ETV Bharat / health

ਕੀ ਮੋਬਾਈਲ ਫੋਨ ਨਾਲ ਕੈਂਸਰ ਨਹੀਂ ਹੁੰਦਾ ਹੈ? ਜਾਣੋ - Cancer With Mobile Phones - CANCER WITH MOBILE PHONES

ਮੋਬਾਈਲ ਨੂੰ ਲੈ ਕੇ ਅਸਕਰ ਲੋਕਾਂ ਦੇ ਮਨ ਵਿੱਚ ਕਈ ਗਲਤ ਧਾਰਨਾਵਾਂ ਹੁੰਦੀਆਂ ਹਨ, ਜਿਵੇਂ ਕਿ ਇਸਦੇ ਇਸਤੇਮਾਲ ਨਾਲ ਕੈਂਸਰ ਹੁੰਦਾ ਹੈ।

CANCER WITH MOBILE PHONES
CANCER WITH MOBILE PHONES (Getty Images)
author img

By ETV Bharat Health Team

Published : Oct 4, 2024, 3:15 PM IST

ਹਾਲ ਹੀ ਵਿੱਚ WHO ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਮੋਬਾਈਲ ਫੋਨ ਅਤੇ ਕੈਂਸਰ ਦੇ ਸਬੰਧ ਬਾਰੇ ਦੱਸਿਆ ਗਿਆ ਹੈ। WHO ਦੀ ਰਿਪੋਰਟ ਅਨੁਸਾਰ, ਮੋਬਾਈਲ ਫੋਨ ਚਲਾਉਣ ਨਾਲ ਕਿਸੇ ਵੀ ਤਰ੍ਹਾਂ ਦਾ ਕੈਂਸਰ ਜਾਂ ਟਿਊਮਰ ਨਹੀਂ ਹੁੰਦਾ ਹੈ। ਇਹ ਰਿਵੀਊ ਇਸ ਲਈ ਜ਼ਰੂਰੀ ਸੀ ਕਿਉਕਿ ਪੂਰੀ ਦੁਨੀਆਂ ਵਿੱਚ ਵਿਗਿਆਨ ਦੇ ਹਵਾਲੇ ਤੋਂ ਕਈ ਗਲਤ ਧਾਰਨਾਵਾਂ ਫੈਲ ਰਹੀਆਂ ਸੀ। ਇਨ੍ਹਾਂ ਵਿੱਚ ਇੱਕ ਮਿੱਥ ਸੀ ਕਿ ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਅਸ਼ਨ ਦਿਮਾਗ, ਸਿਰ ਅਤੇ ਗਰਦਨ ਦਾ ਕੈਂਸਰ ਪੈਦਾ ਕਰਦੀਆਂ ਹਨ।

WHO ਨੇ ਖੁਲਾਸਾ ਕੀਤਾ ਹੈ ਕਿ ਮੋਬਾਈਲ ਫੋਨ ਨਾਲ ਕੈਂਸਰ ਨਹੀਂ ਹੁੰਦਾ ਹੈ। ਪਰ ਇਸਦਾ ਮਤਲਬ ਇਹ ਬਿਲਕੁਲ ਵੀ ਨਹੀਂ ਹੈ ਕਿ ਫੋਨ ਜ਼ਿਆਦਾ ਚਲਾਉਣਾ ਸੁਰੱਖਿਅਤ ਹੈ। ਜ਼ਿਆਦਾ ਸਮੇਂ ਤੱਕ ਮੋਬਾਈਲ ਚਲਾਉਣ ਨਾਲ ਕਈ ਨੁਕਸਾਨ ਹੋ ਸਕਦੇ ਹੋ। ਇਸ ਨਾਲ ਫੋਕਸ ਘੱਟ ਜਾਂਦਾ ਹੈ ਅਤੇ ਅੱਖਾਂ 'ਤੇ ਬੁਰਾ ਅਸਰ ਪੈਂਦਾ ਹੈ।-WHO

ਮੋਬਾਈਲ ਦਾ ਇਸਤੇਮਾਲ ਕਰਨ ਦੇ ਨੁਕਸਾਨ: ਮੋਬਾਈਲ ਦਾ ਇਸਤੇਮਾਲ ਹਰ ਉਮਰ ਦੇ ਲੋਕਾਂ ਵਿੱਚ ਵੱਧ ਰਿਹਾ ਹੈ, ਜਿਸ ਕਾਰਨ ਕਈ ਨੁਕਸਾਨ ਦੇਖਣ ਨੂੰ ਮਿਲਦੇ ਹਨ। ਕੁਝ ਨੁਕਸਾਨ ਹੇਠ ਲਿਖੇ ਅਨੁਸਾਰ ਹਨ:-

ਨੀਂਦ 'ਤੇ ਅਸਰ: ਅਮਰੀਕੀ ਨੈਸ਼ਨਲ ਸਲੀਪ ਫਾਊਂਡੇਸ਼ਨ ਦੇ ਇੱਕ ਅਧਿਐਨ ਅਨੁਸਾਰ, ਮੋਬਾਈਲ ਫੋਨ ਦਾ ਇਸਤੇਮਾਲ ਕਰਨ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ। ਦੇਰ ਰਾਤ ਤੱਕ ਮੋਬਾਈਲ ਫੋਨ ਤੋਂ ਨਿਕਲਣ ਵਾਲੀ ਲਾਈਟ ਨਾਲ ਸਾਡਾ ਸਰੀਰ ਨੀਂਦ ਲਈ ਜ਼ਰੂਰੀ ਹਾਰਮੋਨ ਰਿਲੀਜ਼ ਨਹੀਂ ਕਰ ਪਾਉਦਾ ਜਾਂ ਮਾਤਰਾ ਜ਼ਰੂਰਤ ਤੋਂ ਘੱਟ ਹੁੰਦੀ ਹੈ।

ਅੱਖਾਂ 'ਤੇ ਅਸਰ: ਜ਼ਿਆਦਾ ਸਮੇਂ ਤੱਕ ਮੋਬਾਈਲ ਫੋਨ ਚਲਾਉਣ ਨਾਲ ਅੱਖਾਂ 'ਤੇ ਤਣਾਅ ਵੱਧ ਸਕਦਾ ਹੈ। ਮੋਬਾਈਲ ਦੇ ਛੋਟੇ ਅੱਖਰ ਅਤੇ ਬ੍ਰਾਈਟ ਸਕ੍ਰੀਨ ਅੱਖਾਂ ਨੂੰ ਮਜ਼ਬੂਰ ਕਰਦੀ ਹੈ। ਇਸ ਨਾਲ ਡਰਾਈ ਅੱਖਾਂ, ਬਲੱਰ ਦਿਖਣਾ ਅਤੇ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ ਅਤੇ ਅੱਖਾਂ ਦੀ ਰੋਸ਼ਨੀ 'ਤੇ ਵੀ ਅਸਰ ਪੈ ਸਕਦਾ ਹੈ।

ਤਣਾਅ ਵਿੱਚ ਵਾਧਾ: ਮੋਬਾਈਲ ਫੋਨ ਦੀ ਸਕ੍ਰੀਨ ਨੂੰ ਲਗਾਤਾਰ ਦੇਖਣ ਨਾਲ ਤਣਾਅ ਵੱਧ ਸਕਦਾ ਹੈ। ਇਸਦੇ ਨਾਲ ਹੀ ਅੱਖਾਂ ਅਤੇ ਗਰਦਨ ਦੇ ਮਸਲ 'ਚ ਵੀ ਤਣਾਅ ਵੱਧ ਸਕਦਾ ਹੈ।

ਲਤ ਲੱਗਣਾ: ਜ਼ਿਆਦਾ ਮੋਬਾਈਲ ਚਲਾਉਣ ਨਾਲ ਲੋਕ ਇਸਦੇ ਆਦੀ ਹੋ ਜਾਂਦੀ ਹੈ। ਕੁਝ ਲੋਕ ਬਾਥਰੂਮ ਵਿੱਚ ਜਾਂਦੇ ਸਮੇਂ ਵੀ ਫੋਨ ਨਾਲ ਲੈ ਕੇ ਜਾਂਦੇ ਹਨ ਅਤੇ ਲੋਕਾਂ ਨੂੰ ਮੋਬਾਈਲ ਫੋਨ ਤੋਂ ਬਿਨ੍ਹਾਂ ਘਬਰਾਹਟ ਹੋਣ ਲੱਗਦੀ ਹੈ।

ਬੱਚਿਆਂ ਦਾ ਵਿਕਾਸ ਪ੍ਰਭਾਵਿਤ: ਮੋਬਾਈਲ ਫੋਨ ਦੇ ਇਸਤੇਮਾਲ ਨਾਲ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ 'ਤੇ ਅਸਰ ਪੈਂਦਾ ਹੈ। ਇਸ ਨਾਲ ਭਾਸ਼ਾ ਅਤੇ ਵਿਵਹਾਰ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.