ਮੋਗਾ: ਪੰਜਾਬ ਵਿੱਚ ਗਰਮੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਗਰਮੀ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ ਸਰੀਰ 'ਚ ਪਾਣੀ ਦੀ ਕਮੀ ਹੋਣਾ। ਡਾਕਟਰ ਸਾਹਿਲ ਗੁਪਤਾ ਨੇ ਪਾਣੀ ਦੀ ਮਾਤਰਾ ਘੱਟ ਜਾਣ 'ਤੇ ਕੀ ਕਰਨਾ ਚਾਹੀਦਾ ਹੈ ਅਤੇ ਸਰੀਰ 'ਚ ਪਾਣੀ ਦੀ ਕਮੀ ਹੋਣ 'ਤੇੇ ਕਿਹੜੇ ਤਰਲ ਪਦਾਰਥਾਂ ਨੂੰ ਪੀਣਾ ਚਾਹੀਦਾ ਹੈ, ਬਾਰੇ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਤੁਸੀਂ ਸਰੀਰ 'ਚ ਹੋ ਰਹੀ ਪਾਣੀ ਦੀ ਕਮੀ ਨੂੰ ਪੂਰਾ ਕਰ ਸਕੋਗੇ ਅਤੇ ਖੁਦ ਨੂੰ ਬਿਮਾਰੀਆਂ ਤੋਂ ਬਚਾਅ ਸਕੋਗੇ।
ਸਰੀਰ 'ਚ ਪਾਣੀ ਦੀ ਕਮੀ ਹੋਣ ਦੇ ਕਾਰਨ: ਜਾਣਕਾਰੀ ਦਿੰਦੇ ਹੋਏ ਡਾਕਟਰ ਸਾਹਿਲ ਗੁਪਤਾ ਨੇ ਕਿਹਾ ਕਿ ਗਰਮੀ ਕਾਰਨ ਅੱਜ ਕੱਲ੍ਹ ਆਮ ਹੀ ਮਰੀਜ਼ਾਂ ਵਿੱਚ ਪਾਣੀ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:-
- ਟੱਟੀਆਂ ਲੱਗਣਾ
- ਗਰਮੀ ਕਾਰਨ
- ਜ਼ਿਆਦਾ ਕੰਮ ਕਰਨਾ
- ਪਸੀਨਾ ਆਉਣਾ
ਪਾਣੀ ਦੀ ਕਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ: ਪਾਣੀ ਦੀ ਕਮੀ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਸਮੱਸਿਆਵਾਂ ਹੇਠਾਂ ਦਿੱਤੀਆਂ ਹਨ, ਜੋ ਡਾਕਟਰ ਨੇ ਦੱਸੀਆਂ ਹਨ।
- ਚੱਕਰ ਆਉਣਾ
- ਕੰਮਜ਼ੋਰੀ
- ਬੀਪੀ
- ਸ਼ੂਗਰ
- ਹੁਣ ਤਿੰਨ ਬੱਚੇ ਪੈਦਾ ਕਰਨ ਵਾਲਿਆਂ ਨੂੰ ਮਿਲਣਗੇ ਪੈਸੇ, ਹੋਇਆ ਨਵੀਂ ਯੋਜਨਾ ਦਾ ਐਲਾਨ, ਪੜ੍ਹੋ ਪੂਰੀ ਖਬਰ - Maheshwari Samaj Announcement
- ਸੌਣ ਤੋਂ ਪਹਿਲਾ ਦੁੱਧ ਪੀਣ ਨਾਲ ਸਿਹਤ ਨੂੰ ਮਿਲਣਗੇ ਅਣਗਿਣਤ ਲਾਭ, ਬਸ ਪੀਣ ਤੋਂ ਪਹਿਲਾ ਕਰ ਲਓ ਇਹ ਛੋਟਾ ਜਿਹਾ ਕੰਮ - Ghee Mixed Milk Benefits
- ਤੇਲ ਜਾਂ ਚੌਲ...ਮੋਟਾਪਾ ਘੱਟ ਕਰਨ ਲਈ ਕਿਹੜੀ ਚੀਜ਼ ਤੋਂ ਕਰਨਾ ਚਾਹੀਦਾ ਹੈ ਪਰਹੇਜ਼, ਜਾਣੋ - How to Get Rid of Visceral Fat
ਸਰੀਰ 'ਚ ਪਾਣੀ ਦੀ ਕਮੀ ਹੋਣ 'ਤੇ ਕੀ ਕਰਨਾ ਚਾਹੀਦਾ ਹੈ?: ਡਾਕਟਰ ਸਾਹਿਲ ਗੁਪਤਾ ਨੇ ਕਿਹਾ ਕਿ ਸਰੀਰ ਵਿੱਚ ਪਾਣੀ ਦੀ ਕਮੀ ਹੋਣ 'ਤੇ ਵੱਧ ਤੋਂ ਵੱਧ ਪਾਣੀ ਪੀਓ। ਪਰ ਪਾਣੀ ਤੋਂ ਇਲਾਵਾ ਹੋਰ ਵੀ ਤਰਲ ਪਦਾਰਥ ਤੁਸੀਂ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਸਰੀਰ 'ਚ ਹੋ ਰਹੀ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਇਹ ਤਰਲ ਪਦਾਰਥ ਹੇਠ ਲਿਖੇ ਅਨੁਸਾਰ ਹਨ:-
- ਨਿੰਬੂ ਪਾਣੀ ਪੀਓ
- ਜੂਸ
- ਕੋਲਡ ਡਰਿੰਕ
- ਓਐਸਆਰ
- ਨਾਰੀਅਲ ਪਾਣੀ
ਇਨ੍ਹਾਂ ਤਰਲ ਪਦਾਰਥਾਂ ਨੂੰ ਪੀਣ ਨਾਲ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇਗਾ ਅਤੇ ਹੋਰ ਵੀ ਕਈ ਸਮੱਸਿਆਵਾਂ ਤੋਂ ਤੁਸੀਂ ਖੁਦ ਦਾ ਬਚਾਅ ਕਰ ਸਕੋਗੇ। ਇਸ ਲਈ ਗਰਮੀਆਂ ਦੇ ਮੌਸਮ 'ਚ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਪਾਣੀ ਦੀ ਬੋਤਲ ਨੂੰ ਹਮੇਸ਼ਾ ਆਪਣੇ ਨਾਲ ਰੱਖੋ।