ETV Bharat / health

ਫਿਣਸੀਆਂ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਚਿਹਰੇ 'ਤੇ ਲਗਾਓ ਇਹ 3 ਤਰ੍ਹਾਂ ਦੇ ਘਰੇਲੂ ਫੇਸ ਮਾਸਕ - Skin Care Tips - SKIN CARE TIPS

Skin Care Tips: ਸੁੰਦਰ ਚਿਹਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ, ਜੋ ਕਈ ਵਾਰ ਚਿਹਰੇ ਨੂੰ ਹੋਰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਤੁਸੀਂ ਘਰ 'ਚ ਕੁਝ ਫੇਸ ਮਾਸਕ ਤਿਆਰ ਕਰਕੇ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ।

Skin Care Tips
Skin Care Tips
author img

By ETV Bharat Health Team

Published : Apr 2, 2024, 12:40 PM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਚਮੜੀ ਨਾਲ ਜੁੜੀਆ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਨ੍ਹਾਂ ਸਮੱਸਿਆਵਾਂ 'ਚ ਫਿਣਸੀਆਂ ਵੀ ਸ਼ਾਮਲ ਹਨ। ਫਿਣਸੀਆਂ ਕਾਰਨ ਲੋਕਾਂ ਨੂੰ ਬਾਹਰ ਜਾਣ ਤੋਂ ਵੀ ਸ਼ਰਮ ਮਹਿਸੂਸ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਫੇਸ ਮਾਸਕ ਦੀ ਵਰਤੋ ਕਰ ਸਕਦੇ ਹੋ। ਇਸ ਨਾਲ ਸਿਰਫ਼ ਫਿਣਸੀਆਂ ਦੀ ਸਮੱਸਿਆ ਹੀ ਨਹੀ, ਸਗੋ ਚਿਹਰੇ ਦੀ ਚਮਕ ਵੀ ਵਧੇਗੀ।

ਫਿਣਸੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਫੇਸ ਮਾਸਕ

ਨਿੰਮ ਦਾ ਫੇਸ ਮਾਸਕ: ਨਿੰਮ ਤੋਂ ਬਣੇ ਫੇਸ ਮਾਸਕ ਦਾ ਇਸਤੇਮਾਲ ਕਰਕੇ ਤੁਸੀਂ ਚਮੜੀ ਨਾਲ ਜੁੜੀਆ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਨਿੰਮ 'ਚ ਐਂਟੀਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ, ਜੋ ਫਿਣਸੀਆਂ ਪੈਂਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਦੇ ਹਨ।

ਨਿੰਮ ਦੇ ਫੇਸ ਮਾਸਕ ਦਾ ਇਸਤੇਮਾਲ: ਇਸ ਫੇਸ ਮਾਸਕ ਦਾ ਇਸਤੇਮਾਲ ਕਰਨ ਲਈ ਨਿੰਮ ਦੇ ਪੱਤਿਆ ਨੂੰ ਪੀਸ ਕੇ ਪੇਸਟ ਬਣਾ ਲਓ। ਫਿਰ ਇਸ 'ਚ ਗੁਲਾਬ ਜੈੱਲ ਦੀਆਂ ਬੂੰਦਾਂ ਨੂੰ ਮਿਲਾ ਲਓ। ਇਸਨੂੰ ਆਪਣੇ ਚਿਹਰੇ 'ਤੇ ਲਗਾ ਕੇ ਰੱਖੋ ਅਤੇ ਕਰੀਬ 15-20 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਹਫ਼ਤੇ 'ਚ ਦੋ ਤੋਂ ਤਿੰਨ ਵਾਰ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਚਿਹਰੇ ਦੀ ਚਮਕ ਵਧੇਗੀ।

ਐਲੋਵੇਰਾ ਫੇਸ ਮਾਸਕ: ਐਲੋਵੇਰਾ ਨੂੰ ਚਮੜੀ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਐਂਟੀ ਬੈਕਟੀਰੀਅਲ ਅਤੇ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਐਲੋਵੇਰਾ ਦੀ ਮਦਦ ਨਾਲ ਫਿਣਸੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਐਲੋਵੇਰਾ ਫੇਸ ਮਾਸਕ ਦਾ ਇਸਤੇਮਾਲ: ਸਭ ਤੋਂ ਪਹਿਲਾ ਐਲੋਵੇਰਾ ਜੈੱਲ ਲਓ ਅਤੇ ਇਸ 'ਚ ਹਲਦੀ ਪਾਊਡਰ ਮਿਲਾ ਲਓ। ਹੁਣ ਇਸ ਪੇਸਟ ਨੂੰ ਚਿਹਰੇ 'ਤੇ ਲਗਾ ਲਓ। ਕਰੀਬ 15 ਮਿੰਟ ਬਾਅਦ ਨਾਰਮਲ ਪਾਣੀ ਨਾਲ ਮੂੰਹ ਨੂੰ ਧੋ ਲਓ।

ਸ਼ਹਿਦ ਅਤੇ ਦਾਲਚੀਨੀ ਦਾ ਫੇਸ ਮਾਸਕ: ਫਿਣਸੀਆਂ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਅਤੇ ਦਾਲਚੀਨੀ ਫਾਇਦੇਮੰਦ ਹੁੰਦੀ ਹੈ। ਸ਼ਹਿਦ ਤੁਹਾਡੀ ਚਮੜੀ ਨੂੰ ਨਮੀ ਦੇਣ ਦਾ ਕੰਮ ਕਰਦਾ ਹੈ।

ਸ਼ਹਿਦ ਅਤੇ ਦਾਲਚੀਨੀ ਫੇਸ ਮਾਸਕ ਦਾ ਇਸਤੇਮਾਲ: ਇਸ ਫੇਸ ਮਾਸਕ ਲਈ ਸਭ ਤੋਂ ਪਹਿਲਾ ਇੱਕ ਭਾਂਡੇ 'ਚ ਸ਼ਹਿਦ ਅਤੇ ਦਾਲਚੀਨੀ ਪਾਊਡਰ ਮਿਕਸ ਕਰ ਲਓ। ਫਿਰ ਇਸਨੂੰ ਚਿਹਰੇ 'ਤੇ 10 ਤੋਂ 15 ਮਿੰਟ ਤੱਕ ਲਗਾ ਕੇ ਰੱਖੋ। ਇਸ ਤੋਂ ਬਾਅਦ ਨਾਰਮਲ ਪਾਣੀ ਨਾਲ ਮੂੰਹ ਧੋ ਲਓ। ਇਸ ਨਾਲ ਚਿਹਰੇ 'ਤੇ ਚਮਕ ਆਵੇਗੀ ਅਤੇ ਦਾਲ-ਧੱਬਿਆ ਨੂੰ ਦੂਰ ਕਰਨ 'ਚ ਮਦਦ ਮਿਲ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.