ਹੈਦਰਾਬਾਦ: ਟੂਥਪੇਸਟ ਦਾ ਰੋਜ਼ਾਨਾ ਦੀ ਜ਼ਿੰਦਗੀ 'ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਦੰਦਾਂ ਨੂੰ ਸਾਫ਼ ਕਰਨ ਲਈ ਕੀਤੀ ਜਾਂਦੀ ਹੈ। ਟੂਥਪੇਸਟ ਦੀ ਮਦਦ ਨਾਲ ਸਾਹ 'ਚ ਤਾਜ਼ਗੀ, ਸਿਹਤਮੰਦ ਦੰਦ ਅਤੇ ਮਸੂੜਿਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਮਿਲਦੀ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਟੂਥਪੇਸਟ ਸਿਰਫ਼ ਦੰਦਾਂ ਦੀ ਸਫ਼ਾਈ ਲਈ ਹੀ ਨਹੀਂ, ਸਗੋਂ ਹੋਰ ਵੀ ਕਈ ਚੀਜ਼ਾਂ ਲਈ ਫਾਇਦੇਮੰਦ ਹੋ ਸਕਦਾ ਹੈ।
ਟੂਥਪੇਸਟ ਦੇ ਫਾਇਦੇ:
ਮਹਿੰਦੀ ਹਟਾਉਣ ਲਈ: ਵਿਆਹ ਅਤੇ ਤਿਉਹਾਰ ਮੌਕੇ ਹਰ ਕੁੜੀ ਆਪਣੇ ਹੱਥਾਂ 'ਤੇ ਮਹਿੰਦੀ ਲਗਾਉਦੀ ਹੈ। ਮਹਿੰਦੀ ਲਗਾਉਣ ਨਾਲ ਹੱਥ ਕੁਝ ਦਿਨਾਂ ਤੱਕ ਸੁੰਦਰ ਨਜ਼ਰ ਆਉਣ ਲੱਗਦੇ ਹਨ। ਪਰ ਜਦੋ ਮਹਿੰਦੀ ਹੌਲੀ-ਹੌਲੀ ਉਤਰਨੀ ਸ਼ੁਰੂ ਹੋ ਜਾਂਦੀ ਹੈ, ਤਾਂ ਇਹ ਖਰਾਬ ਲੱਗਦੀ ਹੈ। ਟੂਥਪੇਸਟ ਨਾਲ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਮਹਿੰਦੀ 'ਤੇ ਟੁੱਥਪੇਸਟ ਲਗਾ ਕੇ ਇਸਨੂੰ ਸੁੱਕਣ ਦਿਓ। ਫਿਰ ਇਸ ਨੂੰ ਗਿੱਲੇ ਕੱਪੜੇ ਨਾਲ ਪੂੰਝ ਲਓ। ਟੂਥਪੇਸਟ ਵਿੱਚ ਮੌਜੂਦ ਰਸਾਇਣ ਮਹਿੰਦੀ ਨੂੰ ਹਟਾਉਣ ਵਿੱਚ ਮਦਦ ਕਰਦੇ ਹਨ।
ਫਿਣਸੀਆਂ: ਕਈ ਲੋਕਾਂ ਨੂੰ ਫਿਣਸੀਆਂ ਦੀ ਸਮੱਸਿਆ ਹੁੰਦੀ ਹੈ। ਟੂਥਪੇਸਟ ਫਿਣਸੀਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਟੂਥਪੇਸਟ ਨੂੰ ਉਂਗਲਾਂ ਦੀ ਮਦਦ ਨਾਲ ਫਿਣਸੀਆਂ 'ਤੇ ਲਗਾਓ ਅਤੇ ਅੱਧੇ ਘੰਟੇ ਲਈ ਲਗਾ ਕੇ ਰੱਖੋ। ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ ਅਤੇ ਫੇਸ ਵਾਸ਼ ਦੀ ਵਰਤੋਂ ਕਰੋ। ਇਸ ਤਰ੍ਹਾਂ ਕਰਨ ਨਾਲ ਫਿਣਸੀਆਂ ਦੇ ਆਲੇ-ਦੁਆਲੇ ਪਸ ਜਲਦੀ ਘੱਟ ਜਾਂਦੀ ਅਤੇ ਸੋਜ ਤੋਂ ਵੀ ਆਰਾਮ ਮਿਲੇਗਾ।
ਜ਼ਿੱਦੀ ਦਾਗ: ਜ਼ਿੱਦੀ ਦਾਗ ਨੂੰ ਹਟਾਉਣਾ ਮੁਸ਼ਕਿਲ ਹੁੰਦਾ ਹੈ। ਅਜਿਹੇ 'ਚ ਟੂਥਪੇਸਟ ਦੀ ਵਰਤੋਂ ਕਰਨਾ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਹਾਡੀਆਂ ਕੰਧਾਂ 'ਤੇ ਲਾਈਨਾਂ, ਰੰਗ ਅਤੇ ਭੋਜਨ ਦੇ ਧੱਬੇ ਲੱਗੇ ਹਨ, ਤਾਂ ਉਸ ਜਗ੍ਹਾਂ 'ਤੇ ਟੂਥਪੇਸਟ ਲਗਾਓ ਅਤੇ ਕੁਝ ਦੇਰ ਬਾਅਦ ਗਿੱਲੇ ਕੱਪੜੇ ਨਾਲ ਪੂੰਝੋ। ਅਜਿਹਾ ਕਰਨ ਨਾਲ ਦਾਗ ਗਾਇਬ ਹੋ ਜਾਣਗੇ।
- ਐਨਕਾਂ ਲਗਾਉਣ ਨਾਲ ਨੱਕ 'ਤੇ ਪੈ ਰਹੇ ਨੇ ਨਿਸ਼ਾਨ, ਤਾਂ ਛੁਟਕਾਰਾ ਪਾਉਣ ਲਈ ਇੱਥੇ ਦੇਖੋ ਕੁਝ ਘਰੇਲੂ ਤਰੀਕੇ - Remove Spectacle Marks On Nose
- ਸਿਹਤਮੰਦ ਖੁਰਾਕ ਅਤੇ ਕਸਰਤ ਤੋਂ ਬਾਅਦ ਵੀ ਸ਼ੂਗਰ ਦੀ ਸਮੱਸਿਆ ਨਹੀਂ ਹੋ ਰਹੀ ਕੰਟਰੋਲ, ਤਾਂ ਜਾਣੋ ਇਸ ਪਿੱਛੇ ਕੀ ਹੋ ਸਕਦੈ ਨੇ ਕਾਰਨ - Reasons Behind Diabetes
- ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੋ ਸਕਦੈ ਇਹ 4 ਤਰ੍ਹਾਂ ਦਾ ਪਾਣੀ, ਇੱਥੇ ਜਾਣੋ - Health Tips
ਚਾਂਦੀ ਦੇ ਬਰਤਨ: ਦੰਦਾਂ ਨੂੰ ਸਾਫ਼ ਕਰਨ ਲਈ ਵਰਤੇ ਜਾਣ ਵਾਲੇ ਟੂਥਪੇਸਟ ਦੀ ਵਰਤੋਂ ਚਾਂਦੀ ਦੇ ਬਰਤਨ ਨੂੰ ਸਾਫ਼ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ਲਈ ਥੋੜ੍ਹਾਂ ਜਿਹਾ ਪੇਸਟ ਲਓ ਅਤੇ ਇਸ ਨੂੰ ਚਾਂਦੀ ਦੇ ਭਾਂਡੇ 'ਤੇ ਲਗਾਓ। ਫਿਰ ਟੂਥਪੇਸਟ ਨੂੰ ਪੂਰੀ ਤਰ੍ਹਾਂ ਨਾਲ ਸੁੱਕਣ ਦਿਓ। ਇਸ ਤੋਂ ਬਾਅਦ ਭਾਂਡੇ ਨੂੰ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਭਾਂਡਿਆਂ ਦੀ ਚਮਕ ਵਾਪਸ ਆ ਜਾਵੇਗੀ।
ਨੋਟ: ਇੱਥੇ ਦਿੱਤੀ ਗਈ ਸਾਰੀ ਜਾਣਕਾਰੀ ਅਤੇ ਸੁਝਾਅ ਸਿਰਫ ਤੁਹਾਡੀ ਸਮਝ ਲਈ ਹਨ।