰਹੱਦੀ ਪਿੰਡ ਅਦਯਾਸੇਹ ਵੱਲ ਵਧ ਰਹੇ ਸਨ।
- ਪੁਲਾੜ ਵਿੱਚ ਫਸੀ ਸੁਨੀਤਾ ਵਿਲੀਅਮਜ਼ ਨੂੰ ਵਾਪਸ ਲਿਆਉਣ ਲਈ ਪੁਲਾੜ ਸਟੇਸ਼ਨ ਪਹੁੰਚਿਆ ਸਪੇਸਐਕਸ ਦਾ ਕਰੂ ਡਰੈਗਨ - Sunita Williams Rescue Mission
- ਪਾਕਿਸਤਾਨ ਪਹੁੰਚਿਆ 'ਚ ਭਗੌੜਾ ਜ਼ਾਕਿਰ ਨਾਇਕ, ਭਾਰਤ 'ਚ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਇਲਜ਼ਾਮ - FUGITIVE PREACHER ZAKIR NAIK
- ਨੇਪਾਲ 'ਚ ਹੜ੍ਹ, ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 170 ਹੋਈ, ਰਾਹਤ ਕਾਰਜ ਜਾਰੀ - floods landslides in Nepal