ਹੈਦਰਾਬਾਦ: ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ 'ਚ ਬਦਲਾਅ ਕਾਰਨ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪੇ ਕਾਰਨ ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਲਈ ਜ਼ਿਆਦਾਤਰ ਲੋਕ ਮੋਟਾਪੇ ਤੋਂ ਚਿੰਤਤ ਰਹਿੰਦੇ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਸਿਰਫ਼ ਕਸਰਤ ਕਰਨ ਨਾਲ ਸਰੀਰ ਦਾ ਭਾਰ ਘੱਟ ਨਹੀਂ ਕੀਤਾ ਜਾ ਸਕਦਾ। ਭਾਰ ਘਟਾਉਣ ਲਈ ਤੁਹਾਨੂੰ ਡਾਈਟ 'ਤੇ ਵੀ ਖਾਸ ਧਿਆਨ ਦੇਣਾ ਹੋਵੇਗਾ।
ਅੱਜ-ਕੱਲ੍ਹ ਦੇਖਿਆ ਜਾਂਦਾ ਹੈ ਕਿ ਲੋਕ ਢਿੱਡ ਦੀ ਚਰਬੀ ਅਤੇ ਮੋਟਾਪੇ ਨੂੰ ਘੱਟ ਕਰਨ ਲਈ ਤੇਲ ਵਾਲਾ ਭੋਜਨ ਖਾਣਾ ਬੰਦ ਕਰ ਦਿੰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਤੇਲ ਵਾਲਾ ਭੋਜਨ ਖਾਣ ਨਾਲ ਭਾਰ ਵਧਦਾ ਹੈ। ਇਸ ਦੇ ਨਾਲ ਹੀ, ਕੁਝ ਲੋਕਾਂ ਦਾ ਮੰਨਣਾ ਹੈ ਕਿ ਚੌਲ ਖਾਣ ਨਾਲ ਸਰੀਰ ਦਾ ਭਾਰ ਵਧਦਾ ਹੈ। ਜੇਕਰ ਡਾਕਟਰਾਂ ਦੀ ਮੰਨੀਏ, ਤਾਂ ਜ਼ਿਆਦਾਤਰ ਲੋਕ ਇਸ ਮਾਮਲੇ ਨੂੰ ਲੈ ਕੇ ਉਲਝਣ 'ਚ ਹਨ। ਇਸ ਲਈ ਲੋਕ ਤੈਅ ਨਹੀਂ ਕਰ ਪਾਉਂਦੇ ਕਿ ਭਾਰ ਘੱਟ ਕਰਨ ਲਈ ਕੀ ਖਾਣਾ ਚਾਹੀਦਾ ਹੈ ਅਤੇ ਕਿਸ ਤੋਂ ਬਚਣਾ ਚਾਹੀਦਾ ਹੈ।
ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਕੀ ਕਰੀਏ?: "ਕਾਨਪੁਰ ਦੇ ਗੈਸਟਰੋ-ਲਿਵਰ ਹਸਪਤਾਲ ਦੇ ਡਾਕਟਰ ਵੀ.ਕੇ ਮਿਸ਼ਰਾ ਅਨੁਸਾਰ, ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਵੀਸਰਲ ਫੈਟ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਇਸ ਲਈ ਸਾਨੂੰ ਡਾਈਟ ਵੱਲ ਧਿਆਨ ਦੇਣਾ ਹੋਵੇਗਾ। ਡਾਕਟਰ ਵੀ.ਕੇ ਮਿਸ਼ਰਾ ਮੁਤਾਬਕ, ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਤਿੰਨ ਚੀਜ਼ਾਂ 'ਤੇ ਕੰਮ ਕਰਨ ਦੀ ਲੋੜ ਹੈ।"
- ਕਾਰਬੋਹਾਈਡਰੇਟ ਨੂੰ ਘਟਾਉਣਾ
- ਸਿਹਤਮੰਦ ਚਰਬੀ ਦੀ ਮਾਤਰਾ ਨੂੰ ਵਧਾਉਣਾ
- ਲੀਨ ਪ੍ਰੋਟੀਨ ਨੂੰ ਵਧਾਉਣਾ
- ਹਲਦੀ ਖਾਣਾ ਕਿੰਨਾ ਸੁਰੱਖਿਅਤ ਹੈ? ਜਾਣੋ ਫਾਇਦੇ, ਬਸ ਇਨ੍ਹਾਂ ਲੋਕਾਂ ਨੂੰ ਹਲਦੀ ਤੋਂ ਰਹਿਣਾ ਚਾਹੀਦਾ ਹੈ ਦੂਰ - Health Benefits of Turmeric
- ਚਾਹ ਅਤੇ ਕੌਫੀ ਦਾ ਸਿਹਤਮੰਦ ਵਿਕਲਪ ਹੋ ਸਕਦੀ ਹੈ ਇਹ ਚੀਜ਼, ਕਰ ਲਓ ਆਪਣੀ ਖੁਰਾਕ 'ਚ ਸ਼ਾਮਲ - Substitute For Tea And Coffee
- ਕੀ ਤੁਹਾਨੂੰ ਵੀ ਆਪਣੇ ਸਰੀਰ 'ਚ ਇਹ ਲੱਛਣ ਨਜ਼ਰ ਆਉਦੇ ਹਨ? ਡੇਂਗੂ ਦਾ ਹੋ ਸਕਦੈ ਸੰਕੇਤ, ਕਰ ਲਓ ਪਹਿਚਾਣ - Dengue Fever Symptoms
"ਡਾਕਟਰ ਵੀਕੇ ਮਿਸ਼ਰਾ ਦੇ ਮੁਤਾਬਕ, ਜੇਕਰ ਤੁਸੀਂ ਇਨ੍ਹਾਂ ਤਿੰਨਾਂ ਚੀਜ਼ਾਂ 'ਤੇ ਚੰਗੀ ਤਰ੍ਹਾਂ ਕੰਮ ਕਰਦੇ ਹੋ, ਤਾਂ ਤੁਸੀਂ ਆਂਦਰਾਂ ਦੀ ਚਰਬੀ ਤੋਂ ਛੁਟਕਾਰਾ ਪਾ ਸਕਦੇ ਹੋ। ਉਨ੍ਹਾਂ ਨੇ ਕਿਹਾ ਕਿ ਬਦਾਮ ਅਤੇ ਅਖਰੋਟ ਵਿੱਚ ਸਿਹਤਮੰਦ ਚਰਬੀ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਜੈਤੂਨ, ਮੱਛੀ ਅਤੇ ਐਵੋਕਾਡੋ ਫਲਾਂ ਵਿੱਚ ਵੀ ਸਿਹਤਮੰਦ ਚਰਬੀ ਕਾਫੀ ਮਾਤਰਾ ਵਿੱਚ ਪਾਈ ਜਾਂਦੀ ਹੈ।
ਡਾ.ਵੀ.ਕੇ ਮਿਸ਼ਰਾ ਅਨੁਸਾਰ, ਜੇਕਰ ਤੁਸੀਂ ਉੱਚੀ ਕਾਰਬੋਹਾਈਡ੍ਰੇਟ ਵਾਲੀ ਖੁਰਾਕ ਜਿਵੇਂ ਚੌਲ, ਰੋਟੀ ਜਾਂ ਦਲੀਆ ਆਦਿ ਖਾਂਦੇ ਹੋ, ਤਾਂ ਇਸ ਨਾਲ ਮੋਟਾਪਾ ਨਹੀਂ ਘਟੇਗਾ। ਡਾਕਟਰ ਦਾ ਕਹਿਣਾ ਹੈ ਕਿ ਕਾਰਬੋਹਾਈਡ੍ਰੇਟ ਨਾਲ ਭਰਪੂਰ ਭੋਜਨ ਵਿਸਰਲ ਫੈਟ ਨੂੰ ਵਧਾਉਂਦਾ ਹੈ। ਜਦਕਿ ਹੈਲਦੀ ਫੈਟ ਵਿਸਰਲ ਫੈਟ ਨੂੰ ਘਟਾਉਂਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਾਰਬੋਹਾਈਡ੍ਰੇਟਸ ਨੂੰ ਘੱਟ ਕਰਨਾ ਹੋਵੇਗਾ। ਤਦ ਹੀ ਖੂਨ ਵਿੱਚ ਗਲੂਕੋਜ਼ ਦਾ ਪੱਧਰ ਘੱਟੇਗਾ ਅਤੇ ਵਾਧੂ ਚਰਬੀ ਸੈੱਲਾਂ ਵਿੱਚ ਇਕੱਠੀ ਨਹੀਂ ਹੋਵੇਗੀ।"