ਹੈਦਰਾਬਾਦ: ਅੱਜ ਦੇਸ਼ ਭਰ 'ਚ ਵਿਸ਼ਵ ਸੰਗੀਤ ਦਿਵਸ ਮਨਾਇਆ ਜਾ ਰਿਹਾ ਹੈ। ਸੰਗੀਤ ਦੁੱਖ, ਤਣਾਅ, ਜਸ਼ਨ ਅਤੇ ਸਫ਼ਰ ਦੌਰਾਨ ਬਹੁਤ ਮਦਦਗਾਰ ਹੁੰਦਾ ਹੈ। ਸੰਗੀਤ ਨੂੰ ਕਈ ਬਿਮਾਰੀਆਂ ਦੀ ਥੈਰੇਪੀ ਦੇ ਰੂਪ 'ਚ ਇਸਤੇਮਾਲ ਕੀਤਾ ਜਾਂਦਾ ਹੈ। ਸੰਗੀਤ ਦੇ ਇਸੀ ਮਹੱਤਵ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਸਾਲ 21 ਜੂਨ ਨੂੰ ਦੁਨੀਆਂ ਭਰ 'ਚ ਵਿਸ਼ਵ ਸੰਗੀਤ ਦਿਵਸ ਮਨਾਇਆ ਜਾਂਦਾ ਹੈ।
ਵਿਸ਼ਵ ਸੰਗੀਤ ਦਿਵਸ ਦਾ ਇਤਿਹਾਸ: ਫਰਾਂਸੀਸੀ ਲੋਕਾਂ ਦਾ ਸੰਗੀਤ ਨਾਲ ਵਿਸ਼ੇਸ਼ ਸਬੰਧ ਹੈ। ਫਰਾਂਸੀਸੀ ਲੋਕਾਂ ਦਾ ਸੰਗੀਤ ਪ੍ਰਤੀ ਪਿਆਰ ਦੇਖਦੇ ਹੋਏ 21 ਜੂਨ 1982 ਨੂੰ ਵਿਸ਼ਵ ਸੰਗੀਤ ਦਿਵਸ ਮਨਾਉਣ ਦਾ ਐਲਾਨ ਹੋਇਆ ਸੀ। ਸਾਲ 1982 'ਚ ਫਰਾਂਸ ਦੇ ਉਸ ਸਮੇਂ ਦੇ ਸੱਭਿਆਚਾਰਕ ਮੰਤਰੀ ਜੈਕ ਲੈਂਗ ਅਤੇ ਸੰਗੀਤਕਾਰ ਮੌਰੀਸ ਫਲੋਰੇਟ ਨੇ ਸੰਗੀਤ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ। ਇਸ ਤੋਂ ਬਾਅਦ ਹਰ ਸਾਲ 21 ਜੂਨ ਨੂੰ ਇਹ ਦਿਨ ਮਨਾਇਆ ਜਾਣ ਲੱਗਾ। ਪਹਿਲੀ ਵਾਰ ਵਿਸ਼ਵ ਸੰਗੀਤ ਦਿਵਸ ਦਾ ਜਸ਼ਨ ਮਨਾਉਣ ਦੌਰਾਨ ਇਸਨੂੰ 32 ਤੋਂ ਜ਼ਿਆਦਾ ਦੇਸ਼ਾਂ ਦਾ ਸਹਿਯੋਗ ਮਿਲਿਆ ਸੀ। ਇਸ ਤੋਂ ਬਾਅਦ ਕਈ ਦੇਸ਼ਾਂ 'ਚ ਇਸ ਦਿਨ ਨੂੰ ਮਨਾਇਆ ਜਾਣ ਲੱਗਾ।
- 21 ਜੂਨ ਨੂੰ ਹੀ ਕਿਉ ਮਨਾਇਆ ਜਾਂਦਾ ਅੰਤਰਰਾਸ਼ਟਰੀ ਯੋਗ ਦਿਵਸ, ਇੱਥੇ ਜਾਣੋ ਇਸ ਦਿਨ ਦਾ ਇਤਿਹਾਸ - International Yoga Day 2024
- ਮੌਨਸੂਨ ਦੇ ਮੌਸਮ 'ਚ ਵਾਲਾਂ ਅਤੇ ਚਮੜੀ ਦੀ ਦੇਖਭਾਲ ਜ਼ਰੂਰੀ, ਨਹੀਂ ਤਾਂ ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ - Hair and skin care
- ਛੋਟੀਆਂ-ਛੋਟੀਆਂ ਚੀਜ਼ਾਂ ਭੁੱਲ ਜਾਂਦੇ ਹੋ, ਤਾਂ ਦਿਮਾਗ ਦੀ ਸਿਹਤ ਨੂੰ ਬਣਾਈ ਰੱਖਣ ਲਈ ਬਸ ਇਨ੍ਹਾਂ 3 ਗੱਲ੍ਹਾਂ ਦਾ ਰੱਖ ਲਓ ਧਿਆਨ - Tips to Improve Brain Health
ਵਿਸ਼ਵ ਸੰਗੀਤ ਦਿਵਸ ਦਾ ਮਹੱਤਵ: ਸੰਗੀਤ ਮਨ ਨੂੰ ਸ਼ਾਂਤੀ ਦਿੰਦਾ ਹੈ। ਸੰਗੀਤ ਸੁਣਨ ਨਾਲ ਖੁਸ਼ੀ ਮਿਲਦੀ ਹੈ ਅਤੇ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਇਕੱਲੇਪਨ 'ਚ ਵੀ ਸੰਗੀਤ ਕਾਫ਼ੀ ਮਦਦ ਕਰਦਾ ਹੈ। ਵਿਸ਼ਵ ਸੰਗੀਤ ਦਿਵਸ ਨੂੰ ਭਾਰਤ, ਇਟਲੀ, ਗ੍ਰੀਸ, ਆਸਟ੍ਰੇਲੀਆ, ਅਮਰੀਕਾ, ਬ੍ਰਿਟੇਨ, ਪੇਰੂ, ਬ੍ਰਾਜ਼ੀਲ, ਇਕਵਾਡੋਰ, ਮੈਕਸੀਕੋ, ਕੈਨੇਡਾ, ਜਾਪਾਨ, ਚੀਨ, ਮਲੇਸ਼ੀਆ ਵਰਗੇ ਕਈ ਦੇਸ਼ਾਂ 'ਚ ਮਨਾਇਆ ਜਾਂਦਾ ਹੈ। ਇਸ ਦਿਨ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਦੌਰਾਨ ਸੰਗੀਤ ਨਾਲ ਜੁੜੇ ਕਲਾਕਾਰ ਸ਼ਾਮਲ ਹੁੰਦੇ ਹਨ।