ਬੀਜਿੰਗ— ਚੀਨ ਦੇ ਹੁਨਾਨ ਸੂਬੇ 'ਚ ਇਕ ਨਦੀ 'ਤੇ ਬਣਿਆ ਬੰਨ੍ਹ ਐਤਵਾਰ ਨੂੰ ਅਚਾਨਕ ਟੁੱਟ ਗਿਆ। ਜਿਸ ਤੋਂ ਬਾਅਦ 3800 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਡੈਮ ਮੱਧ ਚੀਨ ਦੇ ਹੁਨਾਨ ਸੂਬੇ 'ਚ ਮੌਜੂਦ ਹੈ। ਸਿਨਹੂਆ ਸਮਾਚਾਰ ਏਜੰਸੀ ਨੇ ਸ਼ਹਿਰ ਦੇ ਹੜ੍ਹ ਨਿਯੰਤਰਣ ਅਤੇ ਸੋਕਾ ਰਾਹਤ ਹੈੱਡਕੁਆਰਟਰ ਦੇ ਹਵਾਲੇ ਨਾਲ ਕਿਹਾ ਕਿ ਡੈਮ ਟੁੱਟਣ ਦੀ ਘਟਨਾ ਐਤਵਾਰ ਰਾਤ ਕਰੀਬ 8 ਵਜੇ ਵਾਪਰੀ। ਪਤਾ ਲੱਗਾ ਕਿ ਬੰਨ੍ਹ ਵਿੱਚ ਦਰਾਰ ਪੈ ਗਈ ਸੀ।
ਇਸ ਦੇ ਨਾਲ ਹੀ, ਜਿਵੇਂ ਹੀ ਡੈਮ ਟੁੱਟਣ ਦੀ ਖ਼ਬਰ ਮਿਲੀ। ਜਿਆਂਗਟਾਨ ਸ਼ਹਿਰ ਦੇ ਯੀਸੁਹੇ ਸ਼ਹਿਰ ਵਿੱਚ ਰਹਿਣ ਵਾਲੇ ਕੁੱਲ 3,832 ਨਿਵਾਸੀਆਂ ਨੂੰ ਬਾਹਰ ਕੱਢਿਆ ਗਿਆ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਹੈੱਡਕੁਆਰਟਰ ਨੇ ਕਿਹਾ, “ਹਥਿਆਰਬੰਦ ਪੁਲਿਸ, ਮਿਲੀਸ਼ੀਆ ਅਤੇ ਬਚਾਅ ਕਰਮਚਾਰੀਆਂ ਸਮੇਤ 1,205 ਲੋਕਾਂ ਨੂੰ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਜਿਸ ਵਿੱਚ 1,000 ਤੋਂ ਵੱਧ ਸਥਾਨਕ ਅਧਿਕਾਰੀਆਂ ਅਤੇ ਪਾਰਟੀ ਮੈਂਬਰਾਂ ਦੀ ਮਦਦ ਲਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਨਤਾਂਗ ਅਤੇ ਸ਼ਿਨਹੂ ਦੇ ਦੋ ਪਿੰਡਾਂ ਤੋਂ ਕੱਢੇ ਗਏ ਨਿਵਾਸੀਆਂ ਦੇ ਰਹਿਣ ਲਈ ਚਾਰ ਸਥਾਨਕ ਸਕੂਲਾਂ ਵਿੱਚ ਸ਼ੈਲਟਰ ਬਣਾਏ ਗਏ ਹਨ। ਹਾਲਾਂਕਿ, ਜ਼ਿਆਦਾਤਰ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਰਹਿਣ ਲਈ ਚਲੇ ਗਏ ਹਨ।
ਅਧਿਕਾਰੀਆਂ ਦੇ ਅਨੁਸਾਰ, ਐਤਵਾਰ ਨੂੰ ਜਿਆਂਗਟਾਨ ਕਾਉਂਟੀ ਦੇ ਹੁਆਸ਼ੀ ਸ਼ਹਿਰ ਵਿੱਚ ਜ਼ੁਆਨਸ਼ੂਈ ਨਦੀ ਦੇ ਇੱਕ ਹਿੱਸੇ ਵਿੱਚ ਇੱਕ ਹੋਰ ਪਾੜ ਪੈ ਗਿਆ। ਨਦੀ ਯਾਂਗਸੀ ਦੀ ਇੱਕ ਪ੍ਰਮੁੱਖ ਸਹਾਇਕ ਨਦੀ ਜ਼ਿਆਂਗਜ਼ਿਆਂਗ ਨਦੀ ਵਿੱਚ ਵਹਿੰਦੀ ਹੈ। ਇਸ ਦੌਰਾਨ ਚੀਨ ਦੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਤੂਫਾਨ ਗੇਮੀ ਦੇ ਪ੍ਰਭਾਵ ਕਾਰਨ ਹੁਨਾਨ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਅਤੇ ਸੂਬੇ ਦੇ ਕੁਝ ਹਿੱਸਿਆਂ ਵਿੱਚ ਸ਼ਨੀਵਾਰ ਸ਼ਾਮ ਤੋਂ ਸੋਮਵਾਰ ਤੱਕ ਬਹੁਤ ਭਾਰੀ ਮੀਂਹ ਪੈ ਸਕਦਾ ਹੈ।
- ਇਜ਼ਰਾਈਲ ਦਾ ਕਹਿਣਾ ਹੈ ਕਿ ਈਰਾਨ ਸਮਰਥਿਤ ਹਿਜ਼ਬੁੱਲਾ ਦੇ ਰਾਕੇਟ ਹਮਲੇ ਵਿੱਚ ਹੋਈਆਂ 12 ਮੌਤਾਂ - Hezbollah rocket attack
- ਵਿਦੇਸ਼ ਮੰਤਰੀ ਜੈਸ਼ੰਕਰ ਕਵਾਡ ਵਿਦੇਸ਼ ਮੰਤਰੀਆਂ ਦੀ ਬੈਠਕ ਲਈ ਟੋਕੀਓ ਪਹੁੰਚੇ - Jaishankar arrives in Tokyo
- ਕਮਲਾ ਹੈਰਿਸ ਨੇ ਆਪਣੇ ਪਹਿਲੇ ਭਾਸ਼ਣ 'ਚ ਗਾਜ਼ਾ ਦਾ ਜ਼ਿਕਰ ਕੀਤਾ, ਜੰਗਬੰਦੀ 'ਤੇ ਵਿਰਾਮ ਲਗਾਉਣ ਦੀ ਕੀਤੀ ਮੰਗ - CEASEFIRE IN GAZA