ਹੈਦਰਾਬਾਦ: ਲੋਕਾਂ 'ਚ ਧਾਰਨਾ ਹੈ ਕਿ ਭਾਰ ਘਟਾਉਣ ਲਈ ਚੌਲ ਛੱਡਣਾ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਕਈ ਲੋਕ ਤੁਹਾਨੂੰ ਚੌਲ ਖਾਣਾ ਬੰਦ ਕਰਨ ਦੀ ਸਲਾਹ ਦੇਣਗੇ। ਚੌਲ ਬੰਦ ਕਰਨ ਨਾਲ ਨਹੀਂ, ਸਗੋਂ ਭੋਜਨ ਵਿੱਚ ਕੈਲੋਰੀ ਦੀ ਮਾਤਰਾ ਘੱਟ ਕਰਨ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ।
ਭਾਰ ਘਟਾਉਣ ਦੇ ਸੁਝਾਅ: ਚੌਲਾਂ ਦੀ ਗੱਲ ਕਰੀਏ, ਤਾਂ ਚੌਲ ਵਿਟਾਮਿਨ ਬੀ ਨਾਲ ਭਰਪੂਰ ਹੁੰਦੇ ਹਨ ਅਤੇ ਇਸ ਵਿੱਚ ਚਰਬੀ ਵੀ ਘੱਟ ਹੁੰਦੀ ਹੈ। ਚੌਲਾਂ ਨੂੰ ਬਹੁਤ ਸਾਰੇ ਘਰਾਂ ਵਿੱਚ ਮੁੱਖ ਭੋਜਨ ਵਜੋਂ ਖਾਧਾ ਜਾਂਦਾ ਹੈ ਅਤੇ ਦੱਖਣੀ ਭਾਰਤ ਵਿੱਚ ਲੋਕ ਚੌਲ ਜ਼ਿਆਦਾ ਖਾਣਾ ਪਸੰਦ ਕਰਦੇ ਹਨ। ਚੌਲਾਂ ਨੂੰ ਪਕਾਉਣਾ ਵੀ ਆਸਾਨ ਹੁੰਦਾ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਚੌਲ ਖਾਣਾ ਪਸੰਦ ਨਹੀਂ ਕਰਦੇ, ਕਿਉਂਕਿ ਇਹ ਕੈਲੋਰੀ ਅਤੇ ਸਟਾਰਚ ਨਾਲ ਭਰਪੂਰ ਹੁੰਦੇ ਹਨ।
ਕਈ ਲੋਕਾਂ ਨੂੰ ਲੱਗਦਾ ਹੈ ਕਿ ਚੌਲ ਖਾਣ ਨਾਲ ਭਾਰ ਵੱਧ ਸਕਦਾ ਹੈ, ਜਦਕਿ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਭਾਰ ਘਟਾਉਣ ਵਾਲੀ ਖੁਰਾਕ ਖਾਂਦੇ ਹੋ, ਤਾਂ ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੁਸੀਂ ਕਸਰਤ ਦੀ ਮਦਦ ਨਾਲ ਹਰ ਰੋਜ਼ ਕੈਲੋਰੀ ਬਰਨ ਕਰਦੇ ਹੋ ਅਤੇ BMI ਦੇ ਆਧਾਰ 'ਤੇ ਕੈਲੋਰੀ ਦੀ ਕਮੀ ਨੂੰ ਪੂਰਾ ਕਰਦੇ ਹੋ। ਭਾਰ ਘਟਾਉਣ ਵਾਲੀ ਡਾਈਟ ਵਾਲੇ ਲੋਕ ਚੌਲ ਖਾਣਾ ਪਸੰਦ ਨਹੀਂ ਕਰਦੇ, ਕਿਉਂਕਿ ਇਹ ਕੈਲੋਰੀ ਅਤੇ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਹੁੰਦੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਭਾਰ ਘਟਾਉਣ ਲਈ ਤੁਹਾਨੂੰ ਚੌਲਾਂ ਦਾ ਸੇਵਨ ਬਿਲਕੁਲ ਬੰਦ ਕਰਨ ਦੀ ਲੋੜ ਨਹੀਂ ਹੈ। ਚੌਲ ਵਿਟਾਮਿਨ ਬੀ ਨਾਲ ਭਰਪੂਰ ਹੁੰਦੇ ਹਨ ਅਤੇ ਆਸਾਨੀ ਨਾਲ ਪਚ ਜਾਂਦੇ ਹਨ। ਹਾਲਾਂਕਿ, ਭਾਰ ਘਟਾਉਣ ਵਾਲੀ ਖੁਰਾਕ ਦੇ ਦੌਰਾਨ ਤੁਹਾਨੂੰ ਇਸ ਦੀ ਮਾਤਰਾ ਦਾ ਖਾਸ ਧਿਆਨ ਰੱਖਣਾ ਹੋਵੇਗਾ।
- ਇਨ੍ਹਾਂ 5 ਸਮੱਸਿਆਵਾਂ ਤੋਂ ਪੀੜਿਤ ਲੋਕ ਸਵੇਰੇ ਉੱਠ ਕੇ ਜ਼ਰੂਰ ਪੀਣ ਲੌਂਗ ਦਾ ਪਾਣੀ, ਮਿਲਣਗੇ ਸਿਹਤ ਲਾਭ - Benefits of Clove Water
- ਸਵਾਦ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਲਾਭ ਪਹੁੰਚਾਉਦਾ ਹੈ ਅੰਬ, ਇੱਥੇ ਜਾਣੋ ਸ਼ਾਨਦਾਰ ਫਾਇਦੇ - Benefits of Eating Mangoes
- ਸਾਵਧਾਨ! ਪੇਟ ਫਲੂ ਹੋਣ 'ਤੇ ਸਰੀਰ 'ਚ ਨਜ਼ਰ ਆ ਸਕਦੈ ਨੇ ਇਹ 7 ਲੱਛਣ, ਬਚਾਅ ਲਈ ਵਰਤੋ ਸਾਵਧਾਨੀਆਂ - Ways to Avoid Stomach Flu
ਪ੍ਰੈਸ਼ਰ ਕੁੱਕਰ 'ਚ ਨਾ ਪਕਾਓ ਚੌਲ: ਕੈਲੋਰੀ ਭਾਰ ਘਟਾਉਣ ਦੇ ਸਫ਼ਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਲਈ ਤੁਹਾਨੂੰ ਚੌਲ ਤੇਲ 'ਚ ਨਹੀਂ ਪਕਾਉਣੇ ਚਾਹੀਦੇ। ਇਸਦੇ ਨਾਲ ਹੀ, ਚੌਲਾਂ ਨੂੰ ਪ੍ਰੈਸ਼ਰ ਕੁੱਕਰ ਵਿੱਚ ਵੀ ਨਾ ਪਕਾਓ। ਚੌਲਾਂ 'ਚ ਸਟਾਰਚ ਅਤੇ ਕਾਰਬੋਹਾਈਡ੍ਰੇਟਸ ਭਰਪੂਰ ਮਾਤਰਾ 'ਚ ਹੁੰਦਾ ਹੈ। ਚੌਲਾਂ ਨੂੰ ਪ੍ਰੈਸ਼ਰ ਕੁੱਕਰ 'ਚ ਪਕਾਉਣ ਕਾਰਨ ਇਸ ਦੀ ਕੈਲੋਰੀ ਵੱਧ ਜਾਂਦੀ ਹੈ ਅਤੇ ਭਾਰ ਵੱਧ ਸਕਦਾ ਹੈ।
ਚੌਲਾਂ ਨੂੰ ਪਕਾਉਣ ਦਾ ਸਹੀ ਤਰੀਕਾ: ਪ੍ਰੈਸ਼ਰ ਕੁੱਕਰ ਵਿੱਚ ਚੌਲ ਪਕਾਉਣ ਦੀ ਜਗ੍ਹਾਂ ਇਸਨੂੰ ਸਿੱਧੇ ਪਾਣੀ ਵਿੱਚ ਉਬਾਲ ਸਕਦੇ ਹੋ ਅਤੇ ਇਸਨੂੰ ਉਬਾਲਣ ਤੋਂ ਬਾਅਦ ਪਾਣੀ ਨੂੰ ਸੁੱਟ ਦਿਓ। ਇਸ ਨਾਲ ਚੌਲਾਂ 'ਚ ਮੌਜੂਦ ਸਟਾਰਚ ਅਤੇ ਕਾਰਬੋਹਾਈਡ੍ਰੇਟਸ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਤੁਹਾਨੂੰ ਘੱਟ ਕੈਲੋਰੀ ਮਿਲੇਗੀ। ਇਸ ਤਰ੍ਹਾਂ ਭਾਰ ਵਧਣ ਦੀ ਸੰਭਾਵਨਾ ਵੀ ਨਹੀਂ ਰਹੇਗੀ।